(Source: ECI/ABP News)
ਦਿੱਲੀ 'ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, 1 ਕਿਮੀ ਦਾਇਰੇ ਦੀ ਹਵਾ ਨੂੰ ਕਰੇਗਾ ਸਾਫ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ। ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਨੂੰ ਸਾਫ਼ ਕਰੇਗਾ।
![ਦਿੱਲੀ 'ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, 1 ਕਿਮੀ ਦਾਇਰੇ ਦੀ ਹਵਾ ਨੂੰ ਕਰੇਗਾ ਸਾਫ The country's first smog tower, located at Connaught Place in Delhi, will clear the air within a radius of 1 km ਦਿੱਲੀ 'ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, 1 ਕਿਮੀ ਦਾਇਰੇ ਦੀ ਹਵਾ ਨੂੰ ਕਰੇਗਾ ਸਾਫ](https://feeds.abplive.com/onecms/images/uploaded-images/2021/08/23/cdca7d54f5b021a5aaf4626a9849b388_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ। ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਨੂੰ ਸਾਫ਼ ਕਰੇਗਾ। ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਉਨ੍ਹਾਂ ਦੇ ਨਾਲ ਮੌਜੂਦ ਸਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, 'ਪ੍ਰਦੂਸ਼ਣ ਨਾਲ ਲੜਨ ਅਤੇ ਦਿੱਲੀ ਦੀ ਹਵਾ ਨੂੰ ਸਾਫ ਕਰਨ ਲਈ ਦਿੱਲੀ ਵਿੱਚ ਦੇਸ਼ ਦਾ ਪਹਿਲਾ ਸਮੋਗ ਟਾਵਰ ਲਗਾਇਆ ਗਿਆ ਹੈ। ਅਸੀਂ ਇਹ ਟੈਕਨਾਲੌਜੀ ਅਮਰੀਕਾ ਤੋਂ ਆਯਾਤ ਕੀਤੀ ਹੈ। ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇਹ 1 ਕਿਲੋਮੀਟਰ ਦੇ ਘੇਰੇ ਦੀ ਹਵਾ ਨੂੰ ਸਾਫ਼ ਕਰੇਗਾ।
ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 20 ਮੀਟਰ ਤੋਂ ਜ਼ਿਆਦਾ ਉੱਚਾ ਇਹ ਟਾਵਰ ਇਸਦੇ ਆਲੇ ਦੁਆਲੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦਾ ਕੰਮ ਕਰੇਗਾ ਅਤੇ ਮਾਨਸੂਨ ਤੋਂ ਬਾਅਦ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਪਹਿਲਾਂ, ਰਾਏ ਨੇ ਕਿਹਾ ਸੀ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਸਮੋਗ ਟਾਵਰ ਦੇ ਨਿਰਮਾਣ ਵਿੱਚ ਦੇਰੀ ਹੋਈ ਸੀ। ਦਿੱਲੀ ਮੰਤਰੀ ਮੰਡਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਸਮੋਗ ਟਾਵਰ ਇੱਕ ਹਜ਼ਾਰ ਕਿਊਬਿਕ ਮੀਟਰ ਹਵਾ ਨੂੰ ਪ੍ਰਤੀ ਸਕਿੰਟ ਸ਼ੁੱਧ ਕਰੇਗਾ।
ਇਕ ਅਧਿਕਾਰੀ ਨੇ ਦੱਸਿਆ ਕਿ ਸਮੋਗ ਟਾਵਰ ਦੇ ਅਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਇਸ ਦੇ ਪ੍ਰਭਾਵ ਦਾ ਦੋ ਸਾਲਾਂ ਤੱਕ ਅਧਿਐਨ ਕੀਤਾ ਜਾਵੇਗਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਇੱਕ ਹੋਰ 25 ਮੀਟਰ ਉੱਚਾ ਟਾਵਰ ਆਨੰਦ ਵਿਹਾਰ ਵਿੱਚ 31 ਅਗਸਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)