(Source: ECI/ABP News/ABP Majha)
AirAsia ਦੇ CEO ਨੇ ਬਿਨਾਂ ਕਮੀਜ਼ ਦੇ ਕੀਤੀ ਮੀਟਿੰਗ ਤੇ ਕਰਵਾਈ ਮਸਾਜ, ਜਾਣੋ ਕੀ ਸੀ ਕਾਰਨ
AirAsia: ਫਰਨਾਂਡਿਸ ਨੇ ਕਿਹਾ ਕਿ ਕੰਮ 'ਤੇ ਉਸ ਦਾ ਹਫ਼ਤਾ ਤਣਾਅਪੂਰਨ ਰਿਹਾ ਅਤੇ ਉਸ ਨੇ ਆਪਣੇ ਸਹਿਯੋਗੀ - ਏਅਰਏਸ਼ੀਆ ਇੰਡੋਨੇਸ਼ੀਆ ਦੀ ਸੀਈਓ ਵੇਰਾਨਿਤਾ ਯੋਸੇਫਾਈਨ ਦੇ ਸੁਝਾਅ 'ਤੇ ਮਸਾਜ ਨਾਲ ਆਰਾਮ ਕਰਨ ਦਾ ਤੇ ਇਸ ਦੌਰਾਨ ਮੀਟਿੰਗ ਕਰਨ ਦਾ ਫੈਸਲਾ ਕੀਤਾ ਲਿਆ ਸੀ।
ਏਅਰਏਸ਼ੀਆ ਦੇ ਸੀਈਓ ਟੋਨੀ ਫਰਨਾਂਡਿਸ ਨੂੰ ਮੀਟਿੰਗ ਵਿੱਚ ਬਿਨਾਂ ਕਮੀਜ਼ ਦੇ ਮਸਾਜ ਕਰਵਾਉਂਦਿਆਂ ਦੇਖਿਆ ਗਿਆ ਜਿਸ ਤੋਂ ਬਾਅਦ ਉਸ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ। ਦੱਸ ਦਈਏ ਕਿ ਸੀਈਓ ਨੇ ਆਪਣੀ ਲਿੰਕਡਇਨ ਪੋਸਟ ਵਿੱਚ ਕਮੀਜ਼ ਰਹਿਤ ਤਸਵੀਰ ਸਾਂਝੀ ਕੀਤੀ, ਫਰਨਾਂਡੀਜ਼ ਨੇ ਇੰਡੋਨੇਸ਼ੀਆ ਅਤੇ ਏਅਰਏਸ਼ੀਆ ਵਿੱਚ ਕੰਮ ਦੇ ਸੱਭਿਆਚਾਰ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਉਸਨੂੰ ਇੱਕ ਪ੍ਰਬੰਧਨ ਮੀਟਿੰਗ ਵਿੱਚ ਸ਼ਾਮਲ ਹੋਣ ਦੌਰਾਨ ਮਸਾਜ ਲੈਣ ਦੀ ਆਗਿਆ ਦਿੱਤੀ। ਹਾਲਾਂਕਿ ਇਸ ਤੋਂ ਬਾਅਦ ਇਸ ਪੋਸਟ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ।
ਫਰਨਾਂਡਿਸ ਨੇ ਕਿਹਾ ਕਿ ਕੰਮ 'ਤੇ ਉਸ ਦਾ ਹਫ਼ਤਾ ਤਣਾਅਪੂਰਨ ਰਿਹਾ ਅਤੇ ਉਸ ਨੇ ਆਪਣੇ ਸਹਿਯੋਗੀ - ਏਅਰਏਸ਼ੀਆ ਇੰਡੋਨੇਸ਼ੀਆ ਦੀ ਸੀਈਓ ਵੇਰਾਨਿਤਾ ਯੋਸੇਫਾਈਨ ਦੇ ਸੁਝਾਅ 'ਤੇ ਮਸਾਜ ਨਾਲ ਆਰਾਮ ਕਰਨ ਦਾ ਤੇ ਇਸ ਦੌਰਾਨ ਮੀਟਿੰਗ ਕਰਨ ਦਾ ਫੈਸਲਾ ਕੀਤਾ ਲਿਆ ਸੀ।
ਜ਼ਿਕਰ ਕਰ ਦਈਏ ਕਿ ਸੀਈਓ ਦੀ ਤਸਵੀਰ ਵਿੱਚ ਉਹ ਵਰਚੁਅਲ ਮੀਟਿੰਗ ਵਿੱਚ ਸ਼ਾਮਲ ਹੋਣ ਵੇਲੇ ਆਪਣੇ ਡੈਸਕ 'ਤੇ ਮਸਾਜ ਲੈਂਦਾ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇੱਕ ਦਿਨ ਪਹਿਲਾਂ 16 ਅਕਤੂਬਰ ਨੂੰ ਸ਼ੇਅਰ ਕੀਤੀ ਲਿੰਕਡਇਨ ਪੋਸਟ ਨੂੰ ਸੈਂਕੜੇ ਪ੍ਰਤੀਕਿਰਿਆਵਾਂ ਮਿਲੀਆਂ ਹਨ। ਕਈ ਲੋਕਾਂ ਨੇ ਮਲੇਸ਼ੀਆ ਦੇ ਕਰੋੜਪਤੀ 'ਤੇ ਆਲੋਚਨਾਤਮਕ ਟਿੱਪਣੀਆਂ ਨੂੰ ਮਿਟਾਉਣ ਦਾ ਦੋਸ਼ ਲਗਾਇਆ।
ਇਸ ਮੌਕੇ ਟਿੱਪਣੀਆਂ ਸਾਹਮਣੇ ਆਈਆਂ ਹਨ ਕਿ"ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕੰਪਨੀ ਦੀਆਂ ਔਰਤਾਂ ਇਸ ਸੰਦਰਭ ਵਿੱਚ ਅਰਾਮਦੇਹ ਜਾਂ ਸੁਰੱਖਿਅਤ ਮਹਿਸੂਸ ਕਰਨਗੀਆਂ, ਜੇ ਤੁਸੀਂ ਬੌਸ ਹੋ, ਤਾਂ ਉਹ ਤੁਹਾਨੂੰ ਚੁਣੌਤੀ ਨਹੀਂ ਦੇਣਗੇ ਜਾਂ ਕੁਝ ਨਹੀਂ ਕਹਿਣਗੇ। ਕਿਰਪਾ ਕਰਕੇ ਉਹਨਾਂ ਦੀ ਖਾਤਰ, ਉਹਨਾਂ ਟਿੱਪਣੀਆਂ ਨੂੰ ਸੁਣੋ ਜੋ ਤੁਸੀਂ ਇਸ ਪੋਸਟ 'ਤੇ ਮਿਟਾ ਦਿੱਤੀਆਂ ਹਨ। ਤੁਸੀਂ ਸਪੱਸ਼ਟ ਤੌਰ 'ਤੇ ਇੱਕ ਚੁਸਤ ਨੇਤਾ ਹੋ ਜੋ ਸੱਭਿਆਚਾਰ ਦੀ ਪਰਵਾਹ ਕਰਦਾ ਹੈ ਪਰ ਇਹ ਇੱਕ ਸਹਾਇਕ, ਸੁਰੱਖਿਅਤ ਬਣਾਉਣ ਦਾ ਤਰੀਕਾ ਨਹੀਂ ਹੈ,
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।