'PM ਮੋਦੀ ਨੂੰ ਤਾਂ ਮਿਲੇ ਨਹੀਂ ਪਰ ਹੁਣ ਪਾਕਿਸਤਾਨ ਦੇ ਫੌਜ ਮੁਖੀ ਮੁਨੀਰ ਨਾਲ ਦੁਪਹਿਰ ਦਾ ਖਾਣਾ ਖਾਣਗੇ ਟਰੰਪ, ਭਾਰਤ ਦੀ ਵਿਦੇਸ਼ ਨੀਤੀ ਦੀ ਹਾਰ ?'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ 'ਤੇ 'ਆਪ' ਨੇ ਤੰਜ਼ ਕੱਸਿਆ ਅਤੇ ਕਿਹਾ ਕਿ ਡੋਨਾਲਡ ਟਰੰਪ ਭਾਰਤ ਦੇ ਦੁਸ਼ਮਣਾਂ ਨੂੰ ਮਿਲ ਰਹੇ ਹਨ, ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾ ਰਹੇ ਹਨ। ਪਰ, ਉਹ ਕਿਸੇ ਵੀ ਭਾਰਤੀ ਨੇਤਾ ਨੂੰ ਨਹੀਂ ਮਿਲੇ।

AAP On PM Modi Foreign Visit: ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ 'ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਰਾਹੀਂ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕੀਤਾ। ਪੋਸਟ ਵਿੱਚ ਪੁੱਛਿਆ ਗਿਆ, 'ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਤੋਂ ਭਾਰਤ ਨੂੰ ਕੀ ਮਿਲਿਆ? ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ G7 ਮੀਟਿੰਗ ਛੱਡ ਕੇ ਚਲੇ ਗਏ ਅਤੇ ਅੱਜ ਉਹ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਣਗੇ।'
मोदी जी की विदेश यात्राओं से भारत को मिला क्या⁉️
— AAP (@AamAadmiParty) June 18, 2025
अमेरिका के राष्ट्रपति डोनाल्ड ट्रंप G7 की बैठक छोड़कर चले गए और आज पाकिस्तान के सेना प्रमुख असीम मुनीर से मुलाक़ात और उसके साथ लंच करेंगे।
डोनाल्ड ट्रंप भारत के दुश्मनों से मिल रहे हैं, उनके साथ लंच कर रहे हैं। लेकिन वह भारत के… pic.twitter.com/ai78CTx3v6
ਪੋਸਟ ਵਿੱਚ ਅੱਗੇ ਲਿਖਿਆ ਗਿਆ, "ਡੋਨਾਲਡ ਟਰੰਪ ਭਾਰਤ ਦੇ ਦੁਸ਼ਮਣਾਂ ਨੂੰ ਮਿਲ ਰਹੇ ਹਨ, ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾ ਰਹੇ ਹਨ ਪਰ, ਉਹ ਭਾਰਤ ਦੇ ਕਿਸੇ ਵੀ ਨੇਤਾ ਜਾਂ ਵਫ਼ਦ ਨੂੰ ਨਹੀਂ ਮਿਲੇ। ਪਾਕਿਸਤਾਨ ਨਾਲ ਟਕਰਾਅ ਦੌਰਾਨ ਵੀ ਮੋਦੀ ਦੇ ਅਖੌਤੀ ਦੋਸਤ ਭਾਰਤ ਦੇ ਨਾਲ ਨਹੀਂ ਖੜ੍ਹੇ। ਕੀ ਇਹ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਹਾਰ ਨਹੀਂ ਹੈ? ਮੋਦੀ ਜੀ, ਤੁਹਾਡੇ ਸੈਂਕੜੇ ਵਿਦੇਸ਼ੀ ਦੌਰਿਆਂ ਤੋਂ ਦੇਸ਼ ਨੂੰ ਕੀ ਮਿਲਿਆ?"
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G-7 ਸੰਮੇਲਨ ਤੋਂ ਇਲਾਵਾ ਕੈਨੇਡਾ ਵਿੱਚ ਆਪਣੇ ਗਲੋਬਲ ਹਮਰੁਤਬਾ ਨਾਲ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ, ਜਿਸ ਵਿੱਚ ਵਪਾਰ, ਨਿਵੇਸ਼, ਅੱਤਵਾਦ ਵਿਰੁੱਧ ਕਦਮ ਤੇ ਗਲੋਬਲ ਚੁਣੌਤੀਆਂ ਵਰਗੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਨਾਲ "ਬਹੁਤ ਵਧੀਆ ਮੁਲਾਕਾਤ" ਹੋਈ ਅਤੇ ਦੋਵੇਂ ਦੇਸ਼ ਵਣਜ, ਨਿਵੇਸ਼, ਤਕਨਾਲੋਜੀ, ਗ੍ਰੀਨ ਹਾਈਡ੍ਰੋਜਨ, ਜਹਾਜ਼ ਨਿਰਮਾਣ ਆਦਿ ਖੇਤਰਾਂ ਵਿੱਚ ਇਕੱਠੇ ਕੰਮ ਕਰਨਾ ਚਾਹੁੰਦੇ ਹਨ।
ਇਸੇ ਸਮੇਂ, ਕੈਨੇਡਾ ਵਿੱਚ ਆਯੋਜਿਤ ਜੀ-7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਦੀ ਮੁਲਾਕਾਤ ਹੋਣੀ ਸੀ, ਪਰ ਟਰੰਪ ਨੂੰ ਜਲਦੀ ਅਮਰੀਕਾ ਵਾਪਸ ਜਾਣਾ ਪਿਆ, ਜਿਸ ਕਾਰਨ ਮੀਟਿੰਗ ਨਹੀਂ ਹੋ ਸਕੀ। ਵਿਰੋਧੀ ਨੇਤਾ ਇਨ੍ਹਾਂ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਹਨ।






















