ਪੜਚੋਲ ਕਰੋ
Advertisement
24 ਘੰਟਿਆਂ 'ਚ 1.25 ਕਰੋੜ ਦੇ ਤੋਹਫੇ , 5 ਨੌਕਰੀਆਂ ਦੇ ਆਫਰ... ਜਾਣੋ ਵਿਆਹ ਤੋਂ ਬਾਅਦ ਫਾਤਿਮਾ ਬਣੀ ਅੰਜੂ ਦੇ ਕਿਵੇਂ ਬਦਲ ਗਏ ਰੰਗ
Anju Nasrullah News : ਭਾਰਤ ਦੇ ਰਾਜਸਥਾਨ ਤੋਂ ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ ਨੂੰ ਮਿਲਣ ਗਈ ਦੋ ਬੱਚਿਆਂ ਦੀ ਮਾਂ ਅੰਜੂ ਇਨ੍ਹੀਂ ਦਿਨੀਂ ਸੁਰਖੀਆਂ ਦਾ ਕੇਂਦਰ ਬਣੀ ਹੋਈ ਹੈ। ਅੰਜੂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚ
Anju Nasrullah News : ਭਾਰਤ ਦੇ ਰਾਜਸਥਾਨ ਤੋਂ ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ ਨੂੰ ਮਿਲਣ ਗਈ ਦੋ ਬੱਚਿਆਂ ਦੀ ਮਾਂ ਅੰਜੂ ਇਨ੍ਹੀਂ ਦਿਨੀਂ ਸੁਰਖੀਆਂ ਦਾ ਕੇਂਦਰ ਬਣੀ ਹੋਈ ਹੈ। ਅੰਜੂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਮੰਗਲਵਾਰ (25 ਜੁਲਾਈ) ਨੂੰ ਆਪਣੇ ਦੋਸਤ ਨਸਰੁੱਲਾ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ, ਇਸ ਹਫਤੇ ਦੇ ਸ਼ੁਰੂ ਵਿੱਚ ਅੰਜੂ ਅਤੇ ਨਸਰੁੱਲਾ ਨੇ ਆਪਣੇ ਨਿਕਾਹ ਅਤੇ ਉਸਦੇ ਧਰਮ ਪਰਿਵਰਤਨ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਇਲਾਵਾ ਜਾਣਕਾਰੀ ਮੁਤਾਬਕ ਅੰਜੂ ਨੂੰ 24 ਘੰਟਿਆਂ 'ਚ ਕਰੀਬ 1.25 ਕਰੋੜ ਦੀ ਜਾਇਦਾਦ ਗਿਫਟ ਕੀਤੀ ਜਾ ਚੁੱਕੀ ਹੈ।
ਅੰਜੂ ਨੂੰ ਦਿੱਤੇ ਗਏ ਦੋ ਸੁਰੱਖਿਆ ਕਰਮਚਾਰੀ
ਜਾਣਕਾਰੀ ਮੁਤਾਬਕ ਪਾਕਿਸਤਾਨ ਦੀਆਂ 5 ਕੰਪਨੀਆਂ ਨੇ ਅੰਜੂ ਨੂੰ ਨੌਕਰੀ ਦੇ ਆਫਰ ਦਿੱਤੇ ਸਨ। ਇਸ ਤੋਂ ਇਲਾਵਾ ਅੰਜੂ ਅਤੇ ਨਸਰੁੱਲਾ ਸੋਮਵਾਰ 31 ਜੁਲਾਈ ਨੂੰ ਪੀਸੀ ਕਰ ਸਕਦੇ ਹਨ। ਅੰਜੂ ਪੀਸੀ 'ਚ ਪਾਕਿਸਤਾਨ ਦੀ ਨਾਗਰਿਕਤਾ ਦੀ ਮੰਗ ਕਰ ਸਕਦੀ ਹੈ। ਇਸ ਦੇ ਨਾਲ ਹੀ ਉਹ ਪਾਕਿਸਤਾਨ ਸਰਕਾਰ ਤੋਂ ਆਪਣੇ ਬੱਚਿਆਂ ਨੂੰ ਭਾਰਤ ਤੋਂ ਮੰਗਵਾਉਣ ਦੀ ਮੰਗ ਵੀ ਕਰ ਸਕਦੀ ਹੈ। ਅੰਜੂ ਨੂੰ ਪਾਕਿਸਤਾਨ ਭਾਰਤ ਦੇ ਖਿਲਾਫ ਪ੍ਰਾਪੇਗੰਡਾ ਫੈਲਾਉਣ ਲਈ ਇਸਤੇਮਾਲ ਕਰ ਸਕਦਾ ਹੈ। ਨਾਲ ਹੀ ਅੰਜੂ ਦਾ ਫ਼ੋਨ ISI ਦੇ DSP ਕੋਲ ਹੈ, ਅੰਜੂ ਨੂੰ ਦੋ ਸੁਰੱਖਿਆ ਮੁਲਾਜ਼ਮ ਦਿੱਤੇ ਗਏ।
ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਅਤੇ ਉਸ ਦਾ ਨਾਂ ਫਾਤਿਮਾ ਹੋ ਗਿਆ। ਗਵਾਲੀਅਰ ਦੀ ਰਹਿਣ ਵਾਲੀ ਅੰਜੂ ਦਾ ਵਿਆਹ ਅਰਵਿੰਦ ਨਾਲ ਹੋਇਆ ਸੀ। ਦੋਵੇਂ ਰਾਜਸਥਾਨ ਵਿੱਚ ਰਹਿੰਦੇ ਸਨ। ਅੰਜੂ ਅਤੇ ਅਰਵਿੰਦ ਦੀ ਇੱਕ 15 ਸਾਲ ਦੀ ਬੇਟੀ ਅਤੇ ਇੱਕ ਛੇ ਸਾਲ ਦਾ ਬੇਟਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement