(Source: ECI/ABP News/ABP Majha)
Vaishno Devi Fire: ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਭਵਨ ਦੇ ਰੂਮ ਨੰਬਰ-4 'ਚ ਲੱਗੀ ਅੱਗ
ਜੰਮੂ ਕਸ਼ਮੀਰ ਦੇ ਵੈਸ਼ਨੋ ਦੇਵੀ ਭਵਨ ਦੇ ਕਮਰਾ ਨੰਬਰ -4 ਵਿਚ ਮੰਗਲਵਾਰ ਸ਼ਾਮ ਨੂੰ ਅੱਗ ਲੱਗ ਗਈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਇਸ ਘਟਨਾ ‘ਤੇ ਕਿਹਾ ਕਿ ਅੱਗ ਨੂੰ ਕਾਬੂ 'ਚ ਲਿਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਵੈਸ਼ਨੋ ਦੇਵੀ ਅਸਥਾਨ 'ਚ ਲੱਗੀ ਅੱਗ ਕਾਰਨ ਕੈਸ਼ ਕਾਊਂਟਰ ਪੂਰੀ ਤਰ੍ਹਾਂ ਨਾਲ ਸੜ੍ਹ ਕੇ ਸੁਆਹ ਹੋ ਗਿਆ।

ਅੱਗ ਸ਼ਾਮ 4.30 ਵਜੇ ਦੇ ਕਰੀਬ ਲੱਗੀ। ਪੁਲਿਸ ਨੇ ਦੱਸਿਆ ਕਿ ਇਸ ਵਿੱਚ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰ ਮਹੀਨੇ ਲੱਖਾਂ ਸ਼ਰਧਾਲੂ ਇੱਥੇ ਮਾਤਾ ਵੈਸ਼ਨੋ ਦੇ ਦਰਸ਼ਨ ਕਰਨ ਆਉਂਦੇ ਹਨ।
ਪਰ ਇਹ ਹਾਦਸਾ ਕੋਰੋਨਾ ਦੀ ਲਾਗ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੌਰਾਨ ਹੋਇਆ ਹੈ। ਇਸ ਕਾਰਨ ਉਥੇ ਵੱਡੀ ਗਿਣਤੀ ਵਿਚ ਸੰਗਤਾਂ ਦੀ ਹਾਜ਼ਰੀ ਨਹੀਂ ਸੀ। ਨਹੀਂ ਤਾਂ, ਭਗਦੜ ਅਤੇ ਕੁਝ ਵੱਡੇ ਹਾਦਸੇ ਹੋਣ ਦੀ ਸੰਭਾਵਨਾ ਹੋ ਸਕਦੀ ਸੀ।
ਵੈਸ਼ਨੋ ਅਸਥਾਨ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਇੱਥੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਡੀਸੀ ਰੇਏਸੀ ਸੀ ਚਰਨਦੀਪ ਸਿੰਘ ਨਾਲ ਗੱਲ ਕੀਤੀ ਅਤੇ ਉਸ ਤੋਂ ਇਸ ਬਾਰੇ ਪੂਰੀ ਜਾਣਕਾਰੀ ਲਈ। ਸ਼ੁਕਰ ਹੈ ਕਿ ਸਭ ਕੁਝ ਨਿਯੰਤਰਣ ਵਿੱਚ ਲਿਆਇਆ ਗਿਆ ਸੀ। ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਅਗਲੇ ਕੁਝ ਘੰਟਿਆਂ ਲਈ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।