ਕੋਰੋਨਾ 'ਤੇ ਦਿੱਲੀ ਸਰਕਾਰ ਦੇ ਪ੍ਰਬੰਧਾਂ ਤੋਂ ਨਾਰਾਜ਼ ਹਾਈਕੋਰਟ, ਅੱਜ ਜਵਾਬ ਦਾਖਿਲ ਕਰੇਗੀ ਕੇਜਰੀਵਾਲ ਸਰਕਾਰ
ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਇਨਫੈਕਸ਼ਨ ਦੇ ਵਿਚਕਾਰ ਆਕਸੀਜਨ ਅਤੇ ਦਵਾਈਆਂ ਦੀ ਘਾਟ ਦੇ ਮੁੱਦੇ 'ਤੇ ਅੱਜ ਫਿਰ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਦਿੱਲੀ ਸਰਕਾਰ ਅੱਜ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕਰੇਗੀ। ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਕਈ ਮੁੱਦਿਆਂ 'ਤੇ ਸਵਾਲ ਪੁੱਛੇ ਸੀ। ਅੱਜ ਹੋਣ ਵਾਲੀ ਸੁਣਵਾਈ ਦੌਰਾਨ, ਦਿੱਲੀ ਸਰਕਾਰ ਅਦਾਲਤ ਨੂੰ ਦੱਸੇਗੀ ਕਿ ਆਰਟੀਪੀਸੀਆਰ ਟੈਸਟ ਦੀ ਸਥਿਤੀ ਕੀ ਹੈ, ਉਥੇ ਕਿੰਨੇ ਟੈਸਟਿੰਗ ਸੈਂਟਰ ਹਨ ਅਤੇ ਕਿੰਨੇ ਟੈਸਟ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਇਨਫੈਕਸ਼ਨ ਦੇ ਵਿਚਕਾਰ ਆਕਸੀਜਨ ਅਤੇ ਦਵਾਈਆਂ ਦੀ ਘਾਟ ਦੇ ਮੁੱਦੇ 'ਤੇ ਅੱਜ ਫਿਰ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਦਿੱਲੀ ਸਰਕਾਰ ਅੱਜ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕਰੇਗੀ। ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਕਈ ਮੁੱਦਿਆਂ 'ਤੇ ਸਵਾਲ ਪੁੱਛੇ ਸੀ। ਅੱਜ ਹੋਣ ਵਾਲੀ ਸੁਣਵਾਈ ਦੌਰਾਨ, ਦਿੱਲੀ ਸਰਕਾਰ ਅਦਾਲਤ ਨੂੰ ਦੱਸੇਗੀ ਕਿ ਆਰਟੀਪੀਸੀਆਰ ਟੈਸਟ ਦੀ ਸਥਿਤੀ ਕੀ ਹੈ, ਉਥੇ ਕਿੰਨੇ ਟੈਸਟਿੰਗ ਸੈਂਟਰ ਹਨ ਅਤੇ ਕਿੰਨੇ ਟੈਸਟ ਕੀਤੇ ਜਾ ਰਹੇ ਹਨ।
ਕੇਜਰੀਵਾਲ ਸਰਕਾਰ ਨੇ ਰੇਮੇਡੀਸਿਵਿਰ ਦੇ ਟੀਕੇ ਲਗਾਉਣ ਲਈ ਤਿਆਰ ਕੀਤੇ ਪੋਰਟਲ ਬਾਰੇ ਅੱਜ ਦਿੱਲੀ ਹਾਈ ਕੋਰਟ ਨੂੰ ਜਾਣਕਾਰੀ ਦੇਣੀ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਹਸਪਤਾਲਾਂ 'ਚ ਕੋਵਿਡ ਬੈੱਡ ਦੀ ਘਾਟ ਦੇ ਮੁੱਦੇ ‘ਤੇ ਵੀ ਇਕ ਸਵਾਲ ਪੁੱਛਿਆ ਸੀ।
ਇਸ ਮੁੱਦੇ 'ਤੇ ਅੱਜ ਦਿੱਲੀ ਹਾਈਕੋਰਟ 'ਚ ਦੋ ਵੱਖ-ਵੱਖ ਬੈਂਚਾਂ ਦੇ ਸਾਹਮਣੇ ਸੁਣਵਾਈ ਹੋਵੇਗੀ। ਕੋਰੋਨਾ ਦੇ ਮੁੱਦੇ 'ਤੇ ਡਬਲ ਬੈਂਚ ਦੀ ਸੁਣਵਾਈ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ, ਜਦਕਿ ਸਿੰਗਲ ਬੈਂਚ ਦੀ ਸੁਣਵਾਈ 2.30 ਤੋਂ ਸ਼ੁਰੂ ਹੋਵੇਗੀ।
ਦੱਸ ਦੇਈਏ ਕਿ ਹੁਣ ਤੱਕ ਦਿੱਲੀ ਹਾਈਕੋਰਟ ਵਿੱਚ ਦੋ ਜੱਜਾਂ ਦੇ ਬੈਂਚ ਦੇ ਸਾਹਮਣੇ ਸੁਣਵਾਈ ਚੱਲ ਰਹੀ ਸੀ, ਪਰ ਬੁੱਧਵਾਰ ਨੂੰ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਜਿਸ ‘ਤੇ ਸਿੰਗਲ ਬੈਂਚ ਸੁਣਵਾਈ ਕਰ ਰਿਹਾ ਹੈ। ਇਸ ਕਾਰਨ ਕੋਰੋਨਾ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਅੱਜ ਦਿੱਲੀ ਹਾਈਕੋਰਟ ਦੀਆਂ ਦੋ ਵੱਖ-ਵੱਖ ਬੈਂਚਾਂ ਦੇ ਸਾਹਮਣੇ ਜਾਰੀ ਰਹੇਗੀ।
ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਨੇ ਕੋਵਿਡ ਟਰੀਟਮੈਂਟ ਪ੍ਰੋਟੋਕੋਲ 'ਚ ਤਬਦੀਲੀ ਕਰਨ 'ਤੇ ਇਤਰਾਜ਼ ਜਤਾਇਆ ਸੀ ਅਤੇ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ 'ਤੇ ਗੰਭੀਰਤਾ ਨਾਲ ਵਿਚਾਰ ਲਿਆ ਸੀ। ਦਿੱਲੀ ਹਾਈਕੋਰਟ ਨੇ ਟਿੱਪਣੀ ਕੀਤੀ ਸੀ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਚਾਹੁੰਦਾ ਹੈ ਕਿ ਲੋਕ ਮਰਦੇ ਰਹਿਣ ਕਿਉਂਕਿ ਕੋਵਿਡ -19 ਦੇ ਇਲਾਜ 'ਚ ਰੇਮੇਡੇਸੀਵਰ ਦੀ ਵਰਤੋਂ ਸੰਬੰਧੀ ਬਦਲੇ ਗਏ ਪ੍ਰੋਟੋਕੋਲ ਅਨੁਸਾਰ ਸਿਰਫ ਆਕਸੀਜਨ 'ਤੇ ਨਿਰਭਰ ਮਰੀਜ਼ਾਂ ਨੂੰ ਹੀ ਇਹ ਦਵਾਈ ਦਿੱਤੀ ਜਾ ਸਕਦੀ ਹੈ।