ਪੜਚੋਲ ਕਰੋ
Karachi Terrorist Attack: ਕਰਾਚੀ ‘ਚ ਸਟਾਕ ਐਕਸਚੇਜ਼ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀ ਸਣੇ 5 ਆਮ ਲੋਕਾਂ ਦੀ ਹੋਈ ਮੌਤ
ਅੱਤਵਾਦੀਆਂ ਨੇ ਪਾਕਿਸਤਾਨ ਸਟਾਕ ਐਕਸਚੇਂਜ 'ਤੇ ਹਮਲਾ ਕੀਤਾ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ। ਨਾਲ ਹੀ ਇਸ ਹਮਲੇ ਵਿਚ ਚਾਰ ਅੱਤਵਾਦੀ ਵੀ ਮਾਰੇ ਗਏ। ਅੱਤਵਾਦੀਆਂ ਨੇ ਪਾਕਿਸਤਾਨ ਸਟਾਕ ਐਕਸਚੇਂਜ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਅਤੇ ਫਿਰ ਫਾਇਰਿੰਗ ਕੀਤੀ।
![Karachi Terrorist Attack: ਕਰਾਚੀ ‘ਚ ਸਟਾਕ ਐਕਸਚੇਜ਼ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀ ਸਣੇ 5 ਆਮ ਲੋਕਾਂ ਦੀ ਹੋਈ ਮੌਤ Attacked the Pakistan Stock Exchange in Karachi, 4 Gunmen Shot Dead Karachi Terrorist Attack: ਕਰਾਚੀ ‘ਚ ਸਟਾਕ ਐਕਸਚੇਜ਼ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀ ਸਣੇ 5 ਆਮ ਲੋਕਾਂ ਦੀ ਹੋਈ ਮੌਤ](https://static.abplive.com/wp-content/uploads/sites/5/2020/06/29200549/1-Karachi-Terrorist-Attack.jpg?impolicy=abp_cdn&imwidth=1200&height=675)
ਕਰਾਚੀ: ਕਰਾਚੀ ਦੇ ਪਾਕਿਸਤਾਨ ਸਟਾਕ ਐਕਸਚੇਂਜ 'ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਸਥਾਨਕ ਮੀਡੀਆ ਮੁਤਾਬਕ ਇਸ ਅੱਤਵਾਦੀ ਹਮਲੇ ਵਿੱਚ ਸਾਰੇ ਚਾਰ ਅੱਤਵਾਦੀ ਮਾਰੇ ਗਏ ਹਨ ਅਤੇ ਪੰਜ ਲੋਕਾਂ ਦੀ ਮੌਤ ਵੀ ਹੋ ਗਈ ਹੈ। ਅੱਤਵਾਦੀ ਹਮਲੇ ਵਿਚ ਕਈ ਸੁਰੱਖਿਆ ਕਰਮਚਾਰੀ ਅਤੇ ਨਾਗਰਿਕ ਜ਼ਖਮੀ ਹੋ ਗਏ ਹਨ।
ਇੰਜ ਹੋਇਆ ਹਮਲਾ:
ਅੱਤਵਾਦੀਆਂ ਨੇ ਬਿਲਡਿੰਗ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਅਤੇ ਅੰਨ੍ਹੇਵਾਹ ਫਾਇਰਿੰਗ ਤੋਂ ਬਾਅਦ ਇਮਾਰਤ 'ਚ ਦਾਖਲ ਹੋ ਗਏ। ਜ਼ਖ਼ਮੀਆਂ ਵਿਚ ਪੀਐਸਐਕਸ ਦੀ ਇਮਾਰਤ ਦੇ ਬਾਹਰ ਤਾਇਨਾਤ ਪੁਲਿਸ ਅਧਿਕਾਰੀ ਅਤੇ ਸੁਰੱਖਿਆ ਗਾਰਡ ਸ਼ਾਮਲ ਹਨ। ਪੁਲਿਸ ਅਤੇ ਰੇਂਜਰਾਂ ਦੇ ਜਵਾਨਾਂ ਨੇ ਆਸ ਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਲੋਕਾਂ ਨੂੰ ਪੀਐਸਐਕਸ ਦੀ ਇਮਾਰਤ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢਿਆ ਗਿਆ।
ਉਧਰ ਸਿੰਧ ਸੂਬੇ ਦੇ ਰਾਜਪਾਲ ਇਮਰਾਨ ਇਸਮਾਈਲ ਨੇ ਇਸ ਘਟਨਾ ਦੀ ਨਿੰਦਾ ਟਵਿੱਟਰ ‘ਤੇ ਕੀਤੀ ਹੈ। ਸਿੰਧ ਰੇਂਜਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਮਲੇ ਵਿਚ ਸ਼ਾਮਲ ਸਾਰੇ ਅੱਤਵਾਦੀ ਮਾਰੇ ਗਏ ਹਨ ਅਤੇ ਕਲੀਅਰੈਂਸ ਆਪ੍ਰੇਸ਼ਨ ਜਾਰੀ ਹੈ। ਬੁਲਾਰੇ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ‘ਚ ਅੱਤਵਾਦੀ ਆਏ ਸੀ।
ਸਥਾਨਕ ਪੱਤਰਕਾਰਾਂ ਨੇ ਏਬੀਪੀ ਨਿਊਜ਼ ਨੂੰ ਕਿਹਾ ਕਿ ਸਮੇਂ ਸਿਰ ਕਾਰਵਾਈ ਕਰਦਿਆਂ ਪੁਲਿਸ ਨੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਅਜੇ ਤੱਕ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿੰਨੇ ਅੱਤਵਾਦੀਆਂ ਨੇ ਇਹ ਹਮਲਾ ਕੀਤਾ ਹੈ, ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਚਾਰ ਅੱਤਵਾਦੀ ਸੀ। ਹਮਲੇ ਤੋਂ ਬਾਅਦ ਕੁਝ ਅੱਤਵਾਦੀ ਕੁਝ ਸਮੇਂ ਲਈ ਇਮਾਰਤ ਚ ਲੁਕੇ ਰਹੇ ਅਤੇ ਕੁਝ ਸਮੇਂ ਲਈ ਪਾਕਿਸਤਾਨੀ ਸੈਨਿਕਾਂ ਅਤੇ ਅੱਤਵਾਦੀਆਂ ਦਰਮਿਆਨ ਗੋਲੀਬਾਰੀ ਜਾਰੀ ਰਹੀ।
ਪੁਲਿਸ ਨੇ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਇਮਾਰਤ ਵਿਚ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਪਾਕਿਸਤਾਨ ਸਟਾਕ ਐਕਸਚੇਂਜ 'ਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਉਹ ਪਾਰਕਿੰਗ ਖੇਤਰ ਤੋਂ ਆਏ ਅਤੇ ਸਾਰਿਆਂ 'ਤੇ ਗੋਲੀਆਂ ਚਲਾਉਣ ਲੱਗੇ। "
-ਆਬਿਦ ਅਲੀ ਹਬੀਬ, ਪੀਐਸਐਕਸ ਦੇ ਨਿਰਦੇਸ਼ਕ
![Karachi Terrorist Attack: ਕਰਾਚੀ ‘ਚ ਸਟਾਕ ਐਕਸਚੇਜ਼ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀ ਸਣੇ 5 ਆਮ ਲੋਕਾਂ ਦੀ ਹੋਈ ਮੌਤ](https://static.abplive.com/wp-content/uploads/sites/5/2020/06/29200602/2-Karachi-Terrorist-Attack.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਬਜਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)