Corona ਦਾ ਅਸਰ: ਅਮਰੀਕਾ ਨੇ ਗ੍ਰੀਨ ਕਾਰਡਾਂ 'ਤੇ ਲਾਈ ਰੋਕ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 60 ਦਿਨਾਂ ਲਈ ਗ੍ਰੀਨ ਕਾਰਡ ਮੁਅੱਤਲ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਸ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ, ਪਰ ਇਹ ਸਪਸ਼ਟ ਨਹੀਂ। ਟਰੰਪ ਨੇ ਕਿਹਾ ਕਿ ਬੇਰੁਜ਼ਗਾਰ ਅਮਰੀਕੀਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਵਾਸ 'ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ।
ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਤੇ ਕਹਿਰ ਵਰ੍ਹਾਇਆ ਹੈ। ਦੁਨੀਆ ਦੀਆਂ ਮਹਾਸ਼ਕਤੀਆਂ ਵੀ ਇਸ ਵਾਇਰਸ ਦੀ ਮਾਰ ਤੋਂ ਨਹੀਂ ਬੱਚ ਸਕੀਆਂ, ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ। ਵਾਇਰਸ ਪ੍ਰਤੀ ਅਵੇਸਲੇ ਰਹੇ ਅਮਰੀਕਾ ਨੇ ਪਹਿਲਾਂ ਪ੍ਰਵਾਸ 'ਤੇ ਰੋਕ ਲਾ ਦਿੱਤੀ ਤੇ ਹੁਣ ਨਾਗਰਿਕਤਾ ਜਾਰੀ ਕਰਨ ਨੂੰ ਵੀ ਮੁਲਤਵੀ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 60 ਦਿਨਾਂ ਲਈ ਗ੍ਰੀਨ ਕਾਰਡ ਮੁਅੱਤਲ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਸ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ, ਪਰ ਇਹ ਸਪਸ਼ਟ ਨਹੀਂ। ਟਰੰਪ ਨੇ ਕਿਹਾ ਕਿ ਬੇਰੁਜ਼ਗਾਰ ਅਮਰੀਕੀਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਵਾਸ 'ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਅਧਿਕਾਰੀ ਹਾਲਾਤ ਦਾ ਜਾਇਜ਼ਾ ਲੈਣਗੇ ਤੇ ਬਦਲਾਅ ਲਿਆਉਣਗੇ। ਇਹ ਅਰਥਚਾਰੇ ਦੀ ਹਾਲਤ 'ਤੇ ਨਿਰਭਰ ਕਰਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ ਨੇ ਸਵਾ ਦੋ ਕਰੋੜ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤਿਆਂ ਲਈ ਬਿਨੈ ਕੀਤਾ ਹੈ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।