ਨੌਜਵਾਨ ਨੇ ਲਾਈਵ ਹੋ ਕੇ ਭਾਖੜਾ ਨਹਿਰ 'ਚ ਮਾਰੀ ਛਾਲ, ਔਰਤ 'ਤੇ ਲਾਏ ਗੰਭੀਰ ਇਲਜ਼ਾਮ
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਇੱਕ ਔਰਤ ਧਮਕੀਆਂ ਦਿੰਦੀ ਸੀ ਕਿ ਉਹ ਇਸ ’ਤੇ ਜਬਰ ਜਨਾਹ ਦਾ ਕੇਸ ਪੁਆ ਕੇ ਜੇਲ੍ਹ ਭੇਜਵਾ ਦੇਵੇਗੀ। ਮ੍ਰਿਤਕ ਨੇ ਆਪਣੇ ਮੋਬਾਈਲ ਫੋਨ ’ਤੇ ਸਟੇਟਸ ਪਾਇਆ....
Punjab News: ਰਾਜਪੁਰਾ ਦੇ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਬੀਤੇ ਦਿਨੀਂ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਲਾਈਵ ਵੀਡੀਓ ’ਚ ਮ੍ਰਿਤਕ ਨੇ ਆਪਣੀ ਮੌਤ ਦਾ ਕਾਰਨ ਉਸ ਦੇ ਮੁਹੱਲੇ ’ਚ ਰਹਿਣ ਵਾਲੀ ਇੱਕ ਔਰਤ ਨੂੰ ਦੱਸਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਇੱਕ ਔਰਤ ਧਮਕੀਆਂ ਦਿੰਦੀ ਸੀ ਕਿ ਉਹ ਇਸ ’ਤੇ ਜਬਰ ਜਨਾਹ ਦਾ ਕੇਸ ਪੁਆ ਕੇ ਜੇਲ੍ਹ ਭੇਜਵਾ ਦੇਵੇਗੀ। ਮ੍ਰਿਤਕ ਨੇ ਆਪਣੇ ਮੋਬਾਈਲ ਫੋਨ ’ਤੇ ਸਟੇਟਸ ਪਾਇਆ ਕਿ ਉਹ ਉਕਤ ਔਰਤ ਤੋਂ ਤੰਗ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਰਿਹਾ ਹੈ। ਜਾਣਕਾਰੀ ਮਿਲਣ 'ਤੇ ਜਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਉਸ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਨਹਿਰ ’ਚੋਂ ਮਿਲ ਗਈ।
ਇਹ ਵੀ ਪੜ੍ਹੋ
16 ਸਾਲਾ ਪੰਜਾਬੀ ਮੁੰਡੇ ਦੀ ਕੈਨੇਡਾ 'ਚ ਮੌਤ, ਗਲਤਫਹਿਮੀ ਕਰਕੇ ਉਜੜਿਆ ਹੱਸਦਾ-ਵੱਸਦਾ ਘਰ
ਕੈਨੇਡਾ ਦੇ ਐਡਮੰਟਨ (Edmonton) ਵਿੱਚ 16 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਵਿਦਿਆਰਥੀਆਂ ਦੇ ਇੱਕ ਗਰੁੱਪ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਕਰਨਵੀਰ ਨੂੰ ਇੱਕ ਹਫ਼ਤੇ ਤੱਕ ਐਡਮੰਟਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਰਾਤ 9 ਵਜੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਕਰਨਵੀਰ ਦਾ ਪਿਤਾ ਸਤਨਾਮ ਸਿੰਘ ਸਹੋਤਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਸੀਆਂ ਦਾ ਰਹਿਣ ਵਾਲਾ ਹੈ। ਸਹੋਤਾ ਪਰਿਵਾਰ 18 ਸਾਲ ਪਹਿਲਾਂ ਕੈਨੇਡਾ ਜਾ ਕੇ ਵਸਿਆ ਸੀ। ਬੱਸੀਆਂ 'ਚ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ ਹੈ। ਹੁਣ ਕਰਨਵੀਰ ਦੇ ਦਾਦਾ ਭਾਗ ਸਿੰਘ ਤੇ ਦਾਦੀ ਜਸਵਿੰਦਰ ਕੌਰ ਪਿੰਡ ਬਸੀਆਂ ਵਿੱਚ ਰਹਿੰਦੇ ਹਨ।
ਭਾਗ ਸਿੰਘ ਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਕਰਨਵੀਰ 'ਤੇ ਪਿਛਲੇ ਹਫ਼ਤੇ ਸਕੂਲ ਵਿੱਚ ਹੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਹ ਹਮਲਾ ਪਛਾਣ ਨਾ ਹੋਣ ਕਾਰਨ ਕਿਸੇ ਹੋਰ ਦੇ ਭੁਲੇਖੇ ਵਿੱਚ ਕੀਤਾ ਗਿਆ ਹੈ। ਦਰਅਸਲ ਹਮਲਾਵਰ ਇਕ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ, ਜਿਸ ਦੀ ਦਿੱਖ ਉਸ ਦੇ ਪੋਤੇ ਕਰਨਵੀਰ ਨਾਲ ਮਿਲਦੀ-ਜੁਲਦੀ ਸੀ। ਹਮਲਾਵਰਾਂ ਵਿੱਚ ਭਾਰਤੀ ਮੂਲ ਦੇ 7 ਵਿਦਿਆਰਥੀ ਵੀ ਸਨ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।