ISIS ਦੇ ਅੱਤਵਾਦੀਆਂ ਵੱਲੋਂ ਕਾਬੁਲ 'ਚ ਫੌਜ ਦੇ ਹਸਪਤਾਲ 'ਤੇ ਹਮਲਾ, 19 ਦੀ ਮੌਤ, 50 ਜ਼ਖਮੀ
ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ, "ਆਈਐਸ ਬਾਗੀ ਹਸਪਤਾਲ ਵਿੱਚ ਆਮ ਨਾਗਰਿਕਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ।"
ਕਾਬੁਲ: ਕਾਬੁਲ ਦੇ ਇੱਕ ਫੌਜੀ ਹਸਪਤਾਲ 'ਤੇ ਮੰਗਲਵਾਰ ਨੂੰ ਹੋਏ ਹਮਲੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ। ਤਾਲਿਬਾਨ ਵਿਰੋਧੀ ਆਈਐਸਆਈਐਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈਐਸਆਈਐਸ ਨਾਲ ਸਬੰਧਿਤ ਇਸਲਾਮਿਕ ਸਟੇਟ-ਖੁਰਾਸਾਨ (ਆਈਐਸ-ਕੇ) ਅੱਤਵਾਦੀ ਸਮੂਹ ਨੇ ਆਪਣੇ ਟੈਲੀਗ੍ਰਾਮ ਚੈਨਲਾਂ 'ਤੇ ਇੱਕ ਬਿਆਨ ਵਿੱਚ ਕਿਹਾ, "ਇਸਲਾਮਿਕ ਸਟੇਟ ਸਮੂਹ ਦੇ ਪੰਜ ਲੜਾਕਿਆਂ ਨੇ ਇੱਕ ਵੱਡੇ ਖੇਤਰ ਵਿੱਚ ਇੱਕੋ ਸਮੇਂ ਹਮਲੇ ਕੀਤੇ।"
ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ, "ਆਈਐਸ ਬਾਗੀ ਹਸਪਤਾਲ ਵਿੱਚ ਆਮ ਨਾਗਰਿਕਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ।" ਉਸ ਨੇ ਇਹ ਵੀ ਦਾਅਵਾ ਕੀਤਾ ਕਿ ਤਾਲਿਬਾਨ ਬਲਾਂ ਨੇ 15 ਮਿੰਟਾਂ ਦੇ ਅੰਦਰ ਹਮਲੇ ਨੂੰ ਨਾਕਾਮ ਕਰ ਦਿੱਤਾ। ਉਸ ਨੇ ਕਿਹਾ ਕਿ ਤਾਲਿਬਾਨ ਦੇ "ਵਿਸ਼ੇਸ਼ ਬਲਾਂ" ਨੂੰ ਇੱਕ ਹੈਲੀਕਾਪਟਰ ਰਾਹੀਂ ਹਸਪਤਾਲ ਦੀ ਛੱਤ 'ਤੇ ਉਤਾਰਿਆ ਗਿਆ ਸੀ, ਜਿਸ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਸਾਬਕਾ ਅਮਰੀਕੀ ਸਮਰਥਿਤ ਸਰਕਾਰ ਤੋਂ ਖੋਹ ਲਿਆ ਸੀ।
ਹਮਲਾ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਆਤਮਘਾਤੀ ਹਮਲਾਵਰ ਨੇ ਪ੍ਰਵੇਸ਼ ਦੁਆਰ ਦੇ ਨੇੜੇ ਆਪਣੇ ਆਪ ਨੂੰ ਉਡਾ ਲਿਆ। ਇਸ ਤੋਂ ਬਾਅਦ ਬੰਦੂਕਧਾਰੀਆਂ ਨੇ ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਅਤੇ ਹਸਪਤਾਲ 'ਚ ਦਾਖਲ ਹੋ ਗਏ।
ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ: "19 ਲਾਸ਼ਾਂ ਤੇ ਲਗਪਗ 50 ਜ਼ਖਮੀਆਂ ਨੂੰ ਕਾਬੁਲ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।" ਤਾਲਿਬਾਨ ਦੇ ਬੁਲਾਰੇ ਨੇ ਮਰਨ ਵਾਲਿਆਂ ਦੀ ਗਿਣਤੀ ਨੂੰ ਘੱਟ ਦੱਸਿਆ, ਪਰ ਪੁਸ਼ਟੀ ਕੀਤੀ ਕਿ ਹਸਪਤਾਲ ਦੇ ਬਾਹਰ ਦੋ ਤਾਲਿਬਾਨ ਮੈਂਬਰ, ਦੋ ਔਰਤਾਂ ਤੇ ਇੱਕ ਬੱਚੇ ਦੀ ਮੌਤ ਹੋ ਗਈ।
ਹਮਲੇ ਦੇ ਸਮੇਂ ਹਸਪਤਾਲ ਵਿੱਚ ਫਸੀ ਇੱਕ ਔਰਤ ਨੇ ਏਐਫਪੀ ਨੂੰ ਦੱਸਿਆ ਕਿ ਕਿਵੇਂ ਉਸਨੇ ਅਤੇ ਉਸਦੇ ਦੋਸਤ ਨੇ ਸੋਚਿਆ ਕਿ "ਅਸੀਂ ਮਰਨ ਵਾਲੇ ਹਾਂ"।
ਲੋਕਾਂ ਨੇ ਏਐਫਪੀ ਨੂੰ ਦੱਸਿਆ: "ਦਰਵਾਜ਼ੇ 'ਤੇ ਇੱਕ ਧਮਾਕਾ ਹੋਇਆ। ਅੱਤਵਾਦੀ ਅੰਦਰ ਆਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਸੀਂ ਫਸ ਗਏ। ਅਸੀਂ ਗੋਲੀਬਾਰੀ, ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣੀ। ਅਸੀਂ ਆਪਣੇ ਆਪ ਨੂੰ ਇੱਕ ਬਾਥਰੂਮ ਵਿੱਚ ਬੰਦ ਕਰ ਲਿਆ।"
ਇਹ ਵੀ ਪੜ੍ਹੋ: Punjab Congress: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਕਾਂਗਰਸ ਦਾ ਐਕਸ਼ਨ, ਨਵਜੋਤ ਸਿੱਧੂ ਨੇ ਕੀਤਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin