(Source: ECI/ABP News)
ਭਗਵੰਤ ਮਾਨ ਦੇ ਘਰ ਅੱਗੇ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਪਹੁੰਚੇ ਨੌਜਵਾਨ
ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਆਪਣੇ ਸੀਐਮ ਸਿਕਊਰਿਟੀ ਕਾਫਿਲੇ ਦੇ ਨਾਲ ਸੰਗਰੂਰ ਆਪਣੇ ਘਰ ਪਹੁੰਚੇ। ਇਸ ਦੌਰਾਨ ਮਾਨ ਨੂੰ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
![ਭਗਵੰਤ ਮਾਨ ਦੇ ਘਰ ਅੱਗੇ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਪਹੁੰਚੇ ਨੌਜਵਾਨ Youths arrive in front of Bhagwant Mann's house to protest against Punjab Police recruitment in Sangrur ਭਗਵੰਤ ਮਾਨ ਦੇ ਘਰ ਅੱਗੇ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਪਹੁੰਚੇ ਨੌਜਵਾਨ](https://feeds.abplive.com/onecms/images/uploaded-images/2022/03/22/4a4c855e8fd9ec3e2f846df24fdd7589_original.png?impolicy=abp_cdn&imwidth=1200&height=675)
Youths arrive in front of Bhagwant Mann's house to protest against Punjab Police recruitment in Sangrur
ਸੰਗਰੂਰ: ਮੰਗਲਵਾਰ ਨੂੰ ਪੰਜਾਬ ਸੀਐਮ ਸੰਗਰੂਰ 'ਚ ਆਪਣੇ ਘਰ ਪਹੁੰਤੇ। ਇਸ ਦੌਰਾਨ ਉਨ੍ਹਾਂ ਨੂੰ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ 2016 ਦੀ ਵੇਟਿੰਗ ਲਿਸਟ ਅਤੇ 2017 ਦੀ ਕਲੀਇਰਿੰਗ ਲਿਸਟ ਹੁਣ ਤੱਕ ਪੇਂਡਿੰਗ ਪਈ ਹੈ। ਨੌਜਵਾਨਾਂ 'ਚ ਇਸ ਗੱਲ ਨੂੰ ਕੇ ਭਾਰੀ ਰੋਸ਼ ਹੈ।
ਇਸ ਮੁੱਦੇ ਨੂੰ ਲੈ ਕੇ ਵਿਰੋਧ ਕਰ ਰਹੇ ਪਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਫਲੇਕਸ ਫੜਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਿਲੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਜਿਸ ਕਰਕੇ ਕੁੱਝ ਪਰਦਰਸ਼ਨਕਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਧਰਨੇ ਵਾਲੀ ਥਾਂ ਤੋਂ ਮੁੱਖ ਮੰਤਰੀ ਦੇ ਘਰ ਦੇ ਕੋਲ ਲਿਆਂਦਾ ਗਿਆ ਅਤੇ ਭਰੋਸਾ ਦਵਾਇਆ ਗਿਆ ਕਿ ਇਨ੍ਹਾਂ ਨੌਜਵਾਨਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਤੱਕ ਪਹੁੰਤਾ ਦਿੱਤਾ ਜਾਵੇਗਾ।
ਸਾਹਮਣੇ ਆਈਆਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕੁੱਝ ਪ੍ਰਦਰਸ਼ਨਕਾਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਉਨ੍ਹਾਂ ਨਾਲ ਕੰਮ ਕਰਨ ਵਾਲੇ ਨੂੰ ਆਪਣਾ ਮੰਗ ਪੱਤਰ ਦੇ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਭਗਵੰਤ ਮਾਨ ਦੇ ਨਾਲ ਰਹਿਣ ਵਾਲੇ ਰਾਜਵੀਰ ਸਿੰਘ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਮੀਡਿਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ 2016 ਦੀ ਪੇਂਡਿੰਗ ਲਿਸਟ ਅਤੇ 2017 ਦੀ ਵੇਰਿਫਿਕੇਸ਼ਨ ਲਿਸਟ ਬੇਰੋਜ਼ਗਾਰ ਹੈ। ਉਨ੍ਹਾਂ ਕਿਹਾ ਕਿ ਸਾਡੀ ਉਮਰ ਨਿਕਲ ਰਹੀ ਹੈ ਅਤੇ ਅੱਜ ਅਸੀਂ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਆਏ ਹਾਂ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸਾਨੂੰ ਰੋਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਕਰਮੀਆਂ ਨੇ ਮੰਗ ਪੱਤਰ ਲੈ ਲਿਆ ਹੈ ਅਤੇ ਸਾਨੂੰ ਭਰੋਸਾ ਦਵਾਇਆ ਗਿਆ ਹੈ ਕਿ 28 ਤਾਰੀਖ ਨੂੰ ਚੰਡੀਗੜ੍ਹ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਸਾਡੀ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: LoC 'ਤੇ ਘੁਸਪੈਠ ਦੀਆਂ ਘਟਨਾਵਾਂ ਵਧੀਆਂ ਜਾਂ ਘਟੀਆਂ, ਜੰਮੂ-ਕਸ਼ਮੀਰ 'ਚ ਕਿੰਨੀਆਂ ਅਸਾਮੀਆਂ ਭਰੀਆਂ, ਮੋਦੀ ਸਰਕਾਰ ਨੇ ਸੰਸਦ 'ਚ ਦਿੱਤਾ ਜਵਾਬ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)