ਪੜਚੋਲ ਕਰੋ

Sri Lanka Crisis: ਅਮਰੀਕਾ ਨੇ ਸ਼੍ਰੀਲੰਕਾ 'ਚ ਆਰਥਿਕ ਸੰਕਟ ਲਈ ਰੂਸ ਨੂੰ ਠਹਿਰਾਇਆ ਜ਼ਿੰਮੇਵਾਰ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿੱਤੀ ਇਹ ਦਲੀਲ

Antony Blinken: ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਪ੍ਰਭਾਵ ਹਰ ਪਾਸੇ ਦੇਖ ਰਹੇ ਹਾਂ। ਸ੍ਰੀਲੰਕਾ ਵਿੱਚ ਚੱਲ ਰਿਹਾ ਆਰਥਿਕ ਸੰਕਟ ਵੀ ਇਹਨਾਂ ਵਿੱਚੋਂ ਇੱਕ ਹੋ ਸਕਦਾ ਹੈ।

Economic Crisis in Sri Lanka: ਸ੍ਰੀਲੰਕਾ ਵਿੱਚ ਚੱਲ ਰਹੇ ਆਰਥਿਕ ਸੰਕਟ ਲਈ ਅਮਰੀਕਾ ਨੇ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਦੇ ਅਨਾਜ ਨਿਰਯਾਤ 'ਤੇ ਰੂਸ ਦੀਆਂ ਪਾਬੰਦੀਆਂ ਸ਼੍ਰੀਲੰਕਾ 'ਚ ਚੱਲ ਰਹੀ ਗੜਬੜ ਦਾ ਕਾਰਨ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਸੰਕਟ ਪੈਦਾ ਹੋ ਸਕਦੇ ਹਨ। 

ਫਰਾਂਸ ਪ੍ਰੈੱਸ ਦੀ ਏਜੰਸੀ ਮੁਤਾਬਕ ਬੈਂਕਾਕ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਅਸਰ ਹਰ ਜਗ੍ਹਾ ਦੇਖ ਰਹੇ ਹਾਂ। ਸ੍ਰੀਲੰਕਾ ਵਿੱਚ ਚੱਲ ਰਿਹਾ ਆਰਥਿਕ ਸੰਕਟ ਵੀ ਇਹਨਾਂ ਵਿੱਚੋਂ ਇੱਕ ਹੋ ਸਕਦਾ ਹੈ। ਅਸੀਂ ਇਸ ਯੁੱਧ ਦੇ ਪ੍ਰਭਾਵ ਅਤੇ ਦੁਨੀਆ ਭਰ ਵਿੱਚ ਹੋਣ ਵਾਲੇ ਇਸ ਦੇ ਅਸਰ ਬਾਰੇ ਚਿੰਤਤ ਹਾਂ। 

ਦਰਅਸਲ, ਸ੍ਰੀਲੰਕਾ ਵਿੱਚ ਈਂਧਨ ਅਤੇ ਜ਼ਰੂਰੀ ਵਸਤਾਂ ਦੀ ਕਮੀ ਕਾਰਨ ਅਨਾਜ ਸੰਕਟ ਪੈਦਾ ਹੋ ਗਿਆ ਹੈ ਅਤੇ ਇੱਥੋਂ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਸਰਕਾਰ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਭੋਜਨ ਸੰਕਟ ਨੂੰ ਲੈ ਕੇ ਐਂਟਨੀ ਬਲਿੰਕਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆ 'ਚ ਭੋਜਨ ਦੀ ਅਸੁਰੱਖਿਆ ਵਧ ਰਹੀ ਹੈ ਪਰ ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਇਹ ਅਚਾਨਕ ਵਧ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦਾ ਅਸਰ ਥਾਈਲੈਂਡ ਵਿੱਚ ਵੀ ਪਿਆ ਹੈ ਜਿੱਥੇ ਨਾਕਾਬੰਦੀ ਕਾਰਨ ਖਾਦ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਖੇਤੀਬਾੜੀ ਵਿੱਚ ਅਮੀਰ ਥਾਈਲੈਂਡ ਵਰਗੇ ਦੇਸ਼ ਵਿੱਚ ਇਹ ਖਾਸ ਤੌਰ 'ਤੇ ਮਹੱਤਵਪੂਰਨ ਹੈ। ਖਾਦਾਂ ਦੀ ਘਾਟ ਦਾ ਮਤਲਬ ਹੈ ਕਿ ਅਗਲੇ ਸਾਲ ਪੈਦਾਵਾਰ ਘਟੇਗੀ ਅਤੇ ਅਨਾਜ ਸੰਕਟ ਵਧੇਗਾ ਅਤੇ ਕੀਮਤਾਂ ਵਧਣਗੀਆਂ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੀਲੰਕਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬਾਲਣ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਰਿਹਾਇਸ਼ 'ਤੇ ਭੰਨ-ਤੋੜ ਕੀਤੀ ਅਤੇ ਉਸ 'ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਨਿਜੀ ਨਿਵਾਸ ਨੂੰ ਅੱਗ ਲਗਾ ਦਿੱਤੀ ਗਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੇਗੀ ਪਾਕਿਸਤਾਨ ਸਰਕਾਰ

Health: ਸ਼ੂਗਰ ਦੀ ਬਿਮਾਰੀ ਤੋਂ ਪਾਉਣਾ ਚਾਹੁੰਦੇ ਛੁਟਕਾਰਾ ਤਾਂ ਰੋਜ਼ ਅੱਧਾ ਘੰਟਾ ਕਰੋ ਆਹ ਕਸਰਤ, ਹਫਤੇ 'ਚ ਫਰਕ ਆਵੇਗਾ ਨਜ਼ਰ

Patch Test : ਜਾਣੋ ਕਿਹੜੀਆਂ ਚੀਜ਼ਾਂ ਨੂੰ ਸਕਿਨ ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਨਾ ਹੈ ਜਰੂਰੀ

Mango's Peel Benefits : ਅੰਬ ਦੇ ਨਾਲ਼ ਨਾਲ਼ ਇਸਦੀ ਗਿਟਕ ਅਤੇ ਛਿਲਕਿਆਂ ਦੇ ਵੀ ਹਨ ਅਣਗਿਣਤ ਫਾਇਦੇ
Mango's Peel Benefits : ਅੰਬ ਦੇ ਨਾਲ਼ ਨਾਲ਼ ਇਸਦੀ ਗਿਟਕ ਅਤੇ ਛਿਲਕਿਆਂ ਦੇ ਵੀ ਹਨ ਅਣਗਿਣਤ ਫਾਇਦੇ
Advertisement
metaverse

ਵੀਡੀਓਜ਼

Fazilka Police | 'ਨਸ਼ਾ ਤਸਕਰਾਂ ਦੇ ਜ਼ਮਾਨਤੀ ਨਾ ਬਣੋ'-ਫ਼ਾਜ਼ਿਲਕਾ ਪੁਲਿਸ ਦਾ 'ਮਿਸ਼ਨ ਨਿਸ਼ਚੈ'SGPC vs Dera Clash | ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪSAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir BadalTarantaran | ਨਹਿਰ 'ਚ ਪਿਆ ਪਾੜ, 200 ਏਕੜ ਦੇ ਕਰੀਬ ਫ਼ਸਲ ਖ਼ਰਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੇਗੀ ਪਾਕਿਸਤਾਨ ਸਰਕਾਰ
ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੇਗੀ ਪਾਕਿਸਤਾਨ ਸਰਕਾਰ
Health: ਸ਼ੂਗਰ ਦੀ ਬਿਮਾਰੀ ਤੋਂ ਪਾਉਣਾ ਚਾਹੁੰਦੇ ਛੁਟਕਾਰਾ ਤਾਂ ਰੋਜ਼ ਅੱਧਾ ਘੰਟਾ ਕਰੋ ਆਹ ਕਸਰਤ, ਹਫਤੇ 'ਚ ਫਰਕ ਆਵੇਗਾ ਨਜ਼ਰ
Health: ਸ਼ੂਗਰ ਦੀ ਬਿਮਾਰੀ ਤੋਂ ਪਾਉਣਾ ਚਾਹੁੰਦੇ ਛੁਟਕਾਰਾ ਤਾਂ ਰੋਜ਼ ਅੱਧਾ ਘੰਟਾ ਕਰੋ ਆਹ ਕਸਰਤ, ਹਫਤੇ 'ਚ ਫਰਕ ਆਵੇਗਾ ਨਜ਼ਰ
Patch Test : ਜਾਣੋ ਕਿਹੜੀਆਂ ਚੀਜ਼ਾਂ ਨੂੰ ਸਕਿਨ ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਨਾ ਹੈ ਜਰੂਰੀ
Patch Test : ਜਾਣੋ ਕਿਹੜੀਆਂ ਚੀਜ਼ਾਂ ਨੂੰ ਸਕਿਨ ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਨਾ ਹੈ ਜਰੂਰੀ
Mango's Peel Benefits : ਅੰਬ ਦੇ ਨਾਲ਼ ਨਾਲ਼ ਇਸਦੀ ਗਿਟਕ ਅਤੇ ਛਿਲਕਿਆਂ ਦੇ ਵੀ ਹਨ ਅਣਗਿਣਤ ਫਾਇਦੇ
Mango's Peel Benefits : ਅੰਬ ਦੇ ਨਾਲ਼ ਨਾਲ਼ ਇਸਦੀ ਗਿਟਕ ਅਤੇ ਛਿਲਕਿਆਂ ਦੇ ਵੀ ਹਨ ਅਣਗਿਣਤ ਫਾਇਦੇ
Petrol and Diesel Price on 26 June: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ

Horoscope Today: ਕਰਕ, ਤੁਲਾ ਅਤੇ ਮਕਰ ਦੇ ਲਈ ਪਰੇਸ਼ਾਨੀ ਵਾਲਾ ਦਿਨ,  ਜਾਣੋ ਬਾਕੀ ਰਾਸ਼ੀਆਂ ਦਾ ਹਾਲ

Isabgol : ਗਰਮੀਆਂ ਚ ਮੂੰਹ ਦੇ ਛਾਲਿਆਂ ਤੋਂ ਹੋ ਪ੍ਰੇਸ਼ਾਨ ਤਾਂ ਆਹ ਚੀਜ਼ ਖਾਣ ਨਾਲ ਹੋਵੇਗਾ ਫਾਇਦਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26-06-2024)

Embed widget