Afghanistan Crisis: ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ 'ਤੇ ਵੀ ਤਾਲਿਬਾਨ ਦਾ ਕਬਜ਼ਾ, ਅੱਜ ਹੋਵੇਗਾ ਦੇਸ਼ 'ਚ ਸਰਕਾਰ ਦਾ ਐਲਾਨ
ਸਰਕਾਰ 'ਚ ਹਿੱਸੇਦਾਰੀ ਨੂੰ ਲੈਕੇ ਮਹਿਲਾਵਾਂ ਨੇ ਪ੍ਰਦਰਸ਼ਨ ਕੀਤਾ। ਨਵੀਂ ਸਰਕਾਰ 'ਚ ਬਰਾਬਰ ਦੀ ਹਿੱਸੇਦਾਰੀ ਨੂੰ ਲੈਕੇ ਕਾਬੁਲ 'ਚ ਮਹਿਲਾ ਸਮਾਜਿਕ ਕਾਰਕੁੰਨਾ ਨੇ ਪ੍ਰਦਰਸ਼ਨ ਕੀਤਾ।
Afghanistan Crisis: ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਅੱਜ ਦੇਸ਼ 'ਚ ਤਾਲਿਬਾਨ ਦੀ ਸਰਕਾਰ ਦਾ ਅਧਿਕਾਰਤ ਐਲਾਨ ਹੋਵੇਗਾ। ਇਸ ਦਰਮਿਆਨ ਸਰਕਾਰ 'ਚ ਹਿੱਸੇਦਾਰੀ ਨੂੰ ਲੈਕੇ ਮਹਿਲਾਵਾਂ ਨੇ ਪ੍ਰਦਰਸ਼ਨ ਕੀਤਾ। ਨਵੀਂ ਸਰਕਾਰ 'ਚ ਬਰਾਬਰ ਦੀ ਹਿੱਸੇਦਾਰੀ ਨੂੰ ਲੈਕੇ ਕਾਬੁਲ 'ਚ ਮਹਿਲਾ ਸਮਾਜਿਕ ਕਾਰਕੁੰਨਾ ਨੇ ਪ੍ਰਦਰਸ਼ਨ ਕੀਤਾ।
ਨਿਊਜ਼ ਏਜੰਸੀ ਰਾਇਟਰਸ ਨੇ ਤਾਲਿਬਾਨ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਜਸ਼ੀਰ ਘਾਟੀ 'ਤੇ ਵੀ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ। ਇਹ ਉਹ ਇਲਾਕਾ ਸੀ ਜੋ ਹੁਣ ਤਕ ਤਾਲਿਬਾਨ ਦੇ ਕੰਟਰੋਲ ਤੋਂ ਬਾਹਰ ਸੀ। ਉੱਥੇ ਹੀ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਟਵੀਟ ਕਰਦਿਆਂ ਕਿਹਾ ਕਿ ਵਿਰੋਧ ਜਾਰੀ ਹੈ ਤੇ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਇੱਥੇ ਆਪਣੀ ਮਿੱਟੀ ਦੇ ਨਾਲ, ਆਪਣੀ ਮਿੱਟੀ ਲਈ ਤੇ ਇਸ ਦੀ ਗਰਿਮਾ ਲਈ ਰੱਖਿਆ ਲਈ ਹਨ।
ਦੱਸ ਦੇਈਏ ਕਿ ਸਰਕਾਰ ਦੇ ਗਠਨ ਸਬੰਧੀ ਐਲਾਨ ਸ਼ੁੱਕਰਵਾਰ ਕੀਤਾ ਜਾਣਾ ਸੀ ਪਰ ਤਾਲਿਬਾਨ ਦੇ ਬੁਲਾਰੇ ਜ਼ੱਬੀਉੱਲਾਹ ਮੁਜਾਹਿਦ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਨਵੀਂ ਸਰਕਾਰ ਦੇ ਗਠਨ ਨੂੰ ਇਕ ਦਿਨ ਲਈ ਟਾਲ ਦਿੱਤਾ ਗਿਆ ਸੀ। ਮੁਜਾਹਿਦ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਸ਼ਨੀਵਾਰ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕਤਰ ਦੀ ਰਾਜਧਾਨੀ ਦੋਹਾ 'ਚ ਸਥਿਤ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਮੁੱਲਾ ਅਬਦੁਲ ਗਨੀ ਬਰਦਾਰ ਤਾਲਿਬਾਨ ਸਰਕਾਰ ਦੇ ਮੁਖੀ ਹੋ ਸਕਦੇ ਹਨ।
ਤਾਲਿਬਾਨ ਦੇ ਇਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਸਮੂਹ, ਕਾਬੁਲ 'ਚ ਇਰਾਨੀ ਅਗਵਾਈ ਦੀ ਤਰਜ 'ਤੇ ਸਰਕਾਰ ਦੇ ਗਠਨ ਦਾ ਐਲਾਨ ਕਰਨ ਲਈ ਤਿਆਰ ਹੈ ਜਿਸ 'ਚ ਸਮੂਹ ਦੇ ਸੀਨੀਅਰ ਧਾਰਮਿਕ ਲੀਡਰ ਹੇਬਤੁੱਲਾਹ ਅਖੁਨਜਾਦਾ ਅਫ਼ਗਾਨਿਸਤਾਨ 'ਚ ਸਰਵਉੱਚ ਅਧਿਕਾਰੀ ਹੋਣਗੇ। ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਦੋ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਤਾਲਿਬਾਨ ਦੇ ਸੂਚਨਾ ਤੇ ਸੰਸਕ੍ਰਿਤਕ ਕਮਿਸ਼ਨ 'ਚ ਸੀਨੀਅਰ ਅਧਿਕਾਰੀ ਮੁਫ਼ਤੀ ਇਨਾਮੁੱਲਾਹ ਸਮਾਂਗਨੀ ਨੇ ਕਿਹਾ, 'ਨਵੀਂ ਸਰਕਾਰ 'ਤੇ ਸਲਾਹ ਮਸ਼ਵਰਾ ਲਗਪਗ ਪੂਰਾ ਹੋ ਚੁੱਕਾ ਹੈ ਤੇ ਕੈਬਿਨਟ ਨੂੰ ਲੈਕੇ ਵੀ ਜ਼ਰੂਰੀ ਚਰਚਾ ਕਰ ਲਈ ਗਈ ਹੈ।
ਇਰਾਨ 'ਚ ਸਰਵਉੱਚ ਲੀਡਰ ਦੇਸ਼ ਦਾ ਸਰਵਉੱਚ ਨਾਗਰਿਕ 'ਤੇ ਧਾਰਮਿਕ ਅਧਿਕਾਰੀ ਹੈ। ਉਸਦਾ ਦਰਜਾ ਰਾਸ਼ਟਰਪਤੀ ਤੋਂ ਉੱਚਾ ਹੁੰਦਾ ਹੈ ਤੇ ਉਹ ਫੌਜ, ਸਰਕਾਰ ਤੇ ਨਿਆਂਪਾਲਿਕਾ ਦੇ ਮੁਖੀਆਂ ਦੀ ਨਿਯੁਕਤੀ ਕਰਦਾ ਹੈ। ਸਰਵਉੱਚ ਲੀਡਰ ਦੇਸ਼ ਦੇ ਸਿਆਸੀ, ਧਾਰਮਿਕ ਤੇ ਫੌਜੀ ਮਾਮਲਿਆਂ 'ਚ ਫੈਸਲਾ ਅੰਤਿਮ ਹੁੰਦਾ ਹੈ। ਉਨ੍ਹਾਂ ਕਿਹਾ ਮੁੱਲਾਹ ਅਖੁਨਜਾਦਾ ਸਰਕਾਰ ਦੇ ਲੀਡਰ ਹੋਣਗੇ ਤੇ ਇਸ 'ਤੇ ਕੋਈ ਸਵਾਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸੰਕੇਤ ਦਿੱਤਾ ਕਿ ਰਾਸ਼ਟਰਪਤੀ ਉਨ੍ਹਾਂ ਦੀ ਦੇਖ-ਰੇਖ 'ਚ ਕੰਮ ਕਰਨਗੇ।
ਇਹ ਵੀ ਪੜ੍ਹੋ: Gal Punjab Di: ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ, ਪੰਜਾਬ 'ਚ ਇੱਕ ਹਫਤੇ ਤੱਕ ਨਹੀਂ ਹੋਣਗੇ ਸੁਖਬੀਰ ਬਾਦਲ ਦੇ ਪ੍ਰੋਗਰਾਮ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904