(Source: ECI/ABP News)
Canada News : 2.21 ਲੱਖ ਨਵੇਂ ਪ੍ਰਵਾਸੀ ਪਹੁੰਚੇ ਕੈਨੇਡਾ, ਸਰਕਾਰ ਨੇ 4.17 ਲੱਖ ਸਟਡੀ ਵੀਜ਼ਾ ਕੀਤੇ ਜਾਰੀ, ਟਾਰਗੇਟ ਹਾਲੇ ਵੀ ਨਹੀਂ ਹੋਇਆ ਪੂਰਾ
Canada new immigrants : ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਨਵਰੀ ਤੋਂ ਮਈ ਦਰਮਿਆਨ 4 ਲੱਖ 17 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ 2 ਲੱਖ 86 ਹਜ਼ਾਰ ਵੀਜ਼ਾ ਜਾਰੀ ਹੋਏ ਸਨ। ਇਸ ਤੋਂ ਇਲਾਵਾ ਜਨਵਰੀ ਤੋਂ ਮਈ
![Canada News : 2.21 ਲੱਖ ਨਵੇਂ ਪ੍ਰਵਾਸੀ ਪਹੁੰਚੇ ਕੈਨੇਡਾ, ਸਰਕਾਰ ਨੇ 4.17 ਲੱਖ ਸਟਡੀ ਵੀਜ਼ਾ ਕੀਤੇ ਜਾਰੀ, ਟਾਰਗੇਟ ਹਾਲੇ ਵੀ ਨਹੀਂ ਹੋਇਆ ਪੂਰਾ 2.21 lakh new immigrants arrived in Canada, the government issued 4.17 lakh study visas Canada News : 2.21 ਲੱਖ ਨਵੇਂ ਪ੍ਰਵਾਸੀ ਪਹੁੰਚੇ ਕੈਨੇਡਾ, ਸਰਕਾਰ ਨੇ 4.17 ਲੱਖ ਸਟਡੀ ਵੀਜ਼ਾ ਕੀਤੇ ਜਾਰੀ, ਟਾਰਗੇਟ ਹਾਲੇ ਵੀ ਨਹੀਂ ਹੋਇਆ ਪੂਰਾ](https://feeds.abplive.com/onecms/images/uploaded-images/2023/06/28/fda646d757adcd3bfcbd657317518a061687930460240785_original.jpg?impolicy=abp_cdn&imwidth=1200&height=675)
ਓਟਾਵਾ : ਕੈਨੇਡਾ ਸਰਕਾਰ ਨੇ ਆਪਣੇ ਦੇਸ਼ ਵਿੱਚ ਪ੍ਰਵਾਸੀਆਂ ਦਾ ਜੋ ਟਾਰਗੇਟ ਰੱਖਿਆ ਹੈ ਉਸ ਮੁਤਾਬਕ ਮਈ ਦੇ ਆਖਰ ਤੱਕ ਹੀ ਅੱਧੇ ਨਵੇਂ ਪ੍ਰਵਾਸੀ ਕੈਨੇਡਾ ਵਿੱਚ ਦਾਖਲ ਹੋ ਚੁੱਕੇ ਹਨ। ਕੈਨੇਡਾ ਸਰਕਾਰ ਨੇ 4 ਲੱਖ 65 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਆਪਣੇ ਦੇਸ਼ ਦੀ PR ਦੇਣ ਦਾ ਟਾਰਗੇਟ ਰੱਖਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਈ ਦੇ ਅੰਤ ਤੱਕ ਹੀ 2 ਲੱਖ 21 ਹਜ਼ਾਰ ਨਵੇਂ ਪ੍ਰਵਾਸੀ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਚੁੱਕੇ ਹਨ।
ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਨਵਰੀ ਤੋਂ ਮਈ ਦਰਮਿਆਨ 4 ਲੱਖ 17 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ 2 ਲੱਖ 86 ਹਜ਼ਾਰ ਵੀਜ਼ਾ ਜਾਰੀ ਹੋਏ ਸਨ। ਇਸ ਤੋਂ ਇਲਾਵਾ ਜਨਵਰੀ ਤੋਂ ਮਈ ਮਹੀਨੇ ਤੱਕ 6 ਲੱਖ 96 ਹਜ਼ਾਰ ਵਰਕ ਪਰਮਿਟ ਜਾਰੀ ਕੀਤੇ ਗਏ ਹਨ। ਜਿਹਨਾਂ ਦੀ ਗਿਣਤੀ ਪਿਛਲੇ ਸਾਲ ਇਸੇ ਇਹਨਾਂ ਮਹੀਨਿਆਂ ਦੌਰਾਨ 3 ਲੱਖ 63 ਹਜ਼ਾਰ ਦਰਜ ਹੋਈ ਸੀ।
ਵੱਡੀ ਗਿਣਤੀ ਵਿੱਚ ਕੈਨੇਡਾ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਨਾਲ ਕੈਨੇਡਾ ਦੇ ਇੰਮੀਗ੍ਰੇਸ਼ਨ ਬੈਕਲਾਗ ਵਿੱਚ ਮੁੜ ਵਾਧਾ ਹੋ ਸਕਦਾ ਹੈ। ਮਈ ਮਹੀਨੇ ਦੇ ਆਖਰ ਤੱਕ 8 ਲੱਖ 20 ਹਜ਼ਾਰ ਅਰਜ਼ੀਆਂ ਤੈਅਸ਼ੁਦਾ ਹੱਦ ਅੰਦਰ ਪ੍ਰੋਸੈਸ ਨਾ ਹੋ ਸਕੀਆਂ। ਜਿਸ ਤੋਂ ਸਾਫ਼ ਹੈ ਕਿ 8 ਲੱਖ 20 ਹਜ਼ਾਰ ਅਰਜ਼ੀਆਂ ਹਾਲੇ ਤੱਕ ਪੀਆਰ ਲੈਣ ਵਾਲੀ ਕਤਾਰ ਵਿੱਚ ਲੱਗੀਆਂ ਹੋਈਆਂ ਹਨ।
ਇਸੇ ਤਰ੍ਹਾਂ ਪਰਮਾਨੇਂਟ ਰੈਜ਼ੀਡੈਂਸ ਦੀਆਂ 6 ਲੱਖ 40 ਹਜ਼ਾਰ ਅਰਜ਼ੀਆਂ ਵਿੱਚੋਂ 48 ਫੀਸਦ ਦਾ ਨਿਪਟਾਰਾ ਸਮਾਂ ਹੱਦ ਲੰਘਣ ਤੋਂ ਪਹਿਲਾਂ ਨਾ ਕੀਤਾ ਜਾ ਸਕਿਆ। ਮਾਰਚ ਵਿੱਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 8 ਲੱਖ 96 ਹਜ਼ਾਰ ਦਰਜ ਕੀਤਾ ਗਿਆ ਸੀ ਜੋ ਅਪ੍ਰੈਲ ਵਿੱਚ ਘੱਟ ਕੇ 8 ਲੱਖ 9 ਹਜ਼ਾਰ 'ਤੇ ਆ ਗਿਆ ਸੀ ਪਰ ਮਈ ਮਹੀਨੇ ਦੇ ਖ਼ਤਮ ਹੁੰਦਿਆਂ ਹੀ ਬੈਕਲਾਗ ਵਿੱਚ ਮੁੜ ਵਾਧਾ ਦੇਖਣ ਨੂੰ ਮਿਲਿਆ। ਤੇ ਹੁਣ ਕੈਨੇਡਾ ਇੰਮੀਗ੍ਰੇਸ਼ਨ ਦਾ ਬੈਕਲਾਗ 8 ਲੱਖ 20 ਹਜ਼ਾਰ ਅਰਜ਼ੀਆਂ 'ਤੇ ਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)