ਪੜਚੋਲ ਕਰੋ
(Source: ECI/ABP News)
ਪੀਐਮ ਮੋਦੀ ਕਿਸਾਨਾਂ ਲਈ ਸ਼ੁਰੂ ਕਰਨ ਜਾ ਰਹੇ ਇਹ ਸੁਵਿਧਾ, 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਨਾਲ ਹੋਵੇਗੀ ਸ਼ੁਰੂਆਤ
ਭਾਰਤ 'ਚ ਕਿਸਾਨੀ ਦੇ ਬੁਰੇ ਹਾਲਾਤਾਂ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਵਲੋਂ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। ਕਿਸਾਨੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਖੇਤੀਬਾੜੀ ਬੁਨਿਆਦੀ ਢਾਂਚਾ ਫੰਡ’ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਦੀ ਸ਼ੁਰੂਆਤ ਕਰਨਗੇ।
![ਪੀਐਮ ਮੋਦੀ ਕਿਸਾਨਾਂ ਲਈ ਸ਼ੁਰੂ ਕਰਨ ਜਾ ਰਹੇ ਇਹ ਸੁਵਿਧਾ, 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਨਾਲ ਹੋਵੇਗੀ ਸ਼ੁਰੂਆਤ The facility, which PM Modi is going to launch for farmers, will start with a financial facility of Rs 1 lakh crore ਪੀਐਮ ਮੋਦੀ ਕਿਸਾਨਾਂ ਲਈ ਸ਼ੁਰੂ ਕਰਨ ਜਾ ਰਹੇ ਇਹ ਸੁਵਿਧਾ, 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਨਾਲ ਹੋਵੇਗੀ ਸ਼ੁਰੂਆਤ](https://static.abplive.com/wp-content/uploads/sites/5/2017/02/02101828/Modi-farmer.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ 'ਚ ਕਿਸਾਨੀ ਦੇ ਬੁਰੇ ਹਾਲਾਤਾਂ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਵਲੋਂ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। ਕਿਸਾਨੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਖੇਤੀਬਾੜੀ ਬੁਨਿਆਦੀ ਢਾਂਚਾ ਫੰਡ’ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਦੀ ਸ਼ੁਰੂਆਤ ਕਰਨਗੇ। ਉਹ 'ਪ੍ਰਧਾਨ ਮੰਤਰੀ-ਕਿਸਾਨ ਯੋਜਨਾ' ਤਹਿਤ 8.5 ਕਰੋੜ ਕਿਸਾਨਾਂ ਨੂੰ 17,000 ਕਰੋੜ ਰੁਪਏ ਦੀ ਛੇਵੀਂ ਕਿਸ਼ਤ ਵੀ ਜਾਰੀ ਕਰਨਗੇ।
ਕੇਂਦਰੀ ਮੰਤਰੀ ਮੰਡਲ ਨੇ 1 ਲੱਖ ਕਰੋੜ ਰੁਪਏ ਦੇ ‘ਐਗਰੀਕਲਚਰ ਇਨਫਰਾਸਟਰਕਚਰ ਫੰਡ’ ਤਹਿਤ ਫੰਡਿੰਗ ਸਹੂਲਤ ਲਈ ਕੇਂਦਰੀ ਸੈਕਟਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੰਡ 'ਵਾਢੀ ਤੋਂ ਬਾਅਦ ਫਸਲ ਪ੍ਰਬੰਧਨਢਾਂਚੇ' ਤੇ 'ਕਮਿਊਨਿਟੀ ਖੇਤੀਬਾੜੀ ਸੰਪੱਤੀਆਂ' ਜਿਵੇਂ ਕਿ ਕੋਲਡ ਸਟੋਰੇਜ, ਕੁਲੈਕਸ਼ਨ ਸੈਂਟਰ, ਪ੍ਰੋਸੈਸਿੰਗ ਯੂਨਿਟ (ਪ੍ਰੋਸੈਸਿੰਗ ਯੂਨਿਟ) ਦੇ ਨਿਰਮਾਣ ਨੂੰ ਉਤਪੰਨ ਕਰੇਗਾ।
ਦਰਅਸਲ, ਇਹ ਜਾਇਦਾਦ ਕਿਸਾਨਾਂ ਨੂੰ ਆਪਣੀ ਪੈਦਾਵਾਰ ਨੂੰ ਉੱਚ ਕੀਮਤਾਂ 'ਤੇ ਵੇਚਣ, ਬਰਬਾਦੀ ਨੂੰ ਘਟਾਉਣ ਤੇ ਪ੍ਰੋਸੈਸਿੰਗ ਤੇ ਮੁੱਲ ਵਧਾਉਣ ਦੇ ਯੋਗ ਕਰੇਗੀ। ਜਨਤਕ ਖੇਤਰ ਦੇ 12 ਬੈਂਕਾਂ 'ਚੋਂ 11 ਬੈਂਕਾਂ ਨੇ ਪਹਿਲਾਂ ਹੀ ਖੇਤੀਬਾੜੀ ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਨਾਲ ਸਮਝੌਤੇ ਸਹੀਬੰਦ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਵਿਹਾਰਕਤਾ ਜਾਂ ਮੁਨਾਫਾਬੱਧਤਾ ਵਧਾਉਣ ਲਈ ਲਾਭਪਾਤਰੀਆਂ ਨੂੰ 3% ਵਿਆਜ ਸਬਸਿਡੀ ਤੇ 2 ਕਰੋੜ ਰੁਪਏ ਤੱਕ ਦੀ ਕਰਜ਼ੇ ਦੀ ਗਰੰਟੀ ਦਿੱਤੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)