(Source: ECI/ABP News)
ਸਰਹਿੰਦ 'ਚ ਭਿਆਨਕ ਹਾਦਸਾ, ਫਲਾਈਓਵਰ ਤੋਂ ਡਿੱਗੀ ਇਨੋਵਾ, ਨੌਜਵਾਨ ਦੀ ਮੌਤ
ਇੱਥੇ ਇੱਕ ਇਨੋਵਾ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸਰਹਿੰਦ ਜੀਟੀ ਰੋਡ ਮੁੱਖ ਸੜਕ 'ਤੇ ਸਥਿਤ ਮੁੱਖ ਫਲਾਈਓਵਰ ਤੋਂ ਸਰਵਿਸ ਰੋਡ 'ਤੇ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਇੱਕ ਜਣਾ ਗੰਭੀਰ ਜ਼ਖ਼ਮੀ ਹੋ ਗਿਆ।
![ਸਰਹਿੰਦ 'ਚ ਭਿਆਨਕ ਹਾਦਸਾ, ਫਲਾਈਓਵਰ ਤੋਂ ਡਿੱਗੀ ਇਨੋਵਾ, ਨੌਜਵਾਨ ਦੀ ਮੌਤ Terrible accident in Sirhind, Innova falls from flyover, youth dies ਸਰਹਿੰਦ 'ਚ ਭਿਆਨਕ ਹਾਦਸਾ, ਫਲਾਈਓਵਰ ਤੋਂ ਡਿੱਗੀ ਇਨੋਵਾ, ਨੌਜਵਾਨ ਦੀ ਮੌਤ](https://feeds.abplive.com/onecms/images/uploaded-images/2021/03/13/3c67ec6af90abdca1d9c3da78cd9727e_original.jpg?impolicy=abp_cdn&imwidth=1200&height=675)
ਫ਼ਤਹਿਗੜ੍ਹ ਸਹਿਬ: ਇੱਥੇ ਇੱਕ ਇਨੋਵਾ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸਰਹਿੰਦ ਜੀਟੀ ਰੋਡ ਮੁੱਖ ਸੜਕ 'ਤੇ ਸਥਿਤ ਮੁੱਖ ਫਲਾਈਓਵਰ ਤੋਂ ਸਰਵਿਸ ਰੋਡ 'ਤੇ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਇੱਕ ਜਣਾ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਸਵਾਰ ਵਿਅਕਤੀਆਂ ਦੀ ਪਛਾਣ ਮੋਹਿਤ ਰਾਠੀ ਤੇ ਵਿਸ਼ਾਲ ਗਰੋਵਰ ਨਿਵਾਸੀ ਕਰਨਾਲ ਵਜੋਂ ਹੋਈ ਹੈ, ਜੋ ਰਿਸ਼ਤੇਦਾਰ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ ਹਾਦਸੇ ਵਿੱਚ ਮੋਹਿਤ ਦੀ ਮੌਤ ਹੋ ਗਈ ਤੇ ਜ਼ਖ਼ਮੀ ਵਿਸ਼ਾਲ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸਰਕਾਰੀ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਹਾ ਹੋ ਗਈ ਤੇ ਕਾਰ ਵਿੱਚ ਫਸੇ ਲੋਕਾਂ ਨੂੰ ਸਥਾਨਕ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ।
ਥਾਣਾ ਸਰਹਿੰਦ ਦੇ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਕਾਰ ਨੰਬਰ ਐਚਆਰ 05-ਏਵਾਈ-0025 ਮੰਡੀ ਗੋਬਿੰਦਗੜ੍ਹ ਵਾਲੇ ਪਾਸੇ ਤੋਂ ਕਰਨਾਲ ਵੱਲ ਜਾ ਰਹੀ ਸੀ। ਸਰਹਿੰਦ ਨੇੜੇ ਮੁੱਖ ਫਲਾਈਓਵਰ 'ਤੇ ਬੇਕਾਬੂ ਹੋ ਕੇ ਸਰਵਿਸ ਰੋਡ 'ਤੇ ਡਿੱਗ ਗਈ। ਪੁਲਿਸ ਨੇ ਮੌਕੇ ‘ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ।
https://play.google.com/store/
https://apps.apple.com/in/app/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)