12ਵੀਂ ਵਾਰ ਪਿਤਾ ਬਣੇ Alon Musk, ਸਭ ਤੋਂ ਛੁਪਾਈ ਨਵਜੰਮੇ ਬੱਚੇ ਦੇ ਜਨਮ ਦੀ ਖਬਰ, ਜਾਣੋ ਕਾਰਨ
Elon Musk: ਦੁਨੀਆ ਦੇ ਅਮੀਰ ਵਿਅਕਤੀ ਤੇ ਟੇਸਲਾ ਦੇ ਮਾਲਕ ਐਲੋਨ ਮਸਕ 12ਵੀਂ ਵਾਰ ਪਿਤਾ ਬਣ ਗਏ ਹਨ। ਮੀਡੀਆ ਵਿੱਚ ਖੁਲਾਸਾ ਹੋਇਆ ਕਿ ਐਲੋਨ ਮਸਕ ਨੇ ਨਿਊਰਾਲਿੰਕ ਦੀ ਸੀਨੀਅਰ ਮੈਨੇਜਰ ਸ਼ਿਵੋਨ ਗਿਲਿਸ ਨਾਲ ਇੱਕ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਹੈ।
Elon Musk: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ 12ਵੀਂ ਵਾਰ ਪਿਤਾ ਬਣ ਗਏ ਹਨ। ਮੀਡੀਆ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ ਐਲੋਨ ਮਸਕ ਨੇ ਨਿਊਰਾਲਿੰਕ ਦੀ ਸੀਨੀਅਰ ਮੈਨੇਜਰ ਸ਼ਿਵੋਨ ਗਿਲਿਸ ਨਾਲ ਇੱਕ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਹੈ।
ਹਾਲਾਂਕਿ ਜੋੜੇ ਨੇ ਇਸ ਖਬਰ ਨੂੰ ਸਾਰਿਆਂ ਤੋਂ ਲੁਕਾ ਕੇ ਰੱਖਿਆ। ਇਸ ਖਬਰ ਨੂੰ ਮੀਡੀਆ 'ਚ ਨਾ ਆਉਣ ਦੇਣ ਤੋਂ ਬਾਅਦ ਪੱਤਰਕਾਰਾਂ ਨੇ ਆਖਰ ਇਸ ਦਾ ਖੁਲਾਸਾ ਕਰ ਦਿੱਤਾ ਹੈ।
ਮੀਡੀਆ ਰਿਪੋਰਟਰਾਂ ਮੁਤਾਬਕ ਐਲੋਨ ਮਸਕ ਘੱਟੋ-ਘੱਟ 12 ਬੱਚਿਆਂ ਦਾ ਪਿਤਾ ਹੈ। ਉਨ੍ਹਾਂ ਵਿੱਚੋਂ ਛੇ ਦਾ ਜਨਮ ਪਿਛਲੇ ਪੰਜ ਸਾਲਾਂ ਵਿੱਚ ਹੋਇਆ ਹੈ - ਤਿੰਨ ਗਾਇਕ ਗ੍ਰੀਮਜ਼ ਨਾਲ ਅਤੇ ਤਿੰਨ ਸ਼ਿਵੋਨ ਗਿਲਿਸ ਦੇ ਨਾਲ, ਇਸ ਵਿਚ ਇੱਕ ਬੱਚਾ ਉਹ ਵੀ ਸ਼ਾਮਲ ਹੈ ਜਿਸਦਾ ਪਹਿਲਾਂ ਨਹੀਂ ਸੀ ਪਤਾ।
ਅਰਬਪਤੀ ਪਰਿਵਾਰ ਦੇ ਕਰੀਬੀ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਨੂੰ ਮਸਕ ਪਰਿਵਾਰ 'ਚ ਨਵੇਂ ਮੈਂਬਰ ਬਾਰੇ ਦੱਸਿਆ।
ਬਲੂਮਬਰਗ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ, "ਇਸ ਬੱਚੇ ਦਾ ਜਨਮ ਸਾਲ ਦੇ ਸ਼ੁਰੂ ਵਿੱਚ ਹੋਇਆ ਸੀ, ਇਸ ਉਤੇ ਗਿਲਿਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਮਸਕ ਨੇ ਪੁੱਛਗਿੱਛ ਦਾ ਜਵਾਬ ਨਹੀਂ ਦਿੱਤਾ।
ਬੱਚੇ ਦੇ ਨਾਮ ਅਤੇ ਲਿੰਗ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਕੋਈ ਰਾਜ਼ ਨਹੀਂ ਹੈ ਕਿ ਮਸਕ ਕਈ ਬੱਚੇ ਪੈਦਾ ਕਰਨ ਦਾ ਚਾਹਵਾਨ ਹੈ। ਕਈ ਵਾਰ ਉਹ ਆਪਣੇ ਬੱਚਿਆਂ ਨੂੰ ਦਿਖਾਉਂਦਾ ਵੀ ਹੈ ਪਰ ਜ਼ਿਆਦਾਤਰ ਉਹ ਉਨ੍ਹਾਂ ਦੇ ਜੀਵਨ ਬਾਰੇ ਚਰਚਾ ਕਰਨ ਤੋਂ ਇਨਕਾਰ ਹੀ ਕਰਦਾ ਹੈ।
ਜਿਵੇਂ ਕਿ OBOZ.UA ਲਿਖਦਾ ਹੈ, ਮਸਕ ਦੇ ਸ਼ਿਵੋਨ ਗਿਲਿਸ ਤੋਂ ਦੋ ਜੁੜਵਾਂ ਪੁੱਤਰ ਹਨ। ਇਨ੍ਹਾਂ ਵਿੱਚੋਂ ਇੱਕ ਦਾ ਨਾਂ ਅਜ਼ੂਰ ਅਤੇ ਦੂਜੇ ਦਾ ਸਟ੍ਰਾਈਡਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।