ਪੜਚੋਲ ਕਰੋ

RRB NTPC 7th Exam 2021: ਰੇਲਵੇ ਭਰਤੀ ਬੋਰਡ ਨੇ ਪ੍ਰੀਖਿਆ ਦੀਆਂ ਤਰੀਕਾਂ ਐਲਾਨੀਆਂ, ਜਾਣੋ ਕਦੋਂ ਪ੍ਰੀਖਿਆ?

ਵੱਖ-ਵੱਖ ਗੈਰ-ਤਕਨੀਕੀ ਪਾਪੁਲਰ ਕੈਟਾਗਰੀ (NTPC ਗ੍ਰੈਜੂਏਟ ਤੇ ਅੰਡਰਗ੍ਰੈਜੂਏਟ) ਅਸਾਮੀਆਂ ਲਈ ਰੇਲਵੇ ਭਰਤੀ ਪ੍ਰੀਖਿਆ ਦਾ 7ਵਾਂ ਜਾਂ ਅੰਤਮ ਪੜਾਅ 23 ਜੁਲਾਈ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਰੇਲਵੇ ਮੰਤਰਾਲੇ ਨੇ ਮੰਗਲਵਾਰ ਨੂੰ ਦਿੱਤੀ।

RRB NTPC 7th Exam 2021: ਵੱਖ-ਵੱਖ ਗੈਰ-ਤਕਨੀਕੀ ਪਾਪੁਲਰ ਕੈਟਾਗਰੀ (NTPC ਗ੍ਰੈਜੂਏਟ ਤੇ ਅੰਡਰਗ੍ਰੈਜੂਏਟ) ਅਸਾਮੀਆਂ ਲਈ ਰੇਲਵੇ ਭਰਤੀ ਪ੍ਰੀਖਿਆ ਦਾ 7ਵਾਂ ਜਾਂ ਅੰਤਮ ਪੜਾਅ 23 ਜੁਲਾਈ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਰੇਲਵੇ ਮੰਤਰਾਲੇ ਨੇ ਮੰਗਲਵਾਰ ਨੂੰ ਦਿੱਤੀ। ਮੰਤਰਾਲੇ ਨੇ ਦੱਸਿਆ ਕਿ ਕੰਪਿਊਟਰ ਅਧਾਰਤ ਟੈਸਟ (ਸੀਬੀਟੀ-1) ਦਾ 7 ਵਾਂ ਗੇੜ ਇਸ ਸਾਲ 23 ਜੁਲਾਈ (ਸ਼ੁੱਕਰਵਾਰ), 24 ਜੁਲਾਈ (ਸ਼ਨੀਵਾਰ), 26 ਜੁਲਾਈ (ਸੋਮਵਾਰ) ਅਤੇ 31 ਜੁਲਾਈ (ਸ਼ਨੀਵਾਰ) ਨੂੰ ਸੈਡਿਊਲ ਕੀਤਾ ਗਿਆ ਹੈ।

76 ਸ਼ਹਿਰਾਂ ਦੇ 260 ਕੇਂਦਰਾਂ 'ਤੇ ਹੋਵੇਗੀ RRB NTPC ਪ੍ਰੀਖਿਆ
RRB NTPC ਦੀ ਪ੍ਰੀਖਿਆ ਦੇਸ਼ ਭਰ ਦੇ 76 ਸ਼ਹਿਰਾਂ 'ਚ ਲਗਭਗ 260 ਕੇਂਦਰਾਂ 'ਚ ਸਖਤ ਕੋਵਿਡ-19 ਪ੍ਰੋਟੋਕੋਲ ਦੇ ਤਹਿਤ ਆਯੋਜਿਤ ਕੀਤੀ ਜਾਵੇਗੀ। ਰੇਲਵੇ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ, "ਸੀਬੀਟੀ ਦੇਸ਼ ਭਰ ਦੇ ਲਗਭਗ 76 ਸ਼ਹਿਰਾਂ ਵਿਚਲੇ 260 ਕੇਂਦਰਾਂ 'ਚ ਐਸਡੀ-50 ਮੋਡਿਊਲਾਂ ਦੀ ਵਰਤੋਂ ਕਰਕੇ ਸਖਤ ਕੋਵਿਡ-19 ਪ੍ਰੋਟੋਕੋਲ ਅਧੀਨ ਕੇਂਦਰਾਂ 'ਚ ਉਪਲੱਬਧ 50% ਸਮਰੱਥਾ ਦੀ ਵਰਤੋਂ ਦੀ ਮਨਜੂਰੀ ਦਿੰਦੀ ਹੈ ਤਾਂ ਜੋ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ।" ਰੇਲਵੇ ਮੰਤਰਾਲੇ ਅਨੁਸਾਰ ਪਹਿਲੇ ਗੇੜ ਦੇ ਕੰਪਿਊਟਰ ਅਧਾਰਤ ਟੈਸਟ 'ਚ ਕੁੱਲ 2.78 ਲੱਖ ਉਮੀਦਵਾਰ ਸ਼ਾਮਲ ਹੋਣਗੇ।

ਮੁਫ਼ਤ ਟ੍ਰੈਵਲਿੰਗ ਅਥਾਰਟੀ ਨੂੰ ਪ੍ਰੀਖਿਆ ਤੋਂ 10 ਦਿਨ ਪਹਿਲਾਂ ਕੀਤਾ ਜਾ ਸਕੇਗਾ ਡਾਊਨਲੋਡ
ਰੇਲਵੇ ਬੋਰਡ ਦੇ ED (I&P) ਆਰ.ਡੀ. ਬਾਜਪਾਈ ਨੇ ਕਿਹਾ ਕਿ ਪ੍ਰੀਖਿਆ ਸ਼ਹਿਰ ਅਤੇ ਤਰੀਕ ਨੂੰ ਵੇਖਣ ਅਤੇ ਐਸਸੀ/ਐਸਟੀ ਉਮੀਦਵਾਰਾਂ ਲਈ ਮੁਫਤ ਯਾਤਰਾ ਅਥਾਰਟੀ ਨੂੰ ਡਾਊਨਲੋਡ ਕਰਨ ਲਈ ਲਿੰਕ ਪ੍ਰੀਖਿਆ ਤੋਂ 10 ਦਿਨ ਪਹਿਲਾਂ ਸਾਰੀਆਂ ਆਰਆਰਬੀ ਵੈਬਸਾਈਟਾਂ 'ਤੇ ਉਪਲੱਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਈ-ਕਾਲ ਲੈਟਰ ਦੀ ਡਾਊਨਲੋਡਿੰਗ, ਪ੍ਰੀਖਿਆ, ਸ਼ਹਿਰ, ਪ੍ਰੀਖਿਆ ਦੀ ਮਿਤੀ ਲਿੰਕ 'ਚ ਦਿੱਤੀ ਗਈ ਪ੍ਰੀਖਿਆ ਤਰੀਕ ਤੋਂ ਚਾਰ ਦਿਨ ਪਹਿਲਾਂ ਸ਼ੁਰੂ ਹੋ ਜਾਵੇਗੀ।

ਤਾਜ਼ਾ ਅਪਡੇਟ ਲਈ ਰੇਲਵੇ ਮੰਤਰਾਲੇ ਦੀ ਵੈਬਸਾਈਟ ਵੇਖੋ
ਰੇਲਵੇ ਮੰਤਰਾਲੇ ਨੇ ਕਿਹਾ ਹੈ, "ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੇ ਤਾਜ਼ਾ ਅਪਡੇਟਾਂ ਲਈ ਆਰਆਰਬੀ ਦੀਆਂ ਅਧਿਕਾਰਤ ਵੈਬਸਾਈਟਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕਿਰਪਾ ਕਰਕੇ ਅਣਅਧਿਕਾਰਤ ਸਰੋਤਾਂ ਦੁਆਰਾ ਗੁੰਮਰਾਹ ਨਾ ਹੋਵੋ।"

ਟਾਪ ਹੈਡਲਾਈਨ

Paternity Leave : ਪਿਤਾ ਬਣਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 15 ਦਿਨ ਦੀ ਛੁੱਟੀ, ਜਾਣੋ ਪੰਜਾਬ ਸਮੇਤ ਹੋਰ ਸੂਬਿਆਂ 'ਚ ਕੀ ਹਨ ਨਿਯਮ
Paternity Leave : ਪਿਤਾ ਬਣਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 15 ਦਿਨ ਦੀ ਛੁੱਟੀ, ਜਾਣੋ ਪੰਜਾਬ ਸਮੇਤ ਹੋਰ ਸੂਬਿਆਂ 'ਚ ਕੀ ਹਨ ਨਿਯਮ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Announces 3 Candidates: ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਹੁਣ ਇਸ ਪਾਰਟੀ ਨੇ ਮੈਦਾਨ 'ਚ ਉਤਾਰੇ ਇਹ ਤਿੰਨ ਚਿਹਰੇ...
ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਹੁਣ ਇਸ ਪਾਰਟੀ ਨੇ ਮੈਦਾਨ 'ਚ ਉਤਾਰੇ ਇਹ ਤਿੰਨ ਚਿਹਰੇ...
Ropar Road Accident : ਪੰਜਾਬ 'ਚ ਭਿਆਨਕ ਸੜਕ ਹਾਦਸਾ, ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਿੱਪਰ, 3 ਦੀ ਮੌਤ
Ropar Road Accident : ਪੰਜਾਬ 'ਚ ਭਿਆਨਕ ਸੜਕ ਹਾਦਸਾ, ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਿੱਪਰ, 3 ਦੀ ਮੌਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
Punjab News: ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ
ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ
2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ
2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ
Embed widget