US Election Result: ਬੌਖਲਾਹਟ 'ਚ ਟਰੰਪ, ਮੁੜ ਲਾਏ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ
ਟਰੰਪ ਵਾਰ-ਵਾਰ ਵੋਟਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ। ਟਰੰਪ ਲਗਾਤਾਰ ਕੁਝ ਸੂਬਿਆਂ 'ਚ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਕਰ ਰਹੇ ਹਨ। ਟਰੰਪ ਨੇ ਇਕ ਟਵੀਟ 'ਚ ਕਿਹਾ ਇਲੈਕਸ਼ਨ ਡੇਅ ਤੋਂ ਬਾਅਦ ਪਏ ਕਿਸੇ ਵੀ ਵੋਟ ਨੂੰ ਨਹੀਂ ਗਿਣਨਾ ਚਾਹੀਦਾ।
ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਫਿਲਹਾਲ ਜੋ ਬਾਇਡਨ ਅੱਗੇ ਚੱਲ ਰਹੇ ਹਨ। ਜਿਸ ਤੋਂ ਬਾਅਦ ਡੌਨਾਲਡ ਟਰੰਪ ਬੌਖਲਾਹਟ 'ਚ ਹਨ। ਅਜਿਹੇ 'ਚ ਟਰੰਪ ਵਾਰ-ਵਾਰ ਵੋਟਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ। ਟਰੰਪ ਲਗਾਤਾਰ ਕੁਝ ਸੂਬਿਆਂ 'ਚ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਕਰ ਰਹੇ ਹਨ। ਟਰੰਪ ਨੇ ਇਕ ਟਵੀਟ 'ਚ ਕਿਹਾ ਇਲੈਕਸ਼ਨ ਡੇਅ ਤੋਂ ਬਾਅਦ ਪਏ ਕਿਸੇ ਵੀ ਵੋਟ ਨੂੰ ਨਹੀਂ ਗਿਣਨਾ ਚਾਹੀਦਾ।
ਤਾਜ਼ਾ ਟਵੀਟ 'ਚ ਟਰੰਪ ਨੇ ਲਿਖਿਆ, 'ਬੰਦ ਕਰੋ ਫਰੌਡ।' ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਟਵੀਟ ਕਰਕੇ ਕਿਹਾ ਕਿ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ।
ਇਕ ਹੋਰ ਟਵੀਟ 'ਚ ਟਰੰਪ ਨੇ ਲਿਖਿਆ, 'ਬਾਇਡਨ ਦੇ ਦਾਅਵੇ ਵਾਲੇ ਸਾਰੇ ਸੂਬਿਆਂ 'ਚ ਅਸੀਂ ਵੋਟਰ ਫਰੌਡ ਅਤੇ ਸਟੇਟ ਇਲੈਕਸ਼ਨ ਫਰੌਡ ਲਈ ਕਾਨੂੰਨੀ ਚੁਣੌਤੀ ਦੇਵਾਂਗੇ। ਬਹੁਤ ਸਾਰੇ ਸਬੂਤ ਹਨ। ਮੀਡੀਆ ਦੇਖਦਾ ਰਹੇ, ਅਸੀਂ ਜਿੱਤਾਂਗੇ, ਅਮਰੀਕਾ ਫਰਸਟ।' ਪਰ ਟਵਿਟਰ ਨੇ ਟਰੰਪ ਦੇ ਇਸ ਟਵੀਟ ਨੂੰ ਲੁਕਾ ਦਿੱਤਾ ਹੈ। ਹੁਣ ਇਸ ਟਵੀਟ ਨੂੰ ਕੋਈ ਵੀ ਲਾਈਕ ਜਾਂ ਰੀਟਵੀਟ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਵੀ ਟਵਿੱਟਰ ਟਰੰਪ ਵੱਲੋਂ ਚੋਣਾਂ 'ਚ ਧਾਂਦਲੀ ਨੂੰ ਲੈਕੇ ਕੀਤੇ ਕਈ ਟਵੀਟ ਲੁਕਾ ਚੁੱਕਾ ਹੈ।
All of the recent Biden claimed States will be legally challenged by us for Voter Fraud and State Election Fraud. Plenty of proof - just check out the Media. WE WILL WIN! America First!
— Donald J. Trump (@realDonaldTrump) November 5, 2020
ਟਰੰਪ ਦੀ ਟੀਮ ਨੇ ਜੌਰਜੀਆ, ਮਿਸ਼ਿਗਨ ਅਤੇ ਪੈਂਸਿਲਵੇਨੀਆ 'ਚ ਮੁਕੱਦਮੇ ਦਰਜ ਕਰਵਾਏ ਹਨ। ਵਿਸਕਾਂਸਿਨ 'ਚ ਵੋਟਾਂ ਦੀ ਗਿਣਤੀ ਫਿਰ ਤੋਂ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵਿੱਟਰ 'ਤੇ ਕਈ ਮਹੱਤਵਪੂਰਨ ਸੂਬਿਆਂ 'ਚ ਜਿੱਤ ਦਾ ਦਾਅਵਾ ਕੀਤਾ। ਉੱਥੇ ਹੀ ਹੁਣ ਪੈਂਸਿਲਵੇਨੀਆ 'ਚ ਸੈਂਕੜੇ ਹਜ਼ਾਰਾਂ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ। ਦੋਵਾਂ ਦੇ ਵਿਚ ਹੋਰ ਕਰੀਬੀ ਮੁਕਾਬਲੇ 'ਚ ਟਰੰਪ ਨੇ ਫਲੋਰਿਡਾ, ਟੈਕਸਾਸ ਅਤੇ ਓਹੀਓ 'ਚ ਜਿੱਤ ਦਰਜ ਕੀਤੀ ਹੈ। ਜਦਕਿ ਬਾਇਡਨ ਨੇ ਨਿਊ ਹੈਂਪਸ਼ਾਇਰ ਤੇ ਮਿਨੋਸੋਟਾ 'ਚ ਜਿੱਤ ਹਾਸਲ ਕੀਤੀ ਹੈ।
US Elections: ਨਤੀਜਿਆਂ ਲਈ ਕਰਨਾ ਪਵੇਗਾ ਇੰਤਜ਼ਾਰ, ਨੇਵਾਦਾ 'ਚ 12 ਨਵੰਬਰ ਤਕ ਪੂਰੀ ਹੋ ਸਕੇਗੀ ਵੋਟਾਂ ਦੀ ਗਿਣਤੀ
US Elections: ਟਰੰਪ ਲਈ ਮੁਸ਼ਕਿਲ ਘੜੀ, ਬਹੁਮਤ ਦੇ ਅੰਕੜੇ ਤੋਂ ਅਜੇ ਵੀ ਦੂਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ