ਪੜਚੋਲ ਕਰੋ
ਅਮਰੀਕਾ 'ਚ ਫਿਰ ਚੱਲੀ ਗੋਲੀ, ਓਹੀਓ 'ਚ 10 ਮੌਤਾਂ, 24 ਘੰਟਿਆਂ 'ਚ 30 ਲੋਕ ਮਰੇ
ਡੇਅਟਨ ਪੁਲਿਸ ਘਟਨਾ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੋਲ਼ੀਬਾਰੀ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਤਕਰੀਬਨ ਸਵਾ ਇੱਕ ਵਜੇ ਵਾਪਰੀ। ਘਟਨਾ 'ਤੇ ਪੁਲਿਸ ਦੇ ਨਾਲ ਨਾਲ ਐਫਬੀਆਈ ਦੀਆਂ ਟੀਮਾਂ ਵੀ ਪਹੁੰਚੀਆਂ ਹਨ।

ਸ਼ਿਕਾਗੋ: ਅਮਰੀਕਾ ਦੇ ਓਹੀਓ ਸੂਬੇ ਵਿੱਚ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਡੇਅਟਨ ਸ਼ਹਿਰ ਵਿੱਚ ਵਾਪਰੀ, ਜਿਸ ਵਿੱਚ 16 ਜਣੇ ਜ਼ਖ਼ਮੀ ਵੀ ਹੋਏ ਹਨ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਗੋਲ਼ੀਬਾਰੀ ਦੀ ਘਟਨਾ ਹੈ।
ਡੇਅਟਨ ਪੁਲਿਸ ਘਟਨਾ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੋਲ਼ੀਬਾਰੀ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਤਕਰੀਬਨ ਇੱਕ ਵਜੇ ਵਾਪਰੀ। ਘਟਨਾ 'ਤੇ ਪੁਲਿਸ ਦੇ ਨਾਲ ਨਾਲ ਐਫਬੀਆਈ ਦੀਆਂ ਟੀਮਾਂ ਵੀ ਪਹੁੰਚੀਆਂ ਹਨ। ਜ਼ਰੂਰ ਪੜ੍ਹੋ- ਅਮਰੀਕਾ 'ਚ ਗੋਰੇ ਨੇ ਸ਼ੌਪਿੰਗ ਕਰ ਰਹੇ ਲੋਕਾਂ 'ਤੇ ਵਰ੍ਹਾਈਆਂ AK 47 ਦੀਆਂ ਗੋਲ਼ੀਆਂ, 20 ਮੌਤਾਂ 26 ਜ਼ਖ਼ਮੀ ਇਸ ਤੋਂ ਪਹਿਲਾਂ ਟੈਕਸਸ ਸੂਬੇ ਦੇ ਅਲ ਪਾਸੋ ਵਿੱਚ ਬਣੇ ਹੋਏ ਵਾਲਮਾਰਟ ਸ਼ਾਪਿੰਗ ਸੈਂਟਰ ਵਿੱਚ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਸਨ, ਜਿਸ ਕਾਰਨ ਘੱਟੋ-ਘੱਟੋ 20 ਜਣਿਆਂ ਦੇ ਮਾਰੇ ਗਏ ਸਨ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ 'ਚ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ 30 ਮੌਤ ਹੋ ਗਈਆਂ ਹਨ।Correction - shooting occurred at 1am...not 1:22am https://t.co/j61xlQwLFy
— Dayton Police Dept. (@DaytonPolice) August 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















