Bangladesh: ਕੀ ਬੰਗਲਾਦੇਸ਼ 'ਚ ਵੀ ਆਉਣ ਵਾਲਾ ਆਰਥਿਕ ਸੰਕਟ? ਇਨ੍ਹਾਂ ਚੁਣੌਤੀਆਂ ਤੋਂ ਜੂਝ ਰਿਹਾ ਦੇਸ਼
Bangladesh Economic Crisis: ਡਾਲਰ ਸੰਕਟ, ਈਂਧਨ ਅਤੇ ਗੈਸ ਦੀਆਂ ਕੀਮਤਾਂ ਕਾਰਨ ਦਵਾਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਦਰਅਸਲ, ਇਸ ਸਮੇਂ ਬੰਗਲਾਦੇਸ਼ ਵਿੱਚ ਜ਼ਰੂਰੀ ਦਵਾਈਆਂ ਵਿਚੋਂ 98 ਫੀਸਦੀ ਦਵਾਈਆਂ ਦੇਸ਼ ਵਿੱਚ ਹੀ ਬਣ ਰਹੀਆਂ ਹਨ।
Bangladesh: ਪਾਕਿਸਤਾਨ ਦੇ ਆਰਥਿਕ ਸੰਕਟ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਹਨ। ਲੋਕ ਬੁਨਿਆਦੀ ਲੋੜਾਂ ਲਈ ਵੀ ਤਰਸ ਰਹੇ ਹਨ। ਇਸ ਦੌਰਾਨ ਬੰਗਲਾਦੇਸ਼ ਦੀ ਸਥਿਤੀ ਵੀ ਬਿਹਤਰ ਨਹੀਂ ਲੱਗ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੇ ਕੁਝ ਵੱਡੇ ਉਦਯੋਗਾਂ ਅਤੇ ਉਤਪਾਦਨ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਡਾਲਰ ਸੰਕਟ, ਈਂਧਨ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੈ।
ਜ਼ਿਕਰਯੋਗ ਹੈ ਕਿ ਡਾਲਰ ਸੰਕਟ ਕਾਰਨ ਬੰਗਲਾਦੇਸ਼ ਬੈਂਕ ਨੇ ਪਿਛਲੇ ਸਾਲ ਦਰਾਮਦ 'ਤੇ ਕਈ ਪਾਬੰਦੀਆਂ ਲਗਾਈਆਂ ਸਨ। ਲੋੜੀਂਦੇ ਡਾਲਰ ਨਾ ਹੋਣ ਕਾਰਨ ਕਈ ਵਪਾਰਕ ਬੈਂਕ ਦਰਾਮਦ ਲਈ ਲੈਟਰ ਆਫ਼ ਕਰੈਡਿਟ ਵੀ ਜਾਰੀ ਨਹੀਂ ਕਰ ਪਾ ਰਹੇ ਹਨ। ਇਸ ਕਾਰਨ ਦਰਾਮਦਕਾਰ ਸਭ ਤੋਂ ਵੱਧ ਪ੍ਰੇਸ਼ਾਨੀ ਵਿੱਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ 'ਚ ਡਾਲਰ ਦਾ ਗੰਭੀਰ ਸੰਕਟ ਪੈਦਾ ਹੋ ਰਿਹਾ ਹੈ, ਜਿਸ ਕਾਰਨ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਚੀਨੀ, ਸੋਇਆਬੀਨ ਤੇਲ, ਕੱਚੇ ਮਾਲ ਅਤੇ ਪਾਮ ਆਇਲ ਨਾਲ ਲੱਦੇ ਜਹਾਜ਼ ਇਸ ਦੀਆਂ ਬੰਦਰਗਾਹਾਂ 'ਤੇ ਫਸਣ ਲੱਗ ਗਏ ਹਨ, ਜਿਨ੍ਹਾਂ ਨੂੰ ਉਪਲੱਬਧ ਨਹੀਂ ਕਰਵਾਇਆ ਜਾ ਰਿਹਾ ਹੈ।
ਕੱਚੇ ਮਾਲ ਦੀ ਖਰੀਦ ‘ਚ ਹੋ ਰਹੀ ਮੁਸ਼ਕਲ
ਦੱਸਿਆ ਜਾ ਰਿਹਾ ਹੈ ਕਿ ਉਦਯੋਗਾਂ ਲਈ ਕੱਚੇ ਮਾਲ ਦੀ ਖਰੀਦਦਾਰੀ ਕਰ ਪਾਉਣਾ ਕਾਰੋਬਾਰੀਆਂ ਲਈ ਮੁਸ਼ਕਿਲ ਹੋ ਰਿਹਾ ਹੈ। ਅਜਿਹੇ ਵਿੱਚ ਇਸ ਦਾ ਅਸਰ ਉਦਯੋਗ ਅਤੇ ਕਾਰਖਾਨਿਆਂ ‘ਤੇ ਪੈ ਰਿਹਾ ਹੈ। ਕਈ ਕਾਰਖਾਨੇ ਬੰਦ ਹੋਣ ਦੀ ਤਾਦਾਦ ‘ਤੇ ਹਨ ਅਤੇ ਕੁਝ ਕਾਰਖਾਨੇ ਬੰਦ ਹੋ ਚੁੱਕੇ ਹਨ। ਡਾਲਰ ਸੰਕਟ ਦੇ ਨਾਲ-ਨਾਲ ਬੰਗਲਾਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰੋਬਾਰੀਆਂ ਲਈ ਮੁਸੀਬਤ ਦਾ ਕਾਰਨ ਬਣ ਗਈਆਂ ਹਨ। ਤੇਲ ਮਹਿੰਗਾ ਹੋਣ ਕਾਰਨ ਆਵਾਜਾਈ ਅਤੇ ਹੋਰ ਖਰਚੇ ਵੱਧ ਗਏ ਹਨ। ਇਸ ਦੇ ਨਾਲ ਹੀ ਗੈਸ ਦੇ ਰੇਟ ਵਧਣ ਕਾਰਨ ਘਰੇਲੂ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ।
ਦਵਾਈਆਂ ਵੀ ਹੋ ਸਕਦੀਆਂ ਮਹਿੰਗੀਆਂ
ਡਾਲਰ ਸੰਕਟ, ਈਂਧਨ ਅਤੇ ਗੈਸ ਦੀਆਂ ਕੀਮਤਾਂ ਕਾਰਨ ਦਵਾਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਦਰਅਸਲ, ਇਸ ਸਮੇਂ ਬੰਗਲਾਦੇਸ਼ ਵਿੱਚ 98 ਫੀਸਦੀ ਜ਼ਰੂਰੀ ਦਵਾਈਆਂ ਦੇਸ਼ ਵਿੱਚ ਹੀ ਬਣ ਰਹੀਆਂ ਹਨ। ਬੰਗਲਾਦੇਸ਼ ਦੀ ਸਰਕਾਰ ਰੈਡੀਮੇਡ ਕੱਪੜਾ ਉਦਯੋਗ ਤੋਂ ਬਾਅਦ ਫਾਰਮਾਸਿਊਟੀਕਲ ਉਦਯੋਗ ਨੂੰ ਮੁੱਖ ਨਿਰਯਾਤ ਉਤਪਾਦ ਮੰਨਦੀ ਹੈ।ਦਵਾਈਆਂ ਬਣਾਉਣ ਲਈ 80 ਤੋਂ 85 ਫੀਸਦੀ ਕੱਚਾ ਮਾਲ ਵਿਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ। ਹੁਣ ਅਜਿਹੀ ਸਥਿਤੀ ਵਿੱਚ ਜਦੋਂ ਦਰਾਮਦ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਤਾਂ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ।