ਅਮਰੀਕਾ 'ਚ 24 ਘੰਟਿਆਂ 'ਚ 1951 ਲੋਕ ਮਰੇ, ਮੌਤਾਂ ਦਾ ਅੰਕੜਾ 52 ਹਜ਼ਾਰ ਤੋਂ ਪਾਰ
ਪਿਛਲੇ 24 ਘੰਟਿਆਂ 'ਚ 38,474 ਨਵੇਂ ਮਾਮਲੇ ਸਾਹਮਣੇ ਆਏ ਜਦਕਿ 1,942 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਮਰੀਕਾ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਨੌਂ ਲੱਖ ਦਾ ਅੰਕੜਾ ਪਾਰ ਕਰ ਗਈ ਤੇ 52,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਚੰਡੀਗੜ੍ਹ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ 'ਤੇ ਦਿਖਾਈ ਦੇ ਰਿਹਾ ਹੈ। ਵਿਸ਼ਵ ਭਰ ਦੇ ਕਰੀਬ ਇਕ ਤਿਹਾਈ ਕੋਰੋਨਾ ਮਰੀਜ਼ ਅਮਰੀਕਾ 'ਚ ਹਨ। ਪਿਛਲੇ 24 ਘੰਟਿਆਂ 'ਚ 38,474 ਨਵੇਂ ਮਾਮਲੇ ਸਾਹਮਣੇ ਆਏ ਜਦਕਿ 1,942 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਮਰੀਕਾ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਨੌਂ ਲੱਖ ਦਾ ਅੰਕੜਾ ਪਾਰ ਕਰ ਗਈ ਤੇ 52,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ
ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੇਫੋਰਨੀਆ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ 'ਚ 10 ਹਜ਼ਾਰ, 432 ਲੋਕ ਠੀਕ ਵੀ ਹੋਏ ਹਨ। ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਭ ਤੋਂ ਜ਼ਿਆਦਾ 2,77,445 ਕੇਸ ਸਾਹਮਣੇ ਆਏ ਹਨ ਤੇ ਇੱਥੇ 21,291 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਨਿਊਜਰਸੀ 'ਚ 1,02,196 ਕੋਰੋਨਾ ਮਰੀਜ਼ ਹਨ ਜਿੰਨ੍ਹਾਂ 'ਚੋਂ 5,617 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਬੇਰੋਜ਼ਗਾਰੀ ਦਰ ਲਗਾਤਾਰ ਵਧ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਕਿ ਇੱਥੇ ਬੇਰੋਜ਼ਗਾਰੀ ਦੀ ਦਰ 1930 'ਚ ਆਈ ਮਹਾਮੰਦੀ ਦੇ ਪੱਧਰ ਤਕ ਪਹੁੰਚ ਚੁੱਕੀ ਹੈ। ਬੇਰੋਜ਼ਗਾਰੀ 'ਤੇ ਨਵੇਂ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹਰ ਛੇ ਅਮਰੀਕੀ ਕਰਮਚਾਰੀਆਂ 'ਚੋਂ ਇਕ ਨੂੰ ਆਪਣੀ ਨੌਕਰੀ ਗਵਾਉਣੀ ਪੈ ਰਹੀ ਹੈ। ਆਰਥਿਕ ਸੰਕਟ ਦੇ ਜਵਾਬ 'ਚ ਅਮਰੀਕੀ ਸਦਨ ਨੇ ਕਰੀਬ 500 ਅਰਬ ਡਾਲਰ ਦਾ ਆਰਥਿਕ ਪੈਕੇਜ ਪਾਸ ਕੀਤਾ ਹੈ ਜਿਸ ਨਾਲ ਸੰਕਟਗ੍ਰਸਤ ਕਾਰੋਬਾਰਾਂ ਤੇ ਹਸਪਤਾਲਾਂ ਦੀ ਮਦਦ ਕੀਤੀ ਜਾ ਸਕੇ।