(Source: ECI/ABP News)
Russian vs Ukraine : ਰੂਸ ਦਾ ਸੀਰੀਆ 'ਤੇ ਹਵਾਈ ਹਮਲਾ, 13 ਲੋਕਾਂ ਦੀ ਮੌਤ, 2 ਬੱਚੇ ਵੀ ਮਾਰੇ ਗਏ
Russian air strikes : ਇਨ੍ਹਾਂ ਹਮਲਿਆਂ ਵਿੱਚ ਦੋ ਬੱਚਿਆਂ ਸਮੇਤ 13 ਲੋਕ ਮਾਰੇ ਗਏ। ਜ਼ਿਆਦਾਤਰ ਲੋਕ ਇਦਲਿਬ ਖੇਤਰ ਦੇ ਬਾਜ਼ਾਰ 'ਚ ਮਾਰੇ ਗਏ। ਸੀਰੀਆ ਨੇ ਇਸ ਹਮਲੇ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ।

ਰੂਸ ਅਤੇ ਸੀਰੀਆ ਵਿੱਚ ਲਗਾਤਾਰ ਹਮਲੇ ਹੋ ਰਹੇ ਹਨ। ਅਤੇ ਹੁਣ ਤਾਜ਼ਾ ਹਮਲੇ ਵਿੱਚ ਇਥ ਵਾਰ ਮੁੜ ਤੋਂ ਆਮ ਲੋਕ ਮਾਰੇ ਗਏ ਹਨ। ਰੂਸ ਨੇ ਐਤਵਾਰ ਨੂੰ ਉੱਤਰ-ਪੱਛਮੀ ਸੀਰੀਆ 'ਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ 'ਤੇ ਹਵਾਈ ਹਮਲੇ ਕੀਤੇ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਦੋ ਬੱਚਿਆਂ ਸਮੇਤ 13 ਲੋਕ ਮਾਰੇ ਗਏ। ਜ਼ਿਆਦਾਤਰ ਲੋਕ ਇਦਲਿਬ ਖੇਤਰ ਦੇ ਬਾਜ਼ਾਰ 'ਚ ਮਾਰੇ ਗਏ। ਸੀਰੀਆ ਨੇ ਇਸ ਹਮਲੇ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ।
35 ਸਾਲਾ ਮਜ਼ਦੂਰ ਸਾਦ ਫਾਟੋ ਨੇ ਕਿਹਾ ਕਿ ਉਸ ਨੇ ਹਮਲੇ ਦੌਰਾਨ ਜਾਨਾਂ ਬਚਾਉਣ ਵਿੱਚ ਮਦਦ ਕੀਤੀ। ਉਸ ਨੇ ਦੱਸਿਆ ਕਿ ਰੂਸੀਆਂ ਨੇ ਸਾਡੇ 'ਤੇ ਗੋਲੇ ਵਰ੍ਹਾਏ। ਹਮਲੇ ਦੇ ਸਮੇਂ ਮੈਂ ਬਾਜ਼ਾਰ ਵਿੱਚ ਕਾਰ ਵਿੱਚੋਂ ਟਮਾਟਰ ਅਤੇ ਖੀਰੇ ਉਤਾਰ ਰਿਹਾ ਸੀ।
ਹਮਲੇ ਦੀ ਕਹਾਣੀ ਚਸ਼ਮਦੀਦਾਂ ਦੀ ਜ਼ੁਬਾਨੀ
ਫਾਟੂ ਨੇ ਕਿਹਾ ਕਿ ਹਮਲੇ ਤੋਂ ਬਾਅਦ ਦੀ ਤਸਵੀਰ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਲੋਕਾਂ ਦੀ ਮਦਦ ਕਰਕੇ ਮੇਰੇ ਹੱਥਾਂ 'ਤੇ ਅਜੇ ਵੀ ਖੂਨ ਹੈ। ਏਐਫਪੀ ਦੇ ਇੱਕ ਰਿਪੋਰਟਰ ਨੇ ਘਟਨਾ ਸਥਾਨ ਤੋਂ ਕਾਲੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ। ਕੁਝ ਹੀ ਦੇਰ 'ਚ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਸਾਲ ਦਾ ਸਭ ਤੋਂ ਘਾਤਕ ਹਮਲਾ
ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਇਹ ਇਸ ਸਾਲ ਸੀਰੀਆ ਵਿੱਚ ਰੂਸ ਦੇ ਸਭ ਤੋਂ ਘਾਤਕ ਹਮਲੇ ਸਨ, ਜੋ ਨਸਲਕੁਸ਼ੀ ਦੇ ਬਰਾਬਰ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਵੀ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕ ਮਾਰੇ ਗਏ ਸਨ।
ਸੀਰੀਆ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਸ਼ਾਮ ਨੂੰ ਇੱਕ ਬਿਆਨ ਜਾਰੀ ਕੀਤਾ। ਮੰਤਰਾਲੇ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਹਾਮਾ ਅਤੇ ਲਤਾਕੀਆ ਸੂਬਿਆਂ 'ਚ ਕਈ ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋ : ਰੂਸੀ ਹੈਲੀਕਾਪਟਰ ਨੇ ਰੂਸ ਦੇ ਵੋਰੋਨਿਸ਼ ਵਿੱਚ ਫਿਊਲ ਬੇਸ ‘ਤੇ ਚਲਾਏ ਬੰਬ, ਦੇਖੋ ਵੀਡੀਓ ਕਲਿੱਪ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
