ਪੜਚੋਲ ਕਰੋ
Advertisement
ਅਮਰੀਕੀ ਵੀ ਚੱਲੇ ਭਾਰਤੀਆਂ ਦੀ ਰਾਹ! ਟਰੰਪ ਦੀ ਜਿੱਤ ਲਈ ਜਾਦੂ-ਟੂਣੇ, ਰੁਹਾਨੀ ਗੁਰੂ ਨੇ ਸੱਦੇ ਦੇਵਦੂਤ
ਜਿਵੇਂ ਹੀ ਟਰੰਪ ਦੇ ਪੱਛੜਨ ਦੀ ਖ਼ਬਰ ਮਿਲੀ, ਟਰੰਪ ਦੀ ਰੁਹਾਨੀ ਸਲਾਹਕਾਰ ਪਾਉਲਾ ਵ੍ਹਾਈਟ ਨੇ ਤੁਰੰਤ ਟਰੰਪ ਲਈ ਦੁਆਵਾਂ ਸ਼ੁਰੂ ਕਰ ਦਿੱਤੀਆਂ। ਪਾਉਲਾ ਨੇ ਮੰਚ ਉੱਤੇ ਦੱਖਣੀ ਅਮਰੀਕਾ ਜਾਂ ਲਾਤੀਨੀ ਅਮਰੀਕਾ ਤੋਂ ਦੇਵਦੂਤ ਸੱਦਣ ਦਾ ਬਾਕਾਇਦਾ ਸੱਦਾ ਦਿੱਤਾ ਹੈ।
ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਦੇ ਰਾਸ਼ਟਰਪਤੀ (US President) ਦੀ ਗੱਦੀ ਉੱਤੇ ਕੌਣ ਬੈਠੇਗਾ? ਅੱਜ ਤੀਜੇ ਦਿਨ ਵੀ ਇਹ ਤਸਵੀਰ ਸਾਫ਼ ਨਹੀਂ ਹੋ ਸਕੀ। ਅਮਰੀਕਾ ’ਚ ਰਾਸ਼ਟਰਪਤੀ ਦੀ ਚੋਣ ਹਾਲੇ ਵੀ ਫਸੀ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਆਪਣੇ ਦਾਅਵੇ ਹਨ, ਤੇ ਉਧਰ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਈਡੇਨ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਹਾਲੇ ਤੱਕ ਵੀ ਸਪੱਸ਼ਟ ਜੇਤੂ ਕੋਈ ਨਹੀਂ। ਹੁਣ ਟਰੰਪ ਦੀ ਜਿੱਤ ਲਈ ਅਮਰੀਕਾ ’ਚ ਜਾਦੂ-ਟੂਣੇ ਦਾ ਸਹਾਰਾ ਲਿਆ ਜਾ ਰਿਹਾ ਹੈ।
ਅਮਰੀਕਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਹੁਣ ਸੋਸ਼ਲ ਮੀਡੀਆ (social media) ਉੱਤੇ ਖ਼ੂਬ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਟਰੰਪ ਦੀ ਜਿੱਤ ਲਈ ਜਾਦੂ-ਟੂਣੇ (witchcraft) ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਵੇਂ ਹੀ ਟਰੰਪ ਦੇ ਪੱਛੜਨ ਦੀ ਖ਼ਬਰ ਮਿਲੀ, ਟਰੰਪ ਦੀ ਰੁਹਾਨੀ ਸਲਾਹਕਾਰ ਪਾਉਲਾ ਵ੍ਹਾਈਟ ਨੇ ਤੁਰੰਤ ਟਰੰਪ ਲਈ ਦੁਆਵਾਂ ਸ਼ੁਰੂ ਕਰ ਦਿੱਤੀਆਂ। ਪਾਉਲਾ ਨੇ ਮੰਚ ਉੱਤੇ ਦੱਖਣੀ ਅਮਰੀਕਾ ਜਾਂ ਲਾਤੀਨੀ ਅਮਰੀਕਾ ਤੋਂ ਦੇਵਦੂਤ ਸੱਦਣ ਦਾ ਬਾਕਾਇਦਾ ਸੱਦਾ ਦਿੱਤਾ ਹੈ। US Election Result: ਬੌਖਲਾਹਟ 'ਚ ਟਰੰਪ, ਮੁੜ ਲਾਏ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਇਹ ਹਾਲ ਹੈ ਉਸ ਅਮਰੀਕਾ ਦਾ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਧ ਵਿਕਸਤ ਦੇਸ਼ ਮੰਨਿਆ ਜਾਂਦਾ ਹੈ। ਇਹ ਜਾਦੂ-ਟੂਣਾ ਉਸ ਅਹੁਦੇ ਲਈ ਹੋ ਰਿਹਾ ਹੈ, ਜੋ ਦੁਨੀਆ ਵਿੱਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ। ਸਪੱਸ਼ਟ ਹੈ ਕਿ ਸੱਤਾ ਦੀ ਲਾਲਸਾ, ਤਰਕ, ਆਧੁਨਿਕਤਾ, ਵਿਚਾਰ ਤੇ ਵਿਅਕਤੀਤਵ ਸਭ ਉੱਤ ਭਾਰੂ ਹੋ ਜਾਂਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Presidential spiritual adviser Paula White is currently leading an impassioned prayer service in an effort to secure Trump's reelection. pic.twitter.com/hCSRh84d6g
— Right Wing Watch (@RightWingWatch) November 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement