ਲੌਕਡਾਊਨ ਦੌਰਾਨ ਰੋਕਣ 'ਤੇ ਮੁੰਡੇ ਨੇ ASI 'ਤੇ ਚੜ੍ਹਾਈ ਕਾਰ, ਪੁਲਿਸ ਨੇ ਕੀਤਾ ਕਾਬੂ
ਨਾਕੇ 'ਤੇ ਖੜੇ ਪੁਲਿਸ ਕਰਮੀਆਂ ਨੇ Ertiga ਕਾਰ 'ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸਨੇ ਡਿਊਟੀ 'ਤੇ ਤਾਇਨਾਤ ASI ਮੁਲਖ਼ ਰਾਜ 'ਤੇ ਗੱਡੀ ਚੜਾ ਦਿੱਤੀ।
ਜਲੰਧਰ: ਇੱਥੇ ਇੱਕ ਵਿਗੜੇ ਹੋਏ ਨੌਜਵਾਨ ਨੇ ਸ਼ਰਮਨਾਕ ਕਾਰਾ ਕਰਦਿਆਂ ਸ਼ਹਿਰ ਦੇ ਮਿਲਕ ਬਾਰ ਚੌਕ 'ਚ ਚੌਕਪੋਸਟ ਤੇ ਖੜੇ ਪੁਲਿਸ ਕਰਮੀ 'ਤੇ ਕਾਰ ਚੜਾ ਦਿੱਤੀ ਤੇ ਇਕ ਏਐਸਆਈ ਨੂੰ ਕਾਫੀ ਦੂਰ ਤਕ ਘੜੀਸਦਾ ਹੋਇਆ ਲੈ ਗਿਆ। ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨਾਕੇ 'ਤੇ ਖੜੇ ਪੁਲਿਸ ਕਰਮੀਆਂ ਨੇ Ertiga ਕਾਰ 'ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸਨੇ ਡਿਊਟੀ 'ਤੇ ਤਾਇਨਾਤ ASI ਮੁਲਖ਼ ਰਾਜ 'ਤੇ ਗੱਡੀ ਚੜਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ। ਮੌਕੇ 'ਤੇ ਐਡੀਸ਼ਨਲ ਐਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰਕੇ ਬੜੀ ਮੁਸ਼ਕਿਲ ਨਾਲ ਨੌਜਵਾਨ ਨੂੰ ਕਾਬੂ ਕੀਤਾ।
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ 'ਚ ਪੁਲਿਸ ਕਰਮੀਆਂ ਨਾਲ ਬਦਸਲੂਕੀ ਦੀਆਂ ਅਕਸਰ ਖ਼ਬਰਾਂ ਆ ਰਹੀਆਂ ਹਨ। ਪਿਛੇਲ ਦਿਨੀਂ ਪਟਿਆਲਾ 'ਚ ਸਥਿਤ ਸਬਜ਼ੀ ਮੰਡੀ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫ਼ਿਊ ਪਾਸ ਮੰਗਣ 'ਤੇ ਨਿਹੰਗ ਸਿੱਖਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਨਿਹੰਗ ਨੇ ਹਮਲਾ ਕਰਕੇ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਡ ਦਿੱਤਾ ਸੀ।