ਮਾਲਿਆ ਦੇ ਵੱਡੇ ਖੁਲਾਸੇ ਨੇ ਕਸੂਤੀ ਫਸਾਈ ਮੋਦੀ ਸਰਕਾਰ

ਲੰਡਨ 'ਚ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਬਾਹਰ ਮਾਲਿਆ ਨੇ ਬਿਆਨ ਦਿੱਤਾ ਕਿ ਮੈਂ ਬੈਂਕਾਂ ਦਾ ਬਕਾਇਆ ਕਰਜ਼ ਚੁਕਾਉਣ ਲਈ ਤਿਆਰ ਸੀ ਅਤੇ ਜੇਤਲੀ ਨਾਲ ਸੈਟਲਮੈਂਟ ਲਈ ਮੁਲਾਕਾਤ ਕਰਨੀ ਸੀ। ਪਰ ਬੈਂਕਾਂ ਨੇ ਇਸ ਸੈਟਲਮੈਂਟ 'ਤੇ ਸਵਾਲ ਖੜ੍ਹੇ ਕੀਤੇ। ਉੱਧਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਲਿਆ ਵੱਲੋਂ ਲਾਏ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਜੇਤਲੀ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਲ 2014 ਤੋਂ ਬਾਅਦ ਉਨ੍ਹਾਂ ਕਦੇ ਵੀ ਮਾਲਿਆ ਨੂੰ ਮਿਲਣ ਦਾ ਵਕਤ ਹੀ ਨਹੀਂ ਦਿੱਤਾ। ਹਾਲਾਂਕਿ, ਜੇਤਲੀ ਨੇ ਇਹ ਜ਼ਰੂਰ ਕਿਹਾ ਕਿ ਉਹ ਇੱਕ ਦਿਨ ਮਾਲਿਆ ਦੇ ਬਤੌਰ ਸੰਸਦ ਮੈਂਬਰ ਪਾਰਲੀਮੈਂਟ ਦੇ ਗਲਿਆਰੇ ਵਿੱਚ ਹੀ ਮਿਲੇ ਸਨ ਅਤੇ ਉਹ ਵੀ ਕੁਝ ਸੈਕੰਡ ਲਈ। ਜੇਤਲੀ ਨੇ ਕਿਹਾ ਕਿ ਉੱਥੇ ਉਸ ਨੇ ਮਾਲਿਆ ਨੇ ਸੈਟਲਮੈਂਟ ਦੀ ਗੱਲ ਛੇੜੀ ਸੀ ਪਰ ਉਨ੍ਹਾਂ ਸਾਫ਼ ਕਹਿ ਦਿੱਤਾ ਸੀ ਕਿ ਜੋ ਵੀ ਕਹਿਣਾ ਹੈ ਬੈਂਕਾਂ ਨੂੰ ਕਹੋ। ਇਸ ਤੋਂ ਵੱਧ ਦੋਵਾਂ ਦਰਮਿਆਨ ਕੋਈ ਵੀ ਗੱਲ ਨਹੀਂ ਸੀ ਹੋਈ।The statement of Vijay Mallaya that he met me & offered settlement is factually false in as much as it does not reflect truth. Since 2014, I have never given him any appointment to meet me and the question of his having met me does not arise.
— Arun Jaitley (@arunjaitley) September 12, 2018
ਦੂਜੇ ਪਾਸੇ ਕਾਂਗਰਸ ਨੇ ਮਾਲਿਆ ਦੇ ਇਸ ਇਲਜ਼ਾਮ ਤੋਂ ਬਾਅਦ ਬੜੇ ਗੰਭੀਰ ਇਲਜ਼ਾਮ ਲਾਏ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਮੋਦੀ ਸਰਕਾਰ ਨੂੰ ਚੌਕੀਦਾਰ ਦੀ ਥਾਂ 'ਤੇ ਘਪਲੇਬਾਜ਼ਾਂ ਦਾ ਭਾਗੀਦਾਰ ਕਰਾਰ ਦਿੱਤਾ।“भगौड़ो का साथ, लुटेरों का विकास” भाजपा का एकमात्र लक्ष्य है। मोदी जी, छोटा मोदी #1,छोटा मोदी #2,‘हमारे मेहुल भाई’,अमित भटनागर जैसों को देश के करोड़ो लुटवा,विदेश भगा दिया। विजय माल्या, तो श्री अरुण जेटली से मिल,विदाई लेकर,देश का पैसा लेकर भाग गया है? चौकीदार नहीं,भागीदार है! pic.twitter.com/2fA83FhvQc
— Randeep Singh Surjewala (@rssurjewala) September 12, 2018
ਕੇਜਰੀਵਾਲ ਨੇ ਵੀ ਇਸ ਮਾਮਲੇ 'ਤੇ ਟਵੀਟ ਕਰਦਿਆਂ ਵਿੱਤਰ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ। ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਉਹ ਮਿਲੇ ਸਨ ਤਾਂ ਉਨ੍ਹਾਂ ਇਹ ਗੱਲ ਕਿਉਂ ਲੁਕਾਈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਦੋਸ਼ ਲਾਇਆ ਕਿ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇਸ਼ ਛੱਡਣ ਤੋਂ ਪਹਿਲਾਂ ਪੀਐਮ ਨਾਲ ਮਿਲ ਕੇ ਗਿਆ ਸੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਘਿਰੀ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਮਾਲਿਆ ਦੇ ਇਸ ਬਿਆਨ ਤੋਂ ਬਾਅਦ ਹੋਰ ਵੀ ਵਧ ਸਕਦੀਆਂ ਹਨ।PM Modi meets Neerav Modi before he flees the country. FM meets Vijay Mallya before he flees India. What transpired in these meetings? People want to know.
— Arvind Kejriwal (@ArvindKejriwal) September 12, 2018




















