ਪੜਚੋਲ ਕਰੋ
Advertisement
ਸੰਗਰੂਰ 'ਚ ਬੱਸ ਸਟੈਂਡ 'ਤੇ ਔਰਤਾਂ ਨੇ ਕੀਤਾ ਹੰਗਾਮਾ, ਫ੍ਰੀ ਸੇਵਾ ਕਰਕੇ ਬੱਸ 'ਚ ਨਹੀਂ ਚੜਾਉਂਦੇ ਕੰਡਕਟਰ
ਪੰਜਾਬ ਸਰਕਾਰ ਨੇ ਕਰੋਨਾ ਦੇ ਚੱਲਦੇ ਸਖਤੀ ਕੀਤੀ ਹੈ ਉੱਥੇ ਹੀ ਬੱਸਾਂ ਵਿੱਚ 26 ਸਵਾਰੀਆਂ ਤੋਂ ਵੱਧ ਬਿਠਾਉਣ 'ਤੇ ਵੀ ਰੋਕ ਲਗਾਈ ਗਈ ਹੈ। ਪੰਜਾਬ ਸਰਕਾਰ ਨੇ ਪੀਆਰਟੀਸੀ ਬੱਸਾਂ ਨੂੰ ਲੈ ਕੇ ਔਰਤਾਂ ਦਾ ਕਿਰਾਇਆ ਵੀ ਮੁਫ਼ਤ ਕੀਤਾ ਹੋਇਆ ਹੈ। ਇਸ ਦੇ ਚਲਦੇ ਔਰਤਾਂ ਵੱਲੋਂ ਪੀਆਰਟੀਸੀ ਬੱਸਾਂ ਦਾ ਪਹਿਲਾਂ ਨਾਲੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ।
ਸੰਗਰੂਰ: ਪੰਜਾਬ ਸਰਕਾਰ ਨੇ ਕਰੋਨਾ ਦੇ ਚੱਲਦੇ ਸਖਤੀ ਕੀਤੀ ਹੈ ਉੱਥੇ ਹੀ ਬੱਸਾਂ ਵਿੱਚ 26 ਸਵਾਰੀਆਂ ਤੋਂ ਵੱਧ ਬਿਠਾਉਣ 'ਤੇ ਵੀ ਰੋਕ ਲਗਾਈ ਗਈ ਹੈ। ਪੰਜਾਬ ਸਰਕਾਰ ਨੇ ਪੀਆਰਟੀਸੀ ਬੱਸਾਂ ਨੂੰ ਲੈ ਕੇ ਔਰਤਾਂ ਦਾ ਕਿਰਾਇਆ ਵੀ ਮੁਫ਼ਤ ਕੀਤਾ ਹੋਇਆ ਹੈ। ਇਸ ਦੇ ਚਲਦੇ ਔਰਤਾਂ ਵੱਲੋਂ ਪੀਆਰਟੀਸੀ ਬੱਸਾਂ ਦਾ ਪਹਿਲਾਂ ਨਾਲੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ।
ਸੁਨਾਮ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਬੱਸ 'ਚ ਔਰਤਾਂ ਚੜ੍ਹਨ ਲੱਗੀਆਂ ਤਾਂ ਕੰਡਕਟਰ ਨੇ ਉਨ੍ਹਾਂ ਨੂੰ ਚੜ੍ਹਨ ਤੋਂ ਰੋਕ ਦਿੱਤਾ। ਜਿਸ ਦੇ ਚਲਦਿਆਂ ਔਰਤਾਂ ਵੱਲੋਂ ਹੰਗਾਮਾ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਔਰਤਾਂ ਨੇ ਕਿਹਾ ਕਿ ਅਸੀਂ ਪਟਿਆਲਾ ਜਾਣ ਵਾਲੀ ਬੱਸ 'ਚ ਜਦੋਂ ਚੜ੍ਹਨ ਲੱਗੀਆਂ ਤਾਂ ਕੰਡਕਟਰ ਨੇ ਉਨ੍ਹਾਂ ਰੋਕ ਦਿੱਤਾ।
ਔਰਤਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਨੇ ਔਰਤਾਂ ਲਈ ਮੁਫ਼ਤ ਕਰਾਇਆ ਕੀਤਾ ਪਰ ਪੀਆਰਟੀਸੀ ਬੱਸ ਦੇ ਕੰਡਕਟਰ ਗੇਟ ਬੰਦ ਕਰ ਲੈਂਦੇ ਹਨ। ਫਿਰ ਸਰਕਾਰ ਨੇ ਕਿਰਾਆ ਮੁਫ਼ਤ ਕਿਉਂ ਕੀਤਾ, ਜਦ ਬੱਸ 'ਚ ਬਿਠਾਉਣਾ ਹੀ ਨਹੀਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਵਾਲੇ ਬਸ ਫੁੱਲ ਕਰਕੇ ਲਿਜਾ ਰਹੇ ਹਨ। ਉਧਰ ਦੂਜੇ ਪਾਸੇ ਕੰਡਕਟਰ ਨੇ ਕਿਹਾ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਅਸੀਂ ਸਵਾਰੀਆਂ ਬਿਠਾਈਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement