(Source: ECI/ABP News/ABP Majha)
Israel-Hezbollah War: ਇਰਾਕ ਨੇ ਹਿਜ਼ਬੁੱਲਾ ਨੇਤਾ ਦੇ ਸਨਮਾਨ 'ਚ 100 ਨਵਜੰਮੇ ਬੱਚਿਆਂ ਦਾ ਨਾਂਅ ਰੱਖਿਆ ਨਸਰੱਲਾ, ਕਿਹਾ-ਨੇਕ ਰਾਸਤੇ 'ਤੇ ਹੋਏ ਸ਼ਹੀਦ
Israel-Hezbollah War: ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਨੂੰ ਕਈ ਅਰਬ ਦੇਸ਼ਾਂ ਵਿੱਚ ਇਜ਼ਰਾਈਲੀ ਅਤੇ ਪੱਛਮੀ ਪ੍ਰਭਾਵਾਂ ਦੇ ਵਿਰੁੱਧ ਵਿਰੋਧ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਸੀ।
Israel-Hezbollah War: ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਹਿਜ਼ਬੁੱਲਾ (Hezbollah ) ਨੇਤਾ ਹਸਨ ਨਸਰੱਲਾ (hassan nasrallah) ਦੀ ਮੌਤ ਤੋਂ ਬਾਅਦ ਈਰਾਨ ਵਿਚ ਹਲਚਲ ਮਚ ਗਈ। ਇਸ ਘਟਨਾ ਤੋਂ ਬਾਅਦ ਈਰਾਨ ਪੂਰੀ ਤਰ੍ਹਾਂ ਘਬਰਾ ਗਿਆ ਅਤੇ ਉਸ ਨੇ 2 ਦਿਨ ਪਹਿਲਾਂ ਇਜ਼ਰਾਈਲ 'ਤੇ 200 ਮਿਜ਼ਾਈਲਾਂ ਦਾਗੀਆਂ। ਨਸਰੱਲਾ ਦੀ ਮੌਤ ਨੇ ਮੱਧ ਪੂਰਬ ਦੇ ਹੋਰ ਦੇਸ਼ਾਂ ਵਿੱਚ ਗੁੱਸਾ ਫੈਲਾਇਆ। ਬਗਦਾਦ ਸਮੇਤ ਇਰਾਕ ਦੇ ਕੁਝ ਹਿੱਸਿਆਂ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਹਾਲਾਂਕਿ, ਹੁਣ ਇਰਾਕ ਵਿੱਚ 100 ਨਵਜੰਮੇ ਬੱਚਿਆਂ ਦੇ ਨਾਮ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦੇ ਨਾਮ 'ਤੇ ਰੱਖੇ ਗਏ ਹਨ।
ਧਰਮ ਦੇ ਰਾਹ ਉੱਤੇ ਹੋਇਆ ਸ਼ਹੀਦ !
ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਕਈ ਅਰਬ ਦੇਸ਼ਾਂ ਵਿੱਚ ਇਜ਼ਰਾਈਲੀ ਅਤੇ ਪੱਛਮੀ ਪ੍ਰਭਾਵ ਦੇ ਵਿਰੁੱਧ ਵਿਰੋਧ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਸੀ। ਇਸੇ ਕਾਰਨ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਹਸਨ ਨਸਰੱਲਾ ਨੂੰ 'ਧਰਮ ਦੇ ਰਾਹ 'ਤੇ ਸ਼ਹੀਦ' ਦੱਸਿਆ ਹੈ। ਇਸ ਮੌਕੇ ਉਨ੍ਹਾਂ ਨੇ ਇਜ਼ਰਾਇਲੀ ਹਵਾਈ ਹਮਲੇ 'ਚ ਨਸਰੱਲਾ ਦੇ ਮਾਰੇ ਜਾਣ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਵੀ ਦੱਸਿਆ।
ਲੇਬਨਾਨ 'ਚ ਇਜ਼ਰਾਈਲ ਦਾ ਜ਼ਮੀਨੀ ਹਮਲਾ
ਇੱਕ ਹਵਾਈ ਹਮਲੇ ਵਿੱਚ ਨਸਰੱਲਾਹ ਦੇ ਮਾਰੇ ਜਾਣ ਤੋਂ ਬਾਅਦ, ਇਜ਼ਰਾਈਲ ਨੇ ਲੇਬਨਾਨ ਵਿੱਚ ਇੱਕ ਸੀਮਤ ਜ਼ਮੀਨੀ ਹਮਲਾ ਸ਼ੁਰੂ ਕੀਤਾ। ਲੇਬਨਾਨੀ ਸਰਕਾਰ ਦੇ ਅਨੁਸਾਰ, ਪਿਛਲੇ ਦੋ ਹਫ਼ਤਿਆਂ ਵਿੱਚ ਹੋਈਆਂ ਜ਼ਿਆਦਾਤਰ ਮੌਤਾਂ ਦੇ ਨਾਲ, ਲਗਭਗ ਇੱਕ ਸਾਲ ਤੋਂ ਚੱਲੀ ਲੜਾਈ ਵਿੱਚ 1,900 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 9,000 ਤੋਂ ਵੱਧ ਜ਼ਖਮੀ ਹੋਏ ਹਨ।
ਨਸਰੱਲਾ ਨੂੰ ਕਦੋਂ ਸੌਂਪੀ ਗਈ ਸੀ ਜ਼ਿੰਮੇਵਾਰੀ ?
ਜ਼ਿਕਰ ਕਰ ਦਈਏ ਕਿ ਇਜ਼ਰਾਇਲੀ ਹਵਾਈ ਹਮਲੇ ਵਿੱਚ ਗਰੁੱਪ ਦੇ ਸਾਬਕਾ ਆਗੂ ਅੱਬਾਸ ਅਲ-ਮੁਸਾਵੀ ਦੇ ਮਾਰੇ ਜਾਣ ਤੋਂ ਬਾਅਦ ਨਸਰਾਲਾ ਨੇ 1992 ਤੋਂ ਅੱਤਵਾਦੀ ਸਮੂਹ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ। ਉਸਦੀ ਅਗਵਾਈ ਵਿੱਚ ਹਿਜ਼ਬੁੱਲਾ ਲੇਬਨਾਨ ਵਿੱਚ ਇੱਕ ਰਾਜਨੀਤਿਕ ਤਾਕਤ ਵਜੋਂ ਵਧਿਆ ਅਤੇ ਮੱਧ ਪੂਰਬ ਦੀ ਭੂ-ਰਾਜਨੀਤੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਉਭਰਿਆ, ਜਿਸ ਵਿੱਚ ਇਰਾਨ ਨੇ ਪ੍ਰਮੁੱਖ ਭੂਮਿਕਾ ਨਿਭਾਈ। ਹਿਜ਼ਬੁੱਲਾ ਨੇ ਇਰਾਕ ਅਤੇ ਯਮਨ ਵਿੱਚ ਹਮਾਸ, ਹੂਤੀ ਅਤੇ ਹੋਰ ਸੰਗਠਨਾਂ ਨੂੰ ਇਜ਼ਰਾਈਲ ਦੇ ਖ਼ਿਲਾਫ਼ ਆਪਣੇ ਹਮਲੇ ਨੂੰ ਵਧਾਉਣ ਲਈ ਆਪਣੀਆਂ ਮਿਜ਼ਾਈਲਾਂ ਅਤੇ ਰਾਕੇਟ ਵੀ ਪ੍ਰਦਾਨ ਕੀਤੇ।