ਪੜਚੋਲ ਕਰੋ
Advertisement
ਅਮਰੀਕਾ ‘ਚ ਹੋਏ 9/11 ਅੱਤਵਾਦੀ ਹਮਲੇ ਦੀ 19ਵੀਂ ਬਰਸੀ ਮੌਕੇ ਯੂਐਸ ਨੇ ਨੀਲੀ ਰੋਸ਼ਨੀ ਨਾਲ ਦਿੱਤਾ ਇਹ ਮੈਸੇਜ
ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਦੀ 19ਵੀਂ ਵਰ੍ਹੇਗੰਢ 'ਤੇ ਨਿਊਯਾਰਕ ਸਿਟੀ ਨੀਲੀ ਰੋਸ਼ਨੀ ਕਰਕੇ ਏਕਤਾ ਦਾ ਸੰਦੇਸ਼ ਦਿੱਤਾ ਗਿਆ।
ਨਿਊਯਾਰਕ: ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਦੀ 19 ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਸਿਟੀ ਨੀਲੀ ਰੋਸ਼ਨੀ ਦਾ ਖਾਸ ਪ੍ਰਬੰਧ ਕੀਤਾ ਗਿਆ। ਸ਼ਹਿਰ ਦੀਆਂ ਦੋ ਮਸ਼ਹੂਰ ਇਮਾਰਤਾਂ ਤੋਂ ਅਸਮਾਨ ਵੱਲ ਜਾਣ ਵਾਲੀਆਂ ਦੋ ਬੀਮ ਲਾਈਟਾਂ ਯਾਦ ਦਿਵਾਉਂਦੀਆਂ ਹਨ ਕਿ ਅਮਰੀਕਾ ਨੇ ਉਸ ਅੱਤਵਾਦੀ ਹਮਲੇ ਵਿਚ ਆਪਣੇ ਲੋਕਾਂ ਨੂੰ ਗੁਆਇਆ ਸੀ। ਇੱਕ ਬੀਮ ਲਾਈਟ 'ਵਨ ਵਰਲਡ ਟ੍ਰੇਡ ਸੈਂਟਰ' ਅਤੇ ਦੂਜੀ ਐਂਪਾਇਰ ਸਟੇਟ ਬਿਲਡਿੰਗ 'ਤੇ ਲਗਾਈ ਗਈ। ਨੀਲੀ ਰੋਸ਼ਨੀ ਰਾਹੀਂ ਸੰਦੇਸ਼ ਦਿੰਦਿਆਂ, ਅਮਰੀਕਾ ਨੇ ਕਿਹਾ ਕਿ ਇਹ ਰੋਸ਼ਨੀ ਸਾਡੀ ਏਕਤਾ ਅਤੇ ਤਾਕਤ ਦੀ ਯਾਦ ਦਿਵਾਉਂਦੀ ਹੈ।
ਇਹ ਫੋਟੋਆਂ 9/11 ਮੈਮੋਰੀਅਲ ਅਤੇ ਅਜਾਇਬ ਘਰ ਦੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਰਾਤ ਨਿਊਯਾਰਕ ਸਿਟੀ ਦੇ ਅਸਮਾਨ ਤੋਂ ਇਸ ਰੋਸ਼ਨੀ ਦੇ ਜ਼ਰੀਏ ਅਸੀਂ ਉਨ੍ਹਾਂ ਮਾਸੂਮ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ 19 ਸਾਲ ਪਹਿਲਾਂ ਸਾਡੇ ਤੋਂ ਖੋਹ ਲਿਆ ਗਿਆ ਸੀ। ਅਸੀਂ ਹਨੇਰੇ ਵਿਚ ਚਮਕਦੇ ਹਾਂ। ਦੱਸ ਦੇਈਏ ਕਿ 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲ ਦੇ ਰੂਪ ਵਿੱਚ ਇਸਤੇਮਾਲ ਕਰਦਿਆਂ ਮਸ਼ਹੂਰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕਾ ਦੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਵਿਚ ਤਕਰੀਬਨ 3000 ਲੋਕ ਮਾਰੇ ਗਏ ਸੀ।NYC shines in blue on the 19th anniversary of 9/11. #TributeinLight's twin beams remind us of our loss and the blue lights shining from the facades and spires of buildings like @OneWTC and the @EmpireStateBldg remind us of our solidarity and strength together. #Honor911 pic.twitter.com/4CUuwpi6t9
— 9/11 Memorial & Museum (@Sept11Memorial) September 12, 2020
ਅੱਤਵਾਦੀ ਓਸਾਮਾ ਬਿਨ ਲਾਦੇਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਤੇ ਸਾਲ 2011 ਵਿੱਚ ਐਬਟਾਬਾਦ, ਪਾਕਿਸਤਾਨ ਵਿੱਚ ਅਮਰੀਕੀ ਸੀਲ ਕਮਾਂਡੋਜ਼ ਨੇ ਲੋੜੀਂਦੇ ਅੱਤਵਾਦੀ ਲਾਦੇਨ ਨੂੰ ਮਾਰ ਦਿੱਤਾ ਸੀ। ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਭੁਚਾਲ ਦੇ ਝਟਕੇ, 6.0 ਮਾਪਿਆ ਗਈ ਤੀਬਰਤਾ world coronavirus update: ਦੁਨੀਆ ਭਰ ਵਿੱਚ ਕੱਲ੍ਹ ਕੋਰੋਨਾ ਦੇ 3 ਲੱਖ ਨਵੇਂ ਕੇਸ ਆਏ, ਹੁਣ ਤੱਕ ਕੁਲ 2.86 ਕਰੋੜ ਸੰਕਰਮਿਤ ਹੋਏ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904As Tribute in Light radiates from the NYC skyline tonight, we remember all the innocent lives taken far too soon 19 years ago. In darkness, we shine brightest. https://t.co/1nqem1lb4Y #TributeinLight #Honor911 pic.twitter.com/3VQYwMf0aR
— 9/11 Memorial & Museum (@Sept11Memorial) September 12, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement