ਚੀਨ ਅਜੇ ਵੀ LAC 'ਤੇ ਕਈ ਹਿੱਸਿਆਂ ਤੋਂ ਪਿੱਛੇ ਨਹੀਂ ਹਟਿਆ, ਅਮਰੀਕੀ ਟੌਪ ਕਮਾਂਡਰ ਦਾ ਦਾਅਵਾ
ਫਿਲਿਪਸ ਡੇਵਿਡਸਨ ਨੇ ਕਿਹਾ, 'ਪੀਐਲਏ ਅਜੇ ਤਕ ਸ਼ੁਰੂਆਤੀ ਸੰਘਰਸ਼ ਤੋਂ ਬਾਅਦ ਜ਼ਬਤ ਕੀਤੇ ਗਏ ਇਲਾਕਿਆਂ ਤੋਂ ਪਿੱਛੇ ਨਹੀਂ ਗਿਆ। ਇਸ ਵਜ੍ਹਾ ਨਾਲ ਪੀਆਰਸੀ ਤੇ ਭਾਰਤ ਦੇ ਵਿਚ ਤਣਾਅ ਬਣਿਆ ਹੋਇਆ ਹੈ।
ਵਾਸ਼ਿੰਗਟਨ: ਅਮਰੀਕਾ ਦੇ ਇਕ ਟੌਪ ਕਮਾਂਡਰ ਨੇ ਆਪਣੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਚੀਨ ਅਜੇ ਵੀ ਐਲਏਸੀ 'ਤੇ ਕਈ ਹਿੱਸਿਆਂ ਤੋਂ ਪਿੱਛੇ ਨਹੀਂ ਹਟਿਆ। ਜਿੱਥੇ ਚੀਨ ਨੇ ਸਰਹੱਦ 'ਤੇ ਵਿਵਾਦ ਦੌਰਾਨ ਕਬਜ਼ਾ ਕਰ ਲਿਆ ਸੀ। ਯੂਐਸ ਇੰਡੋ ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਫਿਲਿਪਸ ਡੇਵਿਡਸਨ ਨੇ ਕਾਂਗਰਸ ਦੀ ਸੁਣਵਾਈ ਦੌਰਾਨ ਸੈਨੇਟ ਦੀ ਆਰਮਡ ਸਰਵਿਸਜ਼ ਕਮਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ।
ਫਿਲਿਪਸ ਡੇਵਿਡਸਨ ਨੇ ਕਿਹਾ, 'ਪੀਐਲਏ ਅਜੇ ਤਕ ਸ਼ੁਰੂਆਤੀ ਸੰਘਰਸ਼ ਤੋਂ ਬਾਅਦ ਜ਼ਬਤ ਕੀਤੇ ਗਏ ਇਲਾਕਿਆਂ ਤੋਂ ਪਿੱਛੇ ਨਹੀਂ ਗਿਆ। ਇਸ ਵਜ੍ਹਾ ਨਾਲ ਪੀਆਰਸੀ ਤੇ ਭਾਰਤ ਦੇ ਵਿਚ ਤਣਾਅ ਬਣਿਆ ਹੋਇਆ ਹੈ।' ਇੰਡੋ-ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਨੇ ਅਮਰੀਕਾ 'ਚ ਸੈਨੇਟ ਦੀ ਸੁਣਵਾਈ ਦੌਰਾਨ ਆਪਣੀ ਟਿੱਪਣੀ 'ਚ ਵੀ ਕਿਹਾ ਕਿ ਸਮੇਂ-ਸਮੇਂ 'ਤੇ ਅਮਰੀਕਾ ਨੇ ਭਾਰਤ ਨੂੰ ਸਰਹੱਦ 'ਤੇ ਸਥਿਤੀ ਦੀ ਜਾਣਕਾਰੀ ਦੇਣ ਦੇ ਨਾਲ ਹੀ ਠੰਡ ਦੇ ਮੌਸਮ 'ਚ ਕੱਪੜੇ ਤੇ ਹੋਰ ਉਪਕਰਨ ਦੇਕੇ ਮਦਦ ਕੀਤੀ ਹੈ।
ਇਸ ਦੇ ਨਾਲ ਹੀ ਕਿਹਾ ਚੀਨ ਨੇ ਦਬਾਅ ਵਧਾਉਣ ਲਈ ਤੇ ਪੂਰੇ ਖੇਤਰ 'ਚ ਆਪਣੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਇਕ ਹਮਲਾਵਰ ਫੌਜੀ ਰੁਖ ਅਪਣਾਇਆ ਹੈ। ਚੀਨ ਦੇ ਵਿਸਤਾਰਵਾਦੀ ਇਰਾਦੇ ਪੱਛਮੀ ਸੀਮਾ 'ਤੇ ਦਿਖਾਈ ਦੇ ਰਹੇ ਹਨ। ਜਿੱਥੇ ਉਸ ਦੇ ਫੌਜੀ ਭਾਰਤੀ ਸੁਰੱਖਿਆ ਬਲਾਂ ਦੇ ਨਾਲ ਵਿਵਾਦ 'ਚ ਸ਼ਾਮਲ ਹਨ।