World Press Freedom Day 2021: ਆਖਰ ਕਿਉਂ ਮਨਾਇਆ ਜਾਂਦਾ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ? ਭਾਰਤ ਦਾ ਮੀਡੀਆ ਕਿੰਨਾ ਕੁ ਆਜ਼ਾਦ?
World Press Freedom Day 2021: ਵਿਸ਼ਵ ਪ੍ਰੈਸ ਅਜ਼ਾਦੀ ਦਿਵਸ(World Press Freedom Day) ਹਰ ਸਾਲ 3 ਮਈ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੱਸਿਆ ਜਾਂਦਾ ਹੈ ਕਿ ਸਮਾਜ 'ਚ ਮੀਡੀਆ ਦੀ ਕਿੰਨੀ ਮਹੱਤਵਪੂਰਣ ਭੂਮਿਕਾ ਹੈ। ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ।
World Press Freedom Day 2021: ਵਿਸ਼ਵ ਪ੍ਰੈਸ ਅਜ਼ਾਦੀ ਦਿਵਸ(World Press Freedom Day) ਹਰ ਸਾਲ 3 ਮਈ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੱਸਿਆ ਜਾਂਦਾ ਹੈ ਕਿ ਸਮਾਜ 'ਚ ਮੀਡੀਆ ਦੀ ਕਿੰਨੀ ਮਹੱਤਵਪੂਰਣ ਭੂਮਿਕਾ ਹੈ। ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
ਇਸ ਦਿਨ ਪਹਿਲੀ ਵਾਰ ਮਨਾਇਆ ਗਿਆ:
1991 'ਚ ਅਫਰੀਕੀ ਪੱਤਰਕਾਰਾਂ ਨੇ ਪ੍ਰੈਸ ਦੀ ਆਜ਼ਾਦੀ ਦੀ ਮੁਹਿੰਮ ਚਲਾਈ। 3 ਮਈ ਨੂੰ ਇਨ੍ਹਾਂ ਪੱਤਰਕਾਰਾਂ ਨੇ ਪ੍ਰੈਸ ਦੀ ਆਜ਼ਾਦੀ ਦੇ ਸਿਧਾਂਤਾਂ ਦੇ ਸੰਬੰਧ 'ਚ ਇਕ ਬਿਆਨ ਜਾਰੀ ਕੀਤਾ, ਜਿਸ ਨੂੰ ਡਿਲਕੇਰੇਸ਼ਨ ਆਫ ਵਿੰਡੋਹੋਕ ਵੀ ਕਿਹਾ ਜਾਂਦਾ ਹੈ। ਸਿਰਫ ਦੋ ਸਾਲ ਬਾਅਦ, 1993 'ਚ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੇ ਪਹਿਲੀ ਵਾਰ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਮਨਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਅੱਜ ਤੱਕ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਹਰ ਸਾਲ 3 ਮਈ ਨੂੰ ਮਨਾਇਆ ਜਾਂਦਾ ਹੈ।
ਇਹ ਕਿਉਂ ਮਨਾਇਆ ਜਾਂਦਾ ਹੈ?
ਦੁਨੀਆ ਭਰ ਦੇ ਪੱਤਰਕਾਰਾਂ ‘ਤੇ ਤਸ਼ੱਦਦ ਦੀਆਂ ਖਬਰਾਂ ਆ ਰਹੀਆਂ ਹਨ। ਪੱਤਰਕਾਰੀ ਇਕ ਜੋਖਮ ਭਰਪੂਰ ਕੰਮ ਵੀ ਹੈ। ਪੱਤਰਕਾਰੀ ਦੌਰਾਨ ਕਈ ਵਾਰ ਹਮਲੇ ਵੀ ਹੁੰਦੇ ਹਨ। ਚਾਹੇ ਉਹ ਸਾਊਦੀ ਅਰਬ ਦੀ ਜਮਾਲ ਖਗੋਸ਼ੀ ਹੋਵੇ ਜਾਂ ਭਾਰਤ ਦੀ ਗੌਰੀ ਲੰਕੇਸ਼। ਸਮੇਂ ਸਮੇਂ 'ਤੇ ਪੱਤਰਕਾਰਾਂ 'ਤੇ ਹਮਲਿਆਂ ਜਾਂ ਉਨ੍ਹਾਂ ਦੀ ਹੱਤਿਆ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਸਥਿਤੀ 'ਚ ਪੱਤਰਕਾਰਾਂ 'ਤੇ ਤਸ਼ੱਦਦ ਅਤੇ ਉਨ੍ਹਾਂ ਦੀ ਆਵਾਜ਼ ਨੂੰ ਵੱਖ-ਵੱਖ ਤਾਕਤਾਂ ਦੁਆਰਾ ਨਾ ਦਬਾਇਆ ਜਾਵੇ, ਇਸੇ ਲਈ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ।
ਭਾਰਤ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਕਿੰਨੇ ਨੰਬਰ 'ਤੇ?
ਵਰਲਡ ਪ੍ਰੈਸ ਫ੍ਰੀਡਮ ਇੰਡੈਕਸ 2021 ਦੀ ਸੂਚੀ ਪਿਛਲੇ ਮਹੀਨੇ 20 ਅਪ੍ਰੈਲ ਨੂੰ ਜਾਰੀ ਕੀਤੀ ਗਈ ਸੀ, ਜਿਸ 'ਚ ਭਾਰਤ ਵੀ ਇਸ ਸਾਲ 180 ਦੇਸ਼ਾਂ ਦੀ ਸੂਚੀ 'ਚ 142 ਵੇਂ ਨੰਬਰ 'ਤੇ ਹੈ। ਪਿਛਲੇ ਸਾਲ ਵੀ ਭਾਰਤ ਇਸ ਨੰਬਰ 'ਤੇ ਰਿਹਾ। ਇਸ ਸੂਚੀ ਵਿੱਚ ਪਹਿਲਾ ਨਾਮ ਨਾਰਵੇ ਦਾ ਹੈ, ਜਦਕਿ ਫਿਨਲੈਂਡ ਦੂਜੇ ਸਥਾਨ 'ਤੇ ਅਤੇ ਡੈਨਮਾਰਕ ਤੀਜੇ ਸਥਾਨ 'ਤੇ ਹੈ। ਏਰੀਟਰੀਆ ਦਾ ਨਾਮ 180 ਦੇਸ਼ਾਂ ਦੀ ਸੂਚੀ 'ਚ ਆਖਰੀ ਨੰਬਰ 'ਤੇ ਆਉਂਦਾ ਹੈ।