ਪੜਚੋਲ ਕਰੋ
ਬਾਰਡਰ ‘ਤੇ ਰੁਕਿਆ ਲਾੜਾ, ਲਾੜੀ ਨੇ ਸਰਹੱਦ ‘ਤੇ ਪਹੁੰਚ ਪਹਿਨਾਈ ਵਰਮਾਲਾ
ਸਰਹੱਦ ਤੋਂ ਹੀ ਦੁਲਹਨਾਂ ਦੀ ਸੋਹਰੇ ਪਰਿਵਾਰ ਲਈ ਵਿਦਾਈ ਹੋਈ। ਜੰਮੂ-ਕਸ਼ਮੀਰ ‘ਚ ਪਠਾਨਕੋਟ ਦੇ ਰਾਹੁਲ, ਅੰਮ੍ਰਿਤਸਰ ਦੇ ਰਿਸ਼ੂ, ਬਿਆਸ ਦੇ ਲਾਭ ਸਿੰਘ, ਹੁਸ਼ਿਆਰਪੁਰ ਦੇ ਦਸੂਹਾ ਦੇ ਰੋਹਿਤ ਅਤੇ ਫਗਵਾੜਾ ਦੇ ਨੌਜਵਾਨਾਂ ਦੇ ਰਿਸ਼ਤੇ ਬਣੇ।

ਸੰਕੇਤਕ ਤਸਵੀਰ
ਪਠਾਨਕੋਟ: ਕੋਰੋਨਾ (Corona) ਕਾਰਨ ਲਾਗੂ ਕੀਤੀ ਲੌਕਡਾਊਨ (Lockdown) ਦਾ ਵਿਆਹਾਂ 'ਤੇ ਅਸਰ ਪੈ ਰਿਹਾ ਹੈ ਅਤੇ ਇਸ ਕਾਰਨ ਵਿਆਹਾਂ ਦਾ ਨਜ਼ਰੀਆ ਵੀ ਬਦਲ ਗਿਆ ਹੈ। ਪਰ ਪੰਜਾਬ-ਜੰਮੂ ਸਰਹੱਦ (Punjab-jammu border) 'ਤੇ ਪੰਜ ਜੋੜਿਆਂ ਦੇ ਅਨੌਖੇ ਵਿਆਹ ਹੋਏ। ਵਿਆਹ ਲਈ ਜੰਮੂ ਖੇਤਰ ਜਾ ਰਹੇ ਲਾੜੇ ਨੂੰ ਬਾਰਡਰ ‘ਤੇ ਹੀ ਰੋਕ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀਆਂ ਦੁਲਹਨਾਂ ਸਰਹੱਦ 'ਤੇ ਹੀ ਪਹੁੰਚੀਆਂ ਅਤੇ ਉਨ੍ਹਾਂ ਦੇ ਵਿਆਹ ਦੀ ਰਸਮ ਕਰਮਚਾਰੀਆਂ ਲਈ ਲਗਾਏ ਟੈਂਟਾਂ ‘ਚ ਪੂਰੀ ਕੀਤੀ। ਸਾਰੇ ਪਰਿਵਾਰਾਂ ਨੇ ਵਿਆਹ ਲਈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਲਈ ਸੀ। ਲਾੜੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਗੱਡੀਆਂ ਮਾਧੋਪੁਰ ਤੋਂ ਅੱਗੇ ਗਈਆਂ ਅਤੇ ਜੰਮੂ-ਕਸ਼ਮੀਰ ਸਰਹੱਦ ਦੇ ਲਖਨਪੁਰ ਪਹੁੰਚੀਆਂ ਜਿੱਥੇ ਲੌਕਡਾਊਨ ਦਾ ਹਵਾਲਾ ਦਿੰਦੇ ਹੋਏ ਜੰਮੂ-ਕਸ਼ਮੀਰ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕਿਆ। ਲਾੜਾ ਅਤੇ ਉਸ ਦੇ ਪਰਿਵਾਰ ਨੂੰ ਬਾਰਡਰ ‘ਤੇ ਪੁਲਿਸ ਲਈ ਸੜਕ ਦੇ ਕਿਨਾਰੇ ਤੰਬੂਆਂ ਵਿਚ ਠਹਿਰਾਇਆ ਗਿਆ। ਜਦੋਂ ਲਾੜੀਆਂ ਦੇ ਪਰਿਵਾਰ ਸਰਹੱਦ ਦੇ ਨੇੜੇ ਪਹੁੰਚੇ ਤਾਂ ਤੰਬੂਆਂ ‘ਚ ਹੀ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਸਰਹੱਦ ‘ਤੇ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਪੁਲਿਸ ਕਰਮੀਆਂ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਅਸ਼ੀਸ਼ਾਂ ਦਿੱਤੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















