ਪੜਚੋਲ ਕਰੋ
Advertisement
ਜਰਮਨੀ 'ਚ ਭਾਰਤੀ ਜੋੜੇ 'ਤੇ ਹਮਲਾ, ਪਤੀ ਦੀ ਮੌਤ ਪਤਨੀ ਜ਼ਖ਼ਮੀ
ਨਵੀਂ ਦਿੱਲੀ: ਜਰਮਨੀ ਦੇ ਮਿਊਨਿਕ ਦੇ ਨੇੜੇ ਸਥਾਨਕ ਵਿਅਕਤੀ ਵੱਲੋਂ ਚਾਕੂ ਨਾਲ ਇੱਕ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨਿੱਚਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸ ਬਾਰੇ ਟਵੀਟ ਕਰਦਿਆਂ ਉਨ੍ਹਾਂ ਕਿਹਾ,"ਮਿਊਨਿਕ ਨੇੜੇ ਇੱਕ ਸਥਾਨਕ ਸ਼ਹਿਰੀ ਨੇ ਭਾਰਤੀ ਜੋੜੇ ਪ੍ਰਸ਼ਾਂਤ ਅਤੇ ਸਮਿਤਾ ਬਸੂਰ ‘ਤੇ ਚਾਕੂ ਨਾਲ ਹਮਲਾ ਕੀਤਾ। ਬਦਕਿਸਮਤੀ ਨਾਲ ਪ੍ਰਸ਼ਾਂਤ ਦੀ ਮੌਤ ਹੋ ਗਈ ਅਤੇ ਸਮਿਤਾ ਦੀ ਹਾਲਤ ਸਥਿਰ ਹੈ। ਅਸੀਂ ਜਰਮਨੀ ਜਾਣ ਲਈ ਪ੍ਰਸ਼ਾਂਤ ਦੇ ਭਰਾ ਦੀ ਯਾਤਰਾ ਨੂੰ ਸੁਖਾਲਾ ਬਣਾ ਰਹੇ ਹਾਂ। ਪਰਿਵਾਰ ਲਈ ਮੇਰੀਆਂ ਦੁਆਵਾਂ।"I appreciate the good work by @cgmunich. I have asked our mission to take care of their two children. /2
— Chowkidar Sushma Swaraj (@SushmaSwaraj) March 30, 2019
ਵਿਦੇਸ਼ ਮੰਤਰੀ ਨੇ ਕਿਹਾ ਕਿ ਉਸ ਨੇ ਮਿਊਨਿਕ ‘ਚ ਭਾਰਤੀ ਕਮਿਸ਼ਨ ਨੂੰ ਕਿਹਾ ਕਿ ਉਹ ਜੋੜੇ ਦੇ ਦੋ ਬੱਚਿਆਂ ਦੀ ਦੇਖਭਾਲ ਕਰੇ। ਘਟਨਾ ਅਤੇ ਜੋੜੇ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਇਸ ਦੌਰਾਨ ਇੱਕ ਟਵਿੱਟਰ ਯੂਜ਼ਰ ਨੇ ਪੁੱਛਿਆ ਕਿ ਕਿਉਂ ਭਾਜਪਾ ਦੇ ਉਹ "ਸਭ ਤੋਂ ਸਮਝਦਾਰ" ਨੇਤਾ ਨੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਆਪਣੇ ਨਾਂ ਅੱਗੇ ਚੌਕੇਦਾਰ ਲਿਖਿਆ।” ਜਿਸ 'ਤੇ ਸੁਸ਼ਮਾ ਨੇ ਟਵੀਟ ਕੀਤਾ, 'ਕਿਉਂਕਿ ਮੈਂ ਵਿਦੇਸ਼ਾਂ 'ਚ ਭਾਰਤੀ ਹਿੱਤਾਂ ਅਤੇ ਭਾਰਤੀ ਨਾਗਰਿਕਾਂ ਦੇ ਚੌਕੀਦਾਰੀ ਕਰ ਰਹੀ ਹਾਂ।"Indian couple Prashant and Smita Basarur were stabbed by an immigrant near Munich. Unfortunately, Prashant has expired. Smita is stable. We are facilitating the travel of Prashant's brother to Germany. My heartfelt condolences to the bereaved family. /1
— Chowkidar Sushma Swaraj (@SushmaSwaraj) March 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement