Adolf Hitler: ਹਿਟਲਰ ਦੇ ਪਿਆਰ ਦੀ ਨਿਸ਼ਾਨੀ ਇਹ ਖ਼ਾਸ ਪੈਨਸਿਲ, ਅੱਜ ਹੋਵੇਗੀ ਨਿਲਾਮੀ
Hitler’s Pencil Auctions: ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਅਡੌਲਫ ਹਿਟਲਰ ਦੀਆਂ ਕਈ ਦਿਲਚਸਪ ਕਹਾਣੀਆਂ ਹਨ। ਅਜਿਹੀ ਹੀ ਇੱਕ ਕਹਾਣੀ ਹੈ ਹਿਟਲਰ ਦੀ ਖਾਸ ਪੈਨਸਿਲ ਦੀ ਜੋ ਹੁਣ ਨਿਲਾਮ ਹੋਣ ਜਾ ਰਹੀ ਹੈ।
Hitler Love Life: ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਅਡੌਲਫ ਹਿਟਲਰ ਦੀ ਇੱਕ ਖਾਸ ਪੈਨਸਿਲ ਕਰੀਬ 81 ਲੱਖ ਰੁਪਏ ਵਿੱਚ ਨਿਲਾਮ ਹੋ ਸਕਦੀ ਹੈ। ਦਿ ਗਾਰਜੀਅਨ ਨੇ ਆਪਣੀ ਇੱਕ ਰਿਪੋਰਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਇਹ ਪੈਨਸਿਲ ਉਨ੍ਹਾਂ ਨੂੰ ਤਾਨਾਸ਼ਾਹ ਦੀ ਪ੍ਰੇਮਿਕਾ ਈਵਾ ਬਰਾਊਨ ਨੇ ਤੋਹਫੇ ਵਜੋਂ ਦਿੱਤੀ ਸੀ। ਪੈਨਸਿਲ ਨਿਲਾਮੀ 6 ਜੂਨ ਯਾਨੀ ਅੱਜ ਆਇਰਲੈਂਡ ਦੇ ਬੇਲਫਾਸਟ ਵਿੱਚ ਹੋਵੇਗੀ।
ਦਿ ਗਾਰਜੀਅਨ ਦੀ ਰਿਪੋਰਟ ਮੁਤਾਬਕ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਹਿਟਲਰ ਦੀ ਵਿਸ਼ੇਸ਼ ਪੈਨਸਿਲ 50 ਹਜ਼ਾਰ ਤੋਂ 80 ਹਜ਼ਾਰ ਪੌਂਡ ਦੀ ਕੀਮਤ 'ਚ ਨਿਲਾਮ ਹੋ ਸਕਦੀ ਹੈ। ਭਾਰਤੀ ਰੁਪਏ ਵਿੱਚ, ਇਹ ਕੀਮਤ 80 ਲੱਖ ਰੁਪਏ ਤੋਂ ਵੱਧ ਹੈ। ਇਸ ਪੈਨਸਿਲ ਨੂੰ ਤਾਨਾਸ਼ਾਹ ਦੇ ਪਿਆਰ ਦੇ ਪ੍ਰਤੀਕ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਖਬਰਾਂ ਮੁਤਾਬਕ ਅਡੋਲਫ ਹਿਟਲਰ ਨੂੰ ਇਹ ਖਾਸ ਤੋਹਫਾ ਦੇਣ ਵੇਲੇ ਉਨ੍ਹਾਂ ਦੀ ਪ੍ਰੇਮਿਕਾ ਨੇ ਇਸ 'ਤੇ AH ਲਿਖਵਾਇਆ ਸੀ। ਇਸ ਵਿੱਚ A ਦਾ ਅਰਥ ਹੈ ਅਡੋਲਫ ਅਤੇ H ਦਾ ਅਰਥ ਹੈ ਹਿਟਲਰ। ਰਿਪੋਰਟ ਮੁਤਾਬਕ ਤਾਨਾਸ਼ਾਹ ਦੀ ਇਹ ਪੈਨਸਿਲ ਚਾਂਦੀ ਦੀ ਹੈ।
ਆਇਰਲੈਂਡ ਵਿੱਚ ਹੋਵੇਗੀ ਨਿਲਾਮੀ
ਮੰਨਿਆ ਜਾਂਦਾ ਹੈ ਕਿ ਇਹ ਹਿਟਲਰ ਨੂੰ ਉਸ ਦੇ 52ਵੇਂ ਜਨਮ ਦਿਨ 'ਤੇ 20 ਅਪ੍ਰੈਲ 1941 ਨੂੰ ਈਵਾ ਬਰਾਊਨ ਦੁਆਰਾ ਤੋਹਫ਼ੇ ਵਜੋਂ ਦਿੱਤੀ ਗਈ ਸੀ। ਬੇਲਫਾਸਟ ਵਿੱਚ 6 ਜੂਨ ਨੂੰ ਹੋਣ ਵਾਲੀ ਨਿਲਾਮੀ ਦਾ ਆਯੋਜਨ ਬਲੂਮਫੀਲਡ ਆਕਸ਼ਨ ਨੇ ਕੀਤਾ ਹੈ। ਪੈਨਸਿਲ ਦੇ ਨਾਲ ਹੀ ਹਿਟਲਰ ਦੀ ਹਸਤਾਖਰ ਵਾਲੀ ਤਸਵੀਰ ਅਤੇ ਮਹਾਰਾਣੀ ਵਿਕਟੋਰੀਆ ਵੱਲੋਂ 1869 ਵਿੱਚ ਲਿਖਿਆ ਮੁਆਫੀਨਾਮਾ ਵੀ ਨਿਲਾਮ ਕੀਤਾ ਜਾਵੇਗਾ। ਹਿਟਲਰ ਦੀ ਇਹ ਪੈਨਸਿਲ ਪਹਿਲਾਂ ਵੀ ਨਿਲਾਮ ਹੋ ਚੁੱਕੀ ਹੈ, ਇਸ ਪੈਨਸਿਲ ਦੇ ਮੌਜੂਦਾ ਮਾਲਕ ਨੇ ਇਸ ਨੂੰ ਸਾਲ 2002 ਵਿੱਚ ਖਰੀਦਿਆ ਸੀ।
ਇਹ ਵੀ ਪੜ੍ਹੋ: Dubai migration: ਦੁਬਈ 'ਚ ਕਿੰਨੇ ਹਨ ਭਾਰਤੀ ਤੇ ਪਾਕਿਸਤਾਨੀ, ਕਿਉਂ ਵਧ ਰਹੀ ਹੈ UAE ਦੀ ਆਬਾਦੀ?
ਲੋਕਾਂ ਤੋਂ ਲੁਕਾ ਕੇ ਰੱਖਦੇ ਸੀ ਪਰਸਨਲ ਲਾਈਫ਼
ਰਿਪੋਰਟ ਮੁਤਾਬਕ ਬਲੂਮਫੀਲਡ ਆਕਸ਼ਨ ਦੇ ਮੈਨੇਜਿੰਗ ਡਾਇਰੈਕਟਰ ਕਾਰਲ ਬੇਨੇਟ ਨੇ ਕਿਹਾ ਕਿ ਉਨ੍ਹਾਂ ਨੂੰ ਹਿਟਲਰ ਦੀ ਪੈਨਸਿਲ ਖਰੀਦਣ ਲਈ ਦੁਨੀਆ ਭਰ ਦੇ ਖਰੀਦਦਾਰਾਂ ਵਲੋਂ ਦਿਲਚਸਪੀ ਲੈਣ ਦੀ ਉਮੀਦ ਹੈ। ਹਿਟਲਰ ਦੀ ਇਹ ਪੈਨਸਿਲ ਇਤਿਹਾਸ ਦੇ ਲੁਕਵੇਂ ਹਿੱਸੇ ਨੂੰ ਉਜਾਗਰ ਕਰਦੀ ਹੈ। ਇਸ ਤੋਂ ਹਿਟਲਰ ਦੀ ਨਿੱਜੀ ਜ਼ਿੰਦਗੀ ਬਾਰੇ ਪਤਾ ਲੱਗਦਾ ਹੈ, ਜਿਸ ਨੂੰ ਉਸ ਨੇ ਲੋਕਾਂ ਤੋਂ ਲੁਕੋ ਕੇ ਰੱਖਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਿਟਲਰ ਨਾਲ ਜੁੜੀਆਂ ਚੀਜ਼ਾਂ ਦੀ ਨਿਲਾਮੀ ਹੋ ਚੁੱਕੀ ਹੈ। ਪਿਛਲੇ ਸਾਲ ਹੀ ਅਮਰੀਕਾ ਵਿੱਚ ਇੱਕ ਨਿਲਾਮੀ ਦਾ ਆਯੋਜਨ ਕਰਨ ਵਾਲੇ ਅਲੈਗਜ਼ੈਂਡਰ ਹਿਸਟੋਰੀਕਲ ਆਕਸ਼ਨ ਨੇ ਹਿਟਲਰ ਦੇ ਕੁਝ ਸਮਾਨ ਵੇਚੇ ਸਨ। ਫਿਰ ਤਾਨਾਸ਼ਾਹ ਦੀ ਇੱਕ ਵਿਸ਼ੇਸ਼ ਘੜੀ 1.1 ਮਿਲੀਅਨ ਡਾਲਰ ਵਿੱਚ ਵੇਚੀ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਨੂੰ ਡਿਪੋਟ ਕਰਨ ਦੀ ਤਿਆਰੀ, ਵਿਰੋਧ 'ਚ ਸੜਕਾਂ 'ਤੇ ਉੱਤਰੇ ਪੰਜਾਬੀ ਸਟੂਡੈਂਟ