ਪੜਚੋਲ ਕਰੋ

'ਆਪ' ਨੂੰ ਵੱਡਾ ਝਟਕਾ: 70 ਲੀਡਰ ਕਾਂਗਰਸ 'ਚ ਸ਼ਾਮਲ

  ਚੰਡੀਗੜ੍ਹ: ਕਾਂਗਰਸ ਨੇ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। 'ਆਪ' ਦੇ ਤਕਰੀਬਨ 70 ਯੂਥ ਲੀਡਰ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਇਹ ਯੂਥ 'ਆਪ' ਲੀਡਰ ਮਾਲਵਾ ਖੇਤਰ ਦੇ ਵੱਖ-ਵੱਖ ਇਲਾਕਿਆਂ ਨਾਲ ਜੁੜੇ ਹੋਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ 'ਚ 35 ਸੀਟਾਂ ਨੌਜਵਾਨਾਂ ਨੂੰ ਦੇਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਯੂਥ ਆਰਗਨਾਈਜੇਸ਼ਨ ਆਫ ਇੰਡੀਆ ਵੱਲੋਂ ਕਾਂਗਰਸ'ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਾਮਲ ਕਰਵਾਉਣ ਮੌਕੇ ਇਹ ਅਹਿਮ ਐਲਾਨ ਕੀਤਾ ਹੈ।   ਮੀਡੀਆ ਨੂੰ ਸੰਬੋਧਨ ਕਰਦਿਆਂ ਵਾਈ.ਓ.ਆਈ. ਦੇ ਪ੍ਰਧਾਨ ਰਾਜਵਿੰਦਰ ਸਿੰਘ ਧਨੌਲਾ ਨੇ ਕਿਹਾ ਕਿ 'ਆਪ' ਤੋਂ ਨਿਰਾਸ਼ ਯੂਥ ਲੀਡਰ ਉਨ੍ਹਾਂ ਨਾਲ ਕਾਫੀ ਸਮੇਂ ਤੋਂ ਸੰਪਰਕ 'ਚ ਸਨ ਤੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਇਨ੍ਹਾਂ ਲੀਡਰਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵਾਈ.ਓ.ਆਈ. ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਨੂੰ ਵੀ ਕਾਂਗਰਸ 'ਚ ਸ਼ਾਮਲ ਕਰਵਾਏਗੀ।   ਧਨੌਲਾ ਨੇ ਕਿਹਾ ਕਿ ਪੰਜਾਬ ਦੀ 'ਆਪ' ਲੀਡਰਸ਼ਿਪ ਭ੍ਰਿਸ਼ਟਚਾਰ 'ਚ ਡੁੱਬ ਚੁੱਕੀ ਹੈ। 'ਆਪ' ਦੇ ਵਰਕਰ ਤੱਕ ਕਹਿ ਰਹੇ ਹਨ ਕਿ ਸੰਜੇ ਸਿੰਘ ਪੈਸੇ ਇਕੱਠੇ ਕਰ ਰਹੇ ਹਨ। 'ਆਪ' ਉਨ੍ਹਾਂ ਲੋਕਾਂ ਨੂੰ ਟਿਕਟਾਂ ਵੰਡੇਗੀ ਜਿਨ੍ਹਾਂ ਕੋਲ ਅਥਾਹ ਪੈਸਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਖ਼ਾਸ ਆਦਮੀ ਪਾਰਟੀ ਬਣ ਚੁੱਕੀ ਹੈ ਤੇ ਇਸੇ ਲਈ ਇਸ ਤੋਂ ਆਮ ਲੋਕ ਦੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਕਾਂਡ 'ਚ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਆਪਸ 'ਚ ਕਿੰਨੀ ਖਿਚੋਤਾਣ ਹੈ। ਇਸ ਲੜਾਈ ਨਾਲ 'ਆਪ' ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਦੇ ਲੜਾਈ ਵੀ ਜੱਗਜ਼ਾਹਰ ਹੋਈ ਹੈ।     ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਮ ਆਦਮੀ ਲੀਡਰਸ਼ਿਪ ਖ਼ਿਲਾਫ ਕਾਫੀ ਕੁਝ ਹੈ ਜਿਸ ਦਾ ਖ਼ੁਲਾਸਾ ਸਹੀ ਸਮੇਂ 'ਤੇ ਕੀਤਾ ਜਾਵੇਗਾ ਤਾਂ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬੇਨਕਾਬ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ'ਆਪ' ਤੋਂ ਉੱਠ ਚੁੱਕਿਆ ਹੈ ਤੇ ਉਨ੍ਹਾਂ ਦਾ ਝੁਕਾਅ ਕਾਂਗਰਸ ਪਾਰਟੀ ਵੱਲ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਪੰਜਾਬ ਦਾ ਨੌਜਵਾਨ ਆਮ ਆਦਮੀ ਪਾਰਟੀ ਤੋਂ ਜ਼ਰੂਰ ਪ੍ਰਭਾਵਿਤ ਹੋਇਆ ਸੀ ਪਰ ਹੁਣ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਦੀ ਲੀਡਰਸ਼ਿੱਪ ਦਾ ਲਾਲਚ ਦੇਖ ਕੇ ਨੌਜਵਾਨ ਆਮ ਆਦਮੀ ਪਾਰਟੀ ਤੋਂ ਦੂਰ ਹੋ ਰਹੇ ਹਨ।     ਇਸ ਮੌਕੇ ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਨੌਜਵਾਨਾਂ ਦੇ ਮਸਲੇ ਵੀ ਰੱਖੇ। ਕੈਪਟਨ ਨੇ ਵਾਈ ਓ ਆਈ ਦੇਪ੍ਰਧਾਨ ਰਾਜਵਿੰਦਰ ਧਨੌਲਾ ਨੂੰ ਭਰੋਸਾ ਦਿਵਾਇਆ ਕਿ ਪੰਜਾਬ 'ਚ ਕਾਂਗਰਸ ਨੂੰ ਦੀ ਸਰਕਾਰ ਬਣਨ 'ਤੇ ਇਹ ਸਾਰੇ ਮਸਲੇ ਹੱਲਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਨਸ਼ੇ ਨੂੰ ਨੱਥ ਪਾਉਣਗੇ ਤਾਂ ਕਿ ਪੰਜਾਬ ਦਾ ਭਵਿੱਖਬਚ ਸਕੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Saif Ali Khan Attack Case: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Farmer Protest: ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰੇਗੀ, ਡੱਲੇਵਾਲ ਨੂੰ ਮਿਲੇ ਕੇਂਦਰੀ ਅਧਿਕਾਰੀ; ਬੋਲੇ- ਸਾਨੂੰ ਵੀ ਚਿੰਤਾ... 
ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰੇਗੀ, ਡੱਲੇਵਾਲ ਨੂੰ ਮਿਲੇ ਕੇਂਦਰੀ ਅਧਿਕਾਰੀ; ਬੋਲੇ- ਸਾਨੂੰ ਵੀ ਚਿੰਤਾ... 
Chandigarh News: ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
Advertisement
ABP Premium

ਵੀਡੀਓਜ਼

ਡੱਲੇਵਾਲ ਦੇ ਮਰਨ ਵਰਤ ਅੱਗੇ ਝੁਕੀ ਕੇਂਦਰ ਸਰਕਾਰ !111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦਕੇਂਦਰ ਨੇ ਫੜੀ ਕਿਸਾਨਾਂ ਦੀ ਬਾਂਹ? ਖਨੌਰੀ ਪੁਹੰਚੇ ਕੇਂਦਰ ਦੇ ਆਗੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Saif Ali Khan Attack Case: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Farmer Protest: ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰੇਗੀ, ਡੱਲੇਵਾਲ ਨੂੰ ਮਿਲੇ ਕੇਂਦਰੀ ਅਧਿਕਾਰੀ; ਬੋਲੇ- ਸਾਨੂੰ ਵੀ ਚਿੰਤਾ... 
ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰੇਗੀ, ਡੱਲੇਵਾਲ ਨੂੰ ਮਿਲੇ ਕੇਂਦਰੀ ਅਧਿਕਾਰੀ; ਬੋਲੇ- ਸਾਨੂੰ ਵੀ ਚਿੰਤਾ... 
Chandigarh News: ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
Embed widget