ਪੜਚੋਲ ਕਰੋ
Advertisement
ਅਮਰੀਕਾ 'ਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ
ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) ਵਜੋਂ ਹੋਈ ਹੈ। ਦੋਵੇਂ ਜਣੇ ਫਿਸ਼ਰਜ਼ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਮਮੇਰੇ ਭਰਾ ਸਨ।
ਵਾਸ਼ਿੰਗਟਨ: ਅਮਰੀਕੀ ਸੂਬੇ ਇੰਡਿਆਨਾ ਵਿੱਚ ਸੜਕ ਹਾਦਸੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) ਵਜੋਂ ਹੋਈ ਹੈ। ਦੋਵੇਂ ਜਣੇ ਫਿਸ਼ਰਜ਼ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਮਮੇਰੇ ਭਰਾ ਸਨ।
ਪੁਲਿਸ ਦੇ ਦੱਸਣ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਦੇਰ ਰਾਤ ਢਾਈ ਵਜੇ ਵਾਪਰਿਆ, ਜਦ ਉਹ ਤਿੰਨ ਜਣੇ 2017 ਮਾਡਲ ਮਰਸਿਡੀਜ਼ ਬੈਂਜ਼ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦਰੱਖ਼ਤ ਵਿੱਚ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਕਾਰ ਵਿੱਚੋਂ ਬਾਹਰ ਡਿੱਗ ਪਏ ਤੇ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਿੱਚ 20 ਸਾਲਾ ਗੁਰਜੋਤ ਸਿੰਘ ਸੰਧੂ ਵੀ ਮੌਜੂਦ ਸੀ, ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।
ਘਟਨਾ ਮਗਰੋਂ ਫਿਸ਼ਰਜ਼ ਵੱਸਦੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਵਿਸ਼ਵ
ਲਾਈਫਸਟਾਈਲ
ਸਿਹਤ
Advertisement