ਹੁਣ ਕੀ ਦਿਸ਼ਾ ਲਵੇਗਾ ਕਿਸਾਨ ਅੰਦੋਲਨ ? ਸੰਯੁਕਤ ਕਿਸਾਨ ਮੋਰਚਾ ਅੱਜ ਕਰੇਗਾ ਵੱਡਾ ਐਲਾਨ
ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸਰਕਾਰ ਨਾਲ 11 ਗੇੜਾਂ ਦੀ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਵੱਲ ਟੇਕ ਹੈ ਕਿ ਹੁਣ ਉਹ ਅਗਲਾ ਪ੍ਰੋਗਰਾਮ ਕੀ ਦੇਣਗੇ? ਸਾਰਿਆਂ ਦੀ ਨਿਗ੍ਹਾ ਇਸ ਵੱਲ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚੋਂ ਕੀ ਨਿਕਲਦਾ ਹੈ। ਸੜਕਾਂ ਤੋਂ ਸੰਸਦ ਤੱਕ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਨਵੀਂ ਦਿੱਲੀ: ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸਰਕਾਰ ਨਾਲ 11 ਗੇੜਾਂ ਦੀ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਵੱਲ ਟੇਕ ਹੈ ਕਿ ਹੁਣ ਉਹ ਅਗਲਾ ਪ੍ਰੋਗਰਾਮ ਕੀ ਦੇਣਗੇ? ਸਾਰਿਆਂ ਦੀ ਨਿਗ੍ਹਾ ਇਸ ਵੱਲ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚੋਂ ਕੀ ਨਿਕਲਦਾ ਹੈ। ਸੜਕਾਂ ਤੋਂ ਸੰਸਦ ਤੱਕ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਡੇਢ ਸਾਲ ਲਈ ਕਾਨੂੰਨ ਠੰਢੇ ਬਸਤੇ 'ਚ ਪਾਉਣ ਦੀ ਪੇਸ਼ਕਸ਼ ਨੂੰ ਵੀ ਕਿਸਾਨ ਯੂਨੀਅਨ ਠੁਕਰਾ ਚੁੱਕੀਆਂ ਹਨ। 11ਵੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਨਵੀਂ ਬੈਠਕ ਦੀ ਕੋਈ ਤਾਰੀਖ਼ ਨਹੀਂ ਮਿੱਥੀ ਗਈ ਸੀ। ਹਾਲਾਂਕਿ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਖੇਤੀ ਮੰਤਰੀ ਤੋਮਰ ਲਗਾਤਾਰ ਕਿਸਾਨ ਆਗੂਆਂ ਦੇ ਸੰਪਰਕ ਵਿੱਚ ਹਨ।
ਕਾਂਗਰਸੀਆਂ ਤੇ ਅਕਾਲੀਆਂ 'ਚ ਝੜਪ, ਅਕਾਲੀ ਵਰਕਰ ਦੀ ਮੌਤ
ਯਾਦ ਰਹੇ ਕਿ 26 ਜਨਵਰੀ ਨੂੰ ਹੋਈ 'ਲਾਲ ਕਿਲ੍ਹਾ ਹਿੰਸਾ' ਨੇ ਅੰਦੋਲਨ ਦੀ ਛਵੀ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਪਰ ਰਾਕੇਸ਼ ਟਿਕੈਟ ਦੇ ਹੰਝੂਆਂ ਨੇ ਮੁੜ ਇਸ ਅੰਦੋਲਨ ਚ ਨਵੀਂ ਰੂਹ ਫੂਕੀ ਜਿਸ ਤੋਂ ਬਾਅਦ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਟਿਕੈਟ ਵੱਲੋਂ ਮਹਾਪੰਚਾਇਤਾਂ ਰਾਹੀਂ ਲੋਕਾਂ 'ਚ ਜਜ਼ਬੇ ਭਰੇ ਜਾ ਰਹੇ ਹਨ। ਹੁਣ ਤੱਕ ਉਹ ਹੋਈਆਂ ਤਿੰਨ ਮਹਾਪੰਚਾਇਤਾਂ (ਜੀਂਦ,ਦਾਦਰੀ, ਕੁਰੂਕਸ਼ੇਤਰ) 'ਚ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਇਸੇ ਤਰ੍ਹਾਂ ਰਾਜਸਥਾਨ 'ਚ ਇਕ ਮਹਾਪੰਚਾਇਤ ਨੂੰ ਕਾਂਗਰਸੀ ਆਗੂ ਸਚਿਨ ਪਾਇਲਟ ਸੰਬੋਧਨ ਕਰ ਚੁੱਕੇ ਹਨ ਜਦਕਿ ਪ੍ਰਿਯੰਕਾ ਗਾਂਧੀ ਸਹਾਰਨਪੁਰ ਦੀ ਮਹਾਪੰਚਾਇਤ 'ਚ ਸ਼ਿਰਕਤ ਕਰ ਚੁੱਕੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ