Punjab News: ਵਾਹ ਜੀ ਵਾਹ ਇੰਝ ਚਮਕੀ ਕਿਸਮਤ! ਇਕ ਸ਼ਖ਼ਸ ਰਾਤੋਂ-ਰਾਤ ਬਣਿਆ ਕਰੋੜਪਤੀ, ਲਾਟਰੀ 'ਚ ਨਿਕਲਿਆ ਛੱਪਰ ਫਾੜ ਕਰੋੜਾਂ ਦਾ ਇਨਾਮ
ਇਸ ਸ਼ਖਸ ਲਈ ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਖੁਸ਼ੀਆਂ ਲੈ ਕੇ ਆਈ ਹੈ। ਦੀਵਾਲੀ ਤੋਂ ਪਹਿਲਾਂ ਹੀ ਇਸ ਸ਼ਖਸ਼ ਉੱਤੇ ਲਕਸ਼ਮੀ ਮਾਂ ਦੀ ਕਿਰਪਾ ਹੋ ਗਈ, ਲਾਟਰੀ ਦੇ ਵਿੱਚੋਂ 1.5 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਜਿਸ ਕਰਕੇ ਪਰਿਵਾਰ 'ਚ ਖੁਸ਼ੀ..

ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ, ਅਜਿਹਾ ਹੀ ਕੁੱਝ ਇਸ ਸ਼ਖਸ਼ ਦੇ ਨਾਲ ਹੋਇਆ।ਜਲਲਾਬਾਦ ਵਿੱਚ ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਦਾ 1.5 ਕਰੋੜ ਰੁਪਏ ਦਾ ਇਨਾਮ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਲਾਬਾਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨਾ ਵੱਡਾ ਇਨਾਮ ਮਿਲਿਆ ਹੈ। ਵਿਜੇਤਾ ਮਾਨਸਾ ਦਾ ਰਹਿਣ ਵਾਲਾ ਹੈ, ਜਿਸ ਨੇ ਫੋਨ ਰਾਹੀਂ ਲਾਟਰੀ ਟਿਕਟ ਖਰੀਦੀ ਸੀ। ਉਸ ਟਿਕਟ 'ਤੇ 1.5 ਕਰੋੜ ਰੁਪਏ ਦਾ ਇਨਾਮ ਲੱਗਾ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਸਹਿਤ ਜਲਲਾਬਾਦ ਦੇ ਸ਼ਾਹ ਜੀ ਲਾਟਰੀ ਕੋਲ ਪਹੁੰਚਿਆ, ਜਿੱਥੇ ਢੋਲ ਦੀ ਤਾਲ 'ਤੇ ਨੱਚ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ।
ਕਈ ਸਾਲਾਂ ਤੋਂ ਲਾਟਰੀ ਪਾ ਅਜ਼ਮਾ ਰਿਹਾ ਸੀ ਕਿਸਮਤ
ਜਾਣਕਾਰੀ ਦਿੰਦਿਆਂ ਲਾਟਰੀ ਵਿਜੇਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਉਹ ਇਸ ਇਲਾਕੇ ਵਿੱਚ ਆਇਆ ਸੀ ਅਤੇ ਜਾਣ ਤੋਂ ਪਹਿਲਾਂ ਇੱਥੋਂ ਲਾਟਰੀ ਟਿਕਟ ਖਰੀਦ ਲਿਆ ਸੀ, ਪਰ ਕੋਈ ਇਨਾਮ ਨਹੀਂ ਲੱਗਿਆ। ਇਸ ਤੋਂ ਬਾਅਦ ਉਹ ਫੋਨ ਰਾਹੀਂ ਲਾਟਰੀ ਮੰਗਵਾਉਂਦਾ ਰਿਹਾ। ਕਦੇ-ਕਦੇ ਛੋਟੇ ਇਨਾਮ ਵੀ ਲੱਗਦੇ ਰਹੇ, ਪਰ ਇਸ ਵਾਰ ਜਿਸ ਲਾਟਰੀ ਟਿਕਟ 'ਤੇ ਲੱਗੀ, ਉਸ 'ਤੇ 1.5 ਕਰੋੜ ਰੁਪਏ ਦਾ ਇਨਾਮ ਲੱਗਿਆ।
ਇਸ ਇਨਾਮ ਨਾਲ ਕਰੇਗਾ ਇਹ ਕੰਮ
ਮਨਮੋਹਨ ਦਾ ਕਹਿਣਾ ਹੈ ਕਿ ਉਸਨੇ 200 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ, ਜਿਸ 'ਤੇ ਇਹ ਵੱਡਾ ਇਨਾਮ ਲੱਗਾ। ਉਸਨੇ ਦੱਸਿਆ ਕਿ ਇਸ ਰਕਮ ਵਿੱਚੋਂ ਉਹ ਆਪਣੇ ਇਲਾਕੇ ਵਿੱਚ 10 ਤੋਂ 20 ਕਿਲੋਮੀਟਰ ਦੇ ਖੇਤਰ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਦੀ ਮਦਦ ਕਰੇਗਾ। ਮਨਮੋਹਨ ਦੇ ਇਸ ਖੁਸ਼ ਵਾਲੇ ਮੌਕੇ ਉਸ ਦੀਆਂ ਦੋ ਬੇਟੀਆਂ ਸਣੇ ਬਾਕੀ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਜਲਲਾਬਾਦ 'ਚ ਪਹਿਲੀ ਵਾਰ ਕਿਸੇ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ
ਉੱਥੇ ਸ਼ਾਹ ਜੀ ਲਾਟਰੀ ਦੇ ਸੰਚਾਲਕ ਰਵੀ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਮਨਮੋਹਨ ਨੂੰ ਫੋਨ ਰਾਹੀਂ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਦਾ ਟਿਕਟ ਵੇਚਿਆ ਸੀ, ਜੋ ਕੋਰੀਅਰ ਰਾਹੀਂ ਪਹੁੰਚਾ ਦਿੱਤਾ ਗਿਆ। ਉਹਨਾਂ ਵੱਲੋਂ ਖਰੀਦੇ ਟਿਕਟ ਨੰਬਰ 659770 'ਤੇ 1.5 ਕਰੋੜ ਰੁਪਏ ਦਾ ਇਨਾਮ ਲੱਗਿਆ। ਉਹਨਾਂ ਦੱਸਿਆ ਕਿ ਜਲਲਾਬਾਦ ਦੇ ਇਤਿਹਾਸ ਵਿੱਚ ਅਜੇ ਤੱਕ ਇੰਨਾ ਵੱਡਾ ਇਨਾਮ ਨਹੀਂ ਲੱਗਿਆ।






















