ਪੜਚੋਲ ਕਰੋ

ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੇ ਸੰਭਾਲੀ ਸੇਵਾ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਵਿਸ਼ੇਸ਼ ਸੇਵਾ ਸੰਭਾਲ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤਿੰਨ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੌਂਪੀ ਗਈ।

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਵਿਸ਼ੇਸ਼ ਸੇਵਾ ਸੰਭਾਲ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤਿੰਨ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੌਂਪੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਗਿਆਨੀ ਰਾਜਦੀਪ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਬਲਜੀਤ ਸਿੰਘ ਦੇ ਨਾਮ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ‘ਗ੍ਰੰਥੀ ਸਿੰਘ’ ਵਜੋਂ ਐਲਾਨ ਕੀਤੇ। ਇਨ੍ਹਾਂ ਨੂੰ ਹਾਜ਼ਰ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ। 

ਇਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ-ਏ-ਮਸਕੀਨ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਤੇ ਧਾਰਮਿਕ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਪ੍ਰਮੁੱਖ ਧਾਰਮਿਕ ਸਖ਼ਸ਼ੀਅਤਾਂ ਨੇ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਦਸਤਾਰਾਂ ਅਤੇ ਸਿਰੋਪਾਓ ਭੇਟ ਕੀਤੇ। 

ਸੇਵਾ ਸੰਭਾਲ ਸਮਾਗਮ ਮਗਰੋਂ ਨਵੇਂ ਨਿਯੁਕਤ ਹੋਏ ਤਿੰਨੇ ਗ੍ਰੰਥੀ ਸਿੰਘ ਸਾਹਿਬਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਸਿੱਖ ਰਵਾਇਤ ਅਨੁਸਾਰ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਲੈ ਕੇ ਸੇਵਾ ਸ਼ੁਰੂ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਬਾਬਾ ਅਟੱਲ ਰਾਏ ਸਾਹਿਬ ਵੀ ਚੱਲਦੀ ਆ ਰਹੀ ਪੰਥਕ ਰਵਾਇਤ ਤਹਿਤ ਦੇਗ ਕਰਵਾਈ ਅਤੇ ਪਾਵਨ ਹੁਕਮਨਾਮਾ ਲਿਆ। ਇਸ ਤੋਂ ਪਹਿਲਾਂ ਸੇਵਾ ਸੰਭਾਲ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਾਵਨ ਅਸਥਾਨ ਦੀ ਸੇਵਾ ਸੰਭਾਲ ਦੇ ਇਤਿਹਾਸ ਅਤੇ ਰਵਾਇਤ ਤੋਂ ਜਾਣੂ ਕਰਵਾਉਂਦਿਆਂ ਇਸ ਸੇਵਾ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕਰਾਰ ਦਿੱਤਾ। 

ਉਨ੍ਹਾਂ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਉਣ ਮਗਰੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਪੂਰੇ ਵਿਸ਼ਵ ਨੂੰ ਅਧਿਆਤਮਿਕ ਕੇਂਦਰ ਪ੍ਰਦਾਨ ਕੀਤਾ, ਜਿਥੇ ਹਰ ਵਰਗ ਦੇ ਲੋਕ ਨਤਮਸਤਕ ਹੋ ਕੇ ਆਪਣੀਆਂ ਅਰਦਾਸਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਵਿਖੇ ਗ੍ਰੰਥੀ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਰੋਸਾਈ ਹੋਈ ਹੈ, ਕਿਉਂਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਆਪ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਗ੍ਰੰਥੀ ਸਿੰਘ ਵਜੋਂ ਮਾਣ ਬਖ਼ਸ਼ਿਆ ਸੀ। 

ਉਨ੍ਹਾਂ ਕਿਹਾ ਇਸ ਚੱਲਦੀ ਆ ਰਹੀ ਰਵਾਇਤ ਅਨੁਸਾਰ ਹੀ ਪੰਥ ਵੱਲੋਂ ਮਰਯਾਦਾ ਅਨੁਸਾਰ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਉਨ੍ਹਾਂ ਨਵੇਂ ਨਿਯੁਕਤ ਹੋਏ ਗ੍ਰੰਥੀ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਪਾਵਨ ਅਸਥਾਨ ਦੀ ਮਰਯਾਦਾ ਅਨੁਸਾਰ ਸੇਵਾ ਨਿਭਾਉਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਜਗਤ ਦਾ ਕੇਂਦਰੀ ਅਸਥਾਨ ਹੈ ਅਤੇ ਇਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ ਸਿੱਖ ਜਗਤ ਲਈ ਸਤਿਕਾਰਤ ਹਨ। 

ਉਨ੍ਹਾਂ ਕਿਹਾ ਕਿ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੋਂ ਲੈ ਕੇ ਅੱਜ ਤੱਕ ਇਸ ਪਾਵਨ ਅਸਥਾਨ ’ਤੇ ਵੱਖ-ਵੱਖ ਸਖਸ਼ੀਅਤਾਂ ਸੇਵਾ ਨਿਭਾਉਂਦੀਆਂ ਰਹੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸੇਵਾ ਗੁਰੂ ਦੀ ਬਖਸ਼ਿਸ ਨਾਲ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨਵੇਂ ਨਿਯੁਕਤ ਹੋਏ ਗ੍ਰੰਥੀ ਸਿੰਘ ਸਾਹਿਬਾਨ ਨੂੰ ਮੁਬਾਰਕ ਦਿੰਦਿਆਂ ਆਸ ਪ੍ਰਗਟਾਈ ਕਿ  ਇਹ ਤਿੰਨੇ ਸ਼ਖ਼ਸੀਅਤਾਂ ਪੰਥ ਦੀ ਇਸ ਸਤਿਕਾਰਤ ਪਦਵੀ ਦੀ ਮਾਣ-ਮਰਯਾਦਾ ਦੀ ਪਾਲਣਾ ਕਰਦਿਆਂ ਸਿੱਖ ਪੰਥ ਦੀ ਸੇਵਾ ਕਰਨਗੀਆਂ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

IndiGo ਨੇ ਲੱਖਾਂ ਮੁਸਾਫਰਾਂ ਨਾਲ ਕੀਤਾ ਧੋਖਾ! ਸੇਲ 'ਚ ਟਿਕਟਾਂ ਵੇਚ ਕੇ ਉਡਾਣਾਂ ਕੀਤੀਆਂ ਰੱਦ; ਜਾਣੋ ਪੂਰਾ ਮਾਮਲਾ
IndiGo ਨੇ ਲੱਖਾਂ ਮੁਸਾਫਰਾਂ ਨਾਲ ਕੀਤਾ ਧੋਖਾ! ਸੇਲ 'ਚ ਟਿਕਟਾਂ ਵੇਚ ਕੇ ਉਡਾਣਾਂ ਕੀਤੀਆਂ ਰੱਦ; ਜਾਣੋ ਪੂਰਾ ਮਾਮਲਾ
ਵਿਰਸਾ ਸਿੰਘ ਵਲਟੋਹਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਵੱਡਾ ਫੈਸਲਾ
ਵਿਰਸਾ ਸਿੰਘ ਵਲਟੋਹਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਵੱਡਾ ਫੈਸਲਾ
ਨਵਜੋਤ ਸਿੱਧੂ ਦੇ '₹500 ਕਰੋੜ ਵਾਲੇ CM' ਵਾਲੇ ਬਿਆਨ 'ਤੇ ਯੂ-ਟਰਨ! ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਕਾਂਗਰਸ 'ਤੇ BJP ਦਾ ਵੱਡਾ ਹਮਲਾ!
ਨਵਜੋਤ ਸਿੱਧੂ ਦੇ '₹500 ਕਰੋੜ ਵਾਲੇ CM' ਵਾਲੇ ਬਿਆਨ 'ਤੇ ਯੂ-ਟਰਨ! ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਕਾਂਗਰਸ 'ਤੇ BJP ਦਾ ਵੱਡਾ ਹਮਲਾ!
ਜ਼ੁਰਾਬਾਂ ਪਾ ਕੇ ਸੌਂਣਾ ਸਹੀ ਜਾਂ ਗਲਤ! ਜਾਣੋ ਕਿਵੇਂ ਦੀਆਂ ਦਿੱਕਤਾਂ ਹੋ ਸਕਦੀਆਂ ਖੜ੍ਹੀਆਂ
ਜ਼ੁਰਾਬਾਂ ਪਾ ਕੇ ਸੌਂਣਾ ਸਹੀ ਜਾਂ ਗਲਤ! ਜਾਣੋ ਕਿਵੇਂ ਦੀਆਂ ਦਿੱਕਤਾਂ ਹੋ ਸਕਦੀਆਂ ਖੜ੍ਹੀਆਂ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IndiGo ਨੇ ਲੱਖਾਂ ਮੁਸਾਫਰਾਂ ਨਾਲ ਕੀਤਾ ਧੋਖਾ! ਸੇਲ 'ਚ ਟਿਕਟਾਂ ਵੇਚ ਕੇ ਉਡਾਣਾਂ ਕੀਤੀਆਂ ਰੱਦ; ਜਾਣੋ ਪੂਰਾ ਮਾਮਲਾ
IndiGo ਨੇ ਲੱਖਾਂ ਮੁਸਾਫਰਾਂ ਨਾਲ ਕੀਤਾ ਧੋਖਾ! ਸੇਲ 'ਚ ਟਿਕਟਾਂ ਵੇਚ ਕੇ ਉਡਾਣਾਂ ਕੀਤੀਆਂ ਰੱਦ; ਜਾਣੋ ਪੂਰਾ ਮਾਮਲਾ
ਵਿਰਸਾ ਸਿੰਘ ਵਲਟੋਹਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਵੱਡਾ ਫੈਸਲਾ
ਵਿਰਸਾ ਸਿੰਘ ਵਲਟੋਹਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਵੱਡਾ ਫੈਸਲਾ
ਨਵਜੋਤ ਸਿੱਧੂ ਦੇ '₹500 ਕਰੋੜ ਵਾਲੇ CM' ਵਾਲੇ ਬਿਆਨ 'ਤੇ ਯੂ-ਟਰਨ! ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਕਾਂਗਰਸ 'ਤੇ BJP ਦਾ ਵੱਡਾ ਹਮਲਾ!
ਨਵਜੋਤ ਸਿੱਧੂ ਦੇ '₹500 ਕਰੋੜ ਵਾਲੇ CM' ਵਾਲੇ ਬਿਆਨ 'ਤੇ ਯੂ-ਟਰਨ! ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, ਕਾਂਗਰਸ 'ਤੇ BJP ਦਾ ਵੱਡਾ ਹਮਲਾ!
ਜ਼ੁਰਾਬਾਂ ਪਾ ਕੇ ਸੌਂਣਾ ਸਹੀ ਜਾਂ ਗਲਤ! ਜਾਣੋ ਕਿਵੇਂ ਦੀਆਂ ਦਿੱਕਤਾਂ ਹੋ ਸਕਦੀਆਂ ਖੜ੍ਹੀਆਂ
ਜ਼ੁਰਾਬਾਂ ਪਾ ਕੇ ਸੌਂਣਾ ਸਹੀ ਜਾਂ ਗਲਤ! ਜਾਣੋ ਕਿਵੇਂ ਦੀਆਂ ਦਿੱਕਤਾਂ ਹੋ ਸਕਦੀਆਂ ਖੜ੍ਹੀਆਂ
ਪਹਾੜਾਂ ਦਾ ਸਕੂਨ ਤੇ ਨਾ ਸਮੁੰਦਰ ਦਾ ਕਿਨਾਰਾ...2025 ਦੀਆਂ ਟਰੈਵਲ ਸਰਚਾਂ 'ਚ ਇਹ ਰਹੇ ਭਾਰਤੀਆਂ ਦੀਆਂ ਪਸੰਦੀਦਾ ਡੈਸਟੀਨੇਸ਼ਨਾਂ
ਪਹਾੜਾਂ ਦਾ ਸਕੂਨ ਤੇ ਨਾ ਸਮੁੰਦਰ ਦਾ ਕਿਨਾਰਾ...2025 ਦੀਆਂ ਟਰੈਵਲ ਸਰਚਾਂ 'ਚ ਇਹ ਰਹੇ ਭਾਰਤੀਆਂ ਦੀਆਂ ਪਸੰਦੀਦਾ ਡੈਸਟੀਨੇਸ਼ਨਾਂ
ਇੰਡੀਗੋ ਫਲਾਈਟ ਸੰਕਟ 'ਚ ਨਵਾਂ ਮੋੜ! ਹੈਦਰਾਬਾਦ ‘ਚ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਅਰਪੋਰਟ ਮੱਚੀ ਤਰਥੱਲੀ, ਹਾਈ ਅਲਰਟ ਜਾਰੀ
ਇੰਡੀਗੋ ਫਲਾਈਟ ਸੰਕਟ 'ਚ ਨਵਾਂ ਮੋੜ! ਹੈਦਰਾਬਾਦ ‘ਚ ਤਿੰਨ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਅਰਪੋਰਟ ਮੱਚੀ ਤਰਥੱਲੀ, ਹਾਈ ਅਲਰਟ ਜਾਰੀ
2 ਲੱਖ ਰੁਪਏ ਦਿਓ ਤੇ ਘਰ ਲੈ ਆਓ Tata Sierra, ਜਾਣੋ ਇੱਕ-ਇੱਕ ਗੱਲ
2 ਲੱਖ ਰੁਪਏ ਦਿਓ ਤੇ ਘਰ ਲੈ ਆਓ Tata Sierra, ਜਾਣੋ ਇੱਕ-ਇੱਕ ਗੱਲ
IND vs SA: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਝਟਕਾ, ਸਭ ਤੋਂ ਵੱਧ ਮੈਚ ਜਿੱਤਣ ਵਾਲੇ 2 ਖਿਡਾਰੀ ਪੂਰੀ ਸੀਰੀਜ਼ ਤੋਂ ਹੋਏ ਬਾਹਰ; ਸਦਮੇ 'ਚ ਫੈਨਜ਼...
ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਝਟਕਾ, ਸਭ ਤੋਂ ਵੱਧ ਮੈਚ ਜਿੱਤਣ ਵਾਲੇ 2 ਖਿਡਾਰੀ ਪੂਰੀ ਸੀਰੀਜ਼ ਤੋਂ ਹੋਏ ਬਾਹਰ; ਸਦਮੇ 'ਚ ਫੈਨਜ਼...
Embed widget