Pakistan Earthquake: ਪਾਕਿਸਤਾਨ 'ਚ ਜ਼ਬਰਦਸਤ ਭੂਚਾਲ, ਘੱਟੋ-ਘੱਟ 20 ਲੋਕਾਂ ਦੀ ਮੌਤ, ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ
Harnai Earthquake in Pakistan: ਬਲੋਚਿਸਤਾਨ ਦੇ ਹਰਨਈ 'ਚ ਵੀਰਵਾਰ ਸਵੇਰੇ 3.30 ਵਜੇ ਭਿਆਨਕ ਭੂਚਾਲ ਆਇਆ ਜਿਸ 'ਚ ਕਰੀਬ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਹਰਨਈ: ਪਾਕਿਸਤਾਨ ਦੇ ਹਰਨਈ ਇਲਾਕੇ 'ਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 150 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੀ ਤੀਬਰਤਾ ਬਹੁਤ ਤੇਜ਼ ਮਾਪੀ ਗਈ। ਇਸ ਭੂਚਾਲ ਦੇ ਨਾਲ ਕਈ ਨੇੜਲੇ ਜ਼ਿਲ੍ਹਿਆਂ ਵਿੱਚ ਵੀ ਨੁਕਸਾਨ ਦੀ ਖ਼ਬਰ ਸਾਹਮਣੇ ਆ ਰਹੀ ਹੈ।
Earthquake of magnitude 6.0 occurred today around 3:30 am in 14 km NNE of Harnai, Pakistan: National Center for Seismology
— ANI (@ANI) October 6, 2021
ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਇਸ ਹਾਦਸੇ 'ਚ ਲਗਪਗ 20 ਲੋਕਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨ ਦੇ ਹਰਨਈ ਖੇਤਰ ਵਿੱਚ ਆਏ ਭੂਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 6.0 ਮਾਪੀ ਗਈ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਅਨੁਸਾਰ, ਭੂਚਾਲ ਦੇ ਝਟਕੇ ਸਵੇਰੇ 3.30 ਵਜੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਹਰਨਈ ਪਾਕਿਸਤਾਨ ਦੇ ਬਲੋਚਿਸਤਾਨ 'ਚ ਪੈਂਦਾ ਹੈ।
At least 15 killed in #earthquake in southern #Pakistan ⛑️⛑️ pic.twitter.com/v9MfSHYmvg
— RawNews1st🎥📰 (@Raw_News1st) October 7, 2021
At least 15 killed in #earthquake in southern #Pakistan ⛑️⛑️ pic.twitter.com/v9MfSHYmvg
— RawNews1st🎥📰 (@Raw_News1st) October 7, 2021
ਇਸ ਦੇ ਨਾਲ ਹੀ ਲੋਕਾਂ ਦੀ ਮਦਦ ਤੇ ਬਚਾਅ ਲਈ ਕਵੇਟਾ ਤੋਂ ਭਾਰੀ ਮਸ਼ੀਨਰੀ ਭੇਜੀ ਗਈ ਹੈ। ਫਿਲਹਾਲ ਜ਼ਖ਼ਮੀ ਲੋਕਾਂ ਦਾ ਹਰਨਈ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪਾਕਿਸਤਾਨੀ ਮੀਡੀਆ ਤੋਂ ਆ ਰਹੇ ਦ੍ਰਿਸ਼ਾਂ ਅਨੁਸਾਰ, ਹਰਨਈ ਦੇ ਹਸਪਤਾਲਾਂ ਵਿੱਚ ਬਿਜਲੀ ਨਹੀਂ। ਉੱਥੇ ਜ਼ਖ਼ਮੀ ਲੋਕਾਂ ਦੇ ਰਿਸ਼ਤੇਦਾਰ ਮੋਬਾਈਲ ਟਾਰਚ ਦੀ ਰੌਸ਼ਨੀ ਨਾਲ ਇਲਾਜ ਕਰਵਾ ਰਹੇ ਹਨ। ਅਧਿਕਾਰੀਆਂ ਮੁਤਾਬਕ ਭੂਚਾਲ ਦਾ ਪ੍ਰਭਾਵ ਕਈ ਜ਼ਿਲ੍ਹਿਆਂ ਵਿੱਚ ਹੈ, ਇਸ ਲਈ ਜ਼ਖ਼ਮੀਆਂ ਦੀ ਸਹੀ ਗਿਣਤੀ ਦੱਸਣੀ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ: Shah Rukh Khan Property: ਕਈ ਦੇਸ਼ਾਂ 'ਚ ਫੈਲਿਆ ਸ਼ਾਹਰੁਖ ਖਾਨ ਦਾ 'ਸਾਮਰਾਜ', ਅਰਬਾਂ-ਖਰਬਾਂ ਦੀ ਜਾਇਦਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: