America Firing News: ਗੋਲੀਬਾਰੀ ਨਾਲ ਦਹਿਲੀਆ ਵਾਸ਼ਿੰਗਟਨ, ਪੁਲਿਸ ਨੂੰ 23 ਸਾਲਾ ਰੇਮੰਡ ਸਪੈਂਸਰ ਦੀ ਭਾਲ
ਅਮਰੀਕਾ ਦੀ ਵੈਨ ਨੇਸ ਸਟ੍ਰੀਟ 'ਤੇ ਕਈ ਰਾਉਂਡ ਗੋਲੀਬਾਰੀ ਹੋਈ, ਜਿਸ 'ਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ। ਡੀਸੀ ਪੁਲਿਸ ਰੇਮੰਡ ਸਪੈਂਸਰ ਨਾਂ ਦੇ 23 ਸਾਲਾ ਵਿਅਕਤੀ ਦੀ ਭਾਲ ਕਰ ਰਹੀ ਹੈ।
Firing in Washington: ਅਮਰੀਕਾ ਦੇ ਵਾਸ਼ਿੰਗਟਨ ‘ਚ ਐਡਮੰਡ ਬਰਕ ਸਕੂਲ ਨੇੜੇ ਵੈਨ ਨੇਸ ਸਟਰੀਟ ‘ਤੇ ਸ਼ੁੱਕਰਵਾਰ ਨੂੰ ਕਈ ਰਾਊਂਡ ਫਾਇਰਿੰਗ ਹੋਈ, ਜਿਸ ‘ਚ 4 ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਬਾਅਦ ਦੁਪਹਿਰ 3.30 ਵਜੇ ਦੇ ਕਰੀਬ ਵਾਪਰੀ, ਜਿਸ ਵਿਚ 12 ਸਾਲਾ ਲੜਕੀ ਨੂੰ ਵੀ ਗੋਲੀ ਲੱਗੀ। ਉਧਰ ਡੀਸੀ ਪੁਲਿਸ ਵਿਭਾਗ ਨੇ ਕਿਹਾ ਕਿ ਪੁਲਿਸ ਨੂੰ ਰੇਮੰਡ ਸਪੈਂਸਰ ਨਾਂਅ ਦੇ 23 ਸਾਲਾ ਵਿਅਕਤੀ ਦੀ ਭਾਲ ਹੈ।
DEVELOPING: DC Police is responding to an ‘active threat’ involving 3 shooting victims- two men and a juvenile girl in 2900 block of Van Ness Street, NW. There is a large police presence in the area. Updates will follow: DC Police Department, US
— ANI (@ANI) April 22, 2022
ਡੀਸੀ ਪੁਲਿਸ ਵਿਭਾਗ ਮੁਤਾਬਕ ਮੁਢਲੀ ਜਾਂਚ ਵਿੱਚ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਗੱਲ ਕਹੀ ਜਾ ਰਹੀ ਸੀ, ਪਰ ਤਾਜ਼ਾ ਜਾਣਕਾਰੀ ਮੁਤਾਬਕ ਇਸ ਵਿੱਚ ਕਰੀਬ 4 ਵਿਅਕਤੀ ਸ਼ਾਮਲ ਸੀ, ਜਿਨ੍ਹਾਂ ਵਿੱਚ 23 ਸਾਲਾ ਰੇਮੰਡ ਨੂੰ ਮੁੱਖ ਮੁਲਜ਼ਮ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਟੀਮ ਮਾਮਲੇ ਦੀ ਜਾਂਚ 'ਚ ਰੁੱਝੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਮੰਡ ਵਰਜੀਨੀਆ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਸਕੂਲ ਨੇੜੇ 12 ਸਾਲ ਦੀ ਬੱਚੀ ਨੂੰ ਗੋਲੀ ਮਾਰੀ, ਜਿਸ ਦੀ ਹਾਲਤ ਹੁਣ ਸਥਿਰ ਹੈ।
ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ
ਮੌਕੇ 'ਤੇ ਮੌਜੂਦ ਲੋਕਾਂ ਨੇ ਫੌਕਸ 5 ਨੂੰ ਦੱਸਿਆ ਕਿ ਉਨ੍ਹਾਂ ਨੇ ਕਈ ਰਾਊਂਡ ਫਾਇਰਿੰਗ ਦੀ ਆਵਾਜ਼ ਸੁਣੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਸਥਾਨਕ ਅਪਾਰਟਮੈਂਟਾਂ, ਇਮਾਰਤਾਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਘਟਨਾ ਵਾਲੀ ਥਾਂ 'ਤੇ ਕਬਜ਼ਾ ਕਰ ਲਿਆ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਕੋਈ ਖ਼ਬਰ ਨਹੀਂ ਹੈ।
People being rushed to safety in Dc after shooting. 3 people shot in NW DC pic.twitter.com/InS9cCPtPc
— Mark Boyle (@MarkBoyleTV) April 22, 2022
ਇਸ ਦੇ ਨਾਲ ਹੀ ਦੁਪਹਿਰ ਦੀ ਪ੍ਰੈਸ ਕਾਨਫਰੰਸ ਵਿੱਚ ਐਮਪੀਡੀ ਨੇ ਪੁਸ਼ਟੀ ਕੀਤੀ ਕਿ ਦੋ ਬਾਲਗ ਪੀੜਤ ਇੱਕ "ਨਾਜ਼ੁਕ ਪਰ ਸਥਿਰ ਸਥਿਤੀ" ਵਿੱਚ ਹਨ ਅਤੇ 12 ਸਾਲ ਦੀ ਲੜਕੀ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ।
ਇਹ ਵੀ ਪੜ੍ਹੋ: