ਪੜਚੋਲ ਕਰੋ

ਅਮਰੀਕਾ ਦੇ ਸਿੱਖ ਜੈਪਾਲ ਸਿੰਘ ਦੇ ਨਾਮ “ਇਕੁਏਜ਼ਨ” ਸੰਸਥਾ ਵੱਲੋਂ ਦਿੱਤਾ ਗਿਆ ਕਮਿਉਨਿਟੀ ਪੁਰਸਕਾਰ

ਸਿਨਸਿਨਾਟੀ (ਓਹਾਇਓ, ਅਮਰੀਕਾ):ਜੈਪਾਲ ਸਿੰਘ ਦਾ ਪਿਛਲੇ ਮਹੀਨੇ ਕੈਂਸਰ ਦੀ ਬਿਮਾਰੀ ਕਾਰਨ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।

ਸਿਨਸਿਨਾਟੀ (ਓਹਾਇਓ, ਅਮਰੀਕਾ): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਵੱਖ ਵੱਖ ਧਰਮਾਂ, ਭਾਈਚਾਰਿਆਂ ਵਿਚ ਆਪਸੀ ਸੰਬੰਧ, ਪਿਆਰ ਤੇ ਸਮਝ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਜੈਪਾਲ ਸਿੰਘ (ਮਰਨ ਉਪਰੰਤ) ਨੂੰ ਇੰਟਰਫੇਥ ਸੰਸਥਾ ਇਕੁਏਜ਼ਨ ਵੱਲੋਂ ਪਹਿਲੇ ਜੇਮਸ ਪੀ. ਬੁਕਾਨਨ ਕਮਿਊਨਿਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਜੈਪਾਲ ਸਿੰਘ ਦਾ ਪਿਛਲੇ ਮਹੀਨੇ ਕੈਂਸਰ ਦੀ ਬਿਮਾਰੀ ਕਾਰਨ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਹ ਇੱਕ ਆਰਕੀਟੈਕਟ ਸਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੰਮ ਦੇ ਨਾਲ ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਸਦੀ ਮਨਪਸੰਦ ਕਹਾਣੀਆਂ ਵਿੱਚੋਂ ਇੱਕ ਕਹਾਣੀ ਚਾਤ੍ਰਿਕ ਦੀ ਸੀ, ਜਿਸਦੇ ਨਾਮ ਉੱਤੇ ਉਸਨੇ ਆਪਣੀ ਆਰਕੀਟੈਕਚਰ ਕੰਪਨੀ ਦਾ ਨਾਮ ਰੱਖਿਆ ਸੀ। ਪੁਰਸਕਾਰ ਸਮਾਰੋਹ ਸਿਨਸਿਨਾਟੀ ਦੇ ਲੌਰੇਲ ਪਾਰਕ ਦੇ ਉਸੇ ਸਥਾਨ 'ਤੇ ਆਯੋਜਿਤ ਕੀਤਾ ਗਿਆ ਸੀ ਜਿੱਥੇ ਸਿਨਸਿਨਾਟੀ ਪਾਰਕਸ ਫਾਊਂਡੇਸ਼ਨ ਵਲੋਂ ਜੈਪਾਲ ਸਿੰਘ ਦੀ ਟੀਮ ਦੁਆਰਾ ਡਿਜ਼ਾਈਨ ਕੀਤਾ ਸਿਨਸਿਨਾਟੀ ਦੇ ਮਹਾਨ ਐਜ਼ਾਰਡ ਚਾਰਲਸ ਦੇ ਬੁੱਤ ਦੀ ਸਥਾਪਨਾ ਕਰੇਗੀ।

ਜੈਪਾਲ ਸਿੰਘ ਲਈ ਸੇਵਾ ਬਹੁਤ ਮਹੱਤਵਪੂਰਨ ਸੀ। ਉਹਨਾਂ 2018 ਵਿੱਚ ਸ਼ੁਰੁ ਹੋਏ ਸਾਲਾਨਾ ਸਿਨਸਿਨਾਟੀ “ਫੈਸਟੀਵਲ ਆਫ਼ ਫ਼ੇਥਸ (ਵਿਸ਼ਵ ਧਰਮ ਸੰਮੇਲਨ)” ਲਈ ਸਹਾਇਕ ਚੇਅਰ ਵਜੋਂ ਸੇਵਾ ਕੀਤੀ। ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 90 ਤੋਂ ਵੀ ਵੱਧ ਸੰਸਥਾਵਾਂ ਭਾਗ ਲੈਂਦੀਆਂ ਹਨ ਜਿੱਥੇ ਸਿੱਖ ਸੰਗਤਾਂ ਵੱਲੋਂ ਲੰਗਰ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਗੁਰੂ ਸਾਹਿਬ ਦਾ ਸੁਨੇਹਾ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ”, ਵੱਖ-ਵੱਖ ਧਰਮਾਂ ਦੇ ਲੋਕਾਂ ਤੱਕ ਪਹੁੰਚਾਇਆ।

ਹੈਤੀ ਵਿਖੇ ਆਏ ਭੂਚਾਲ ਤੋਂ ਬਾਅਦ 2010 ਤੋਂ 2012 ਤੱਕ, ਉਹਨਾ ਨੇ ਸਕੂਲਾਂ, ਅਨਾਥ ਆਸ਼ਰਮਾਂ, ਘਰਾਂ ਦੇ ਪੁਨਰ ਨਿਰਮਾਣ ਲਈ ਸਹਾਈਤਾ ਕੀਤੀ। 2017 ਵਿੱਚ ਪੋਰਟੋ ਰੀਕੋ ਵਿੱਚ ਹਰੀਕੇਨ ਮਾਰੀਆ ਤੋਂ ਬਾਅਦ, ਉਹਨਾਂ ਦੂਰ-ਦੁਰਾਡੇ ਖੇਤਰਾਂ ਵਿੱਚ ਗਰਮ ਭੋਜਨ, ਡਾਕਟਰੀ ਸਪਲਾਈ ਅਤੇ ਸਾਫ ਪਾਣੀ ਮੁਹੱਈਆ ਕਰਨ ਵਿੱਚ ਮਦਦ ਕੀਤੀ। ਉਹ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਲਾਉਂਦੇ ਅਤੇ ਗੁਰਬਾਣੀ ਕੀਰਤਨ ਨਾਲ ਜੋੜਦੇ ਸਨ। ਉਹਨਾਂ ਵਲੋਂ ਹਰ ਸਾਲ ਕੀਰਤਨ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਸੀ, ਜਿਸ ਵਿੱਚ ਬੱਚਿਆਂ ਸਮੇਤ ਸੰਗਤਾਂ ਵਲੋਂ ਰੱਸ ਭਿੰਨਾਂ ਕੀਰਤਨ ਕੀਤਾ ਜਾਂਦਾ ਸੀ।

ਅਮਰੀਕਨ ਜੀਉਸ਼ ਆਰਕਾਈਵਜ਼ ਦੇ ਡਾਇਰੈਕਟਰ, ਰੈਬਾਈ ਡਾ. ਗੈਰੀ ਜ਼ੋਲਾ ਨੇ ਕਿਹਾ ਕਿ ਜੈਪਾਲ ਸਿੰਘ ਨੇ ਹਮੇਸ਼ਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਮਹੱਤਵਪੂਰਨ ਉਪਦੇਸ਼ 'ਤੇ ਜ਼ੋਰ ਦਿੱਤਾ ਕਿ ਸਾਰੀ ਮਨੁੱਖਤਾ ਅਤੇ ਅਸਲ ਵਿੱਚ ਸਾਰਾ ਬ੍ਰਹਿਮੰਡ ਇੱਕ ਸਾਂਝੇ ਸਰੋਤ, ਇੱਕ ਪ੍ਰਕਾਸ਼ ਤੋਂ ਪੈਦਾ ਹੁੰਦਾ ਹੈ।

ਸਿਨਸਿਨਾਟੀ ਦੇ ਪਹਿਲੇ ਏਸ਼ੀਅਨ ਅਮਰੀਕਨ ਮੇਅਰ ਆਫ਼ਤਾਬ ਸਿੰਘ ਪੁਰੇਵਾਲ ਅਤੇ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਉਹ ਸਾਰਿਆਂ ਨੂੰ ਜੋੜਦਾ ਪਿਆਰ ਵੰਡਦਾ ਸੀ। ਮੇਅਰ ਨੇ ਦੱਸਿਆ ਕਿ “ਮੈਂ ਉਨ੍ਹਾਂ ਨੂੰ ਬਚਪਨ ਤੋਂ ਜਾਣਦਾ ਹਾਂ, ਅਸੀਂ ਇਕੱਠੇ ਵੱਡੇ ਹੋਏ । ਜੈਪਾਲ ਨੇ ਸਤੰਬਰ 2001 ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਵੱਖਰੀ ਪਛਾਣ ਨੂੰ ਦਰਸਾਉਂਦੇ ਸਿੱਖੀ ਸਰੂਪ ਬਾਰੇ ਪ੍ਰਚਾਰ ਕੀਤਾ।”

ਉਨ੍ਹਾਂ ਦੀ ਧਰਮ ਪਤਨੀ ਅਸੀਸ ਕੌਰ ਨੇ ਇਹ ਅਵਾਰਡ ਸਵੀਕਾਰ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਤੇ ਸਭਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜੈਪਾਲ ਸਿੰਘ ਨੇ ਹਮੇਸ਼ਾ “ਇਕ” ਦੀ ਗੱਲ ਕੀਤੀ ਤੇ ਅੱਜ ਅਸੀਂ ਉਨ੍ਹਾਂ ਦੀ ਯਾਦ ਵਿੱਚ ਇਕੱਠੇ ਹੋਏ ਹਾਂ।

ਬੱਚਿਆਂ ਨੇ ਜੈਪਾਲ ਸਿੰਘ ਵੱਲੋਂ ਸਿਖਾਏ ਸ਼ਬਦ “ਸੋ ਵਡਭਾਗੀ ਜਿਸੁ ਨਾਮਿ ਪਿਆਰੁ”ਦਾ ਗਾਇਨ ਕੀਤਾ । ਉਨ੍ਹਾਂ ਦੇ ਨੌੋਜਵਾਨ ਵਿਦਿਆਰਥੀ ਕੀਰਤ ਸਿੰਘ ਨੇ ਦੱਸਿਆ ,“ ਹਰ ਸਾਲ ਅਸੀਂ ਗਰਮੀਆਂ ਦੇ ਕੈਂਪ ਦੋਰਾਨ ਰੋਜ਼ ਮੁੱਖ ਸ਼ਬਦ ਨੂੰ ਗਾਉਂਦੇ, ਤਾਂ ਜੋ ਸ਼ਬਦ ਤੇ ਇਸ ਦੇ ਅਰਥ ਸਦਾ ਯਾਦ ਰਹਿਣ। ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਜੈਪਾਲ ਸਿੰਘ ਸਾਡੇ ਅਧਿਆਪਕ ਸਨ। ਉਨ੍ਹਾਂ ਨੇ ਸਾਨੂੰ ਸਾਡੀ ਭਾਸ਼ਾ, ਸਾਡੀ ਬੋਲੀ, ਧਰਮ ਤੇ ਇਤਿਹਾਸ ਸੰਬੰਧੀ ਬਹੁਤ ਸਾਰੀਆਂ ਮਹਾਨ ਗੱਲਾਂ ਸਿਖਾਈਆਂ।”   

ਟਾਪ ਹੈਡਲਾਈਨ

ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
Embed widget