ਪੜਚੋਲ ਕਰੋ

ਅਫ਼ਗਾਨ ਕ੍ਰਿਕਟਰਾਂ ਦੀ ਮੌਤ 'ਤੇ BCCI ਨੇ ਜਤਾਇਆ ਦੁੱਖ, ਹੁਣ ਪਾਕਿਸਤਾਨ 'ਤੇ ਡਿੱਗ ਸਕਦੀ ਵੱਡੀ ਗਾਜ਼!

ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਫੌਜੀ ਸੰਘਰਸ਼ ਨੇ ਹੁਣ ਖੇਡ ਜਗਤ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਇਸ ਸੰਘਰਸ਼ ਵਿੱਚ ਅਫਗਾਨਿਸਤਾਨ ਦੇ ਤਿੰਨ ਨੌਜਵਾਨ ਕ੍ਰਿਕਟਰ ਮਾਰੇ ਗਏ।

ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਫੌਜੀ ਸੰਘਰਸ਼ ਨੇ ਹੁਣ ਖੇਡ ਜਗਤ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਇਸ ਸੰਘਰਸ਼ ਵਿੱਚ ਅਫਗਾਨਿਸਤਾਨ ਦੇ ਤਿੰਨ ਨੌਜਵਾਨ ਕ੍ਰਿਕਟਰ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੀ ਏਅਰ ਸਟ੍ਰਾਈਕ ਵਿੱਚ ਇਹ ਤਿੰਨ ਖਿਡਾਰੀ ਮਾਰੇ ਗਏ, ਜਿਸ ਕਾਰਨ ਦੋਨਾਂ ਦੇਸ਼ਾਂ ਦਰਮਿਆਨ ਤਣਾਅ ਹੋਰ ਵਧ ਗਿਆ ਹੈ।

ਇਸ ਦਰਦਨਾਕ ਘਟਨਾ ਤੋਂ ਬਾਅਦ ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਪਾਕਿਸਤਾਨ ਖਿਲਾਫ ਹੋਣ ਵਾਲੀ T20 ਸੀਰੀਜ਼ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੀ ਅਫਗਾਨ ਖਿਡਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਇਆ ਹੈ ਅਤੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ "ਕਾਇਰਾਨਾ ਹਮਲਾ" ਦੱਸਿਆ ਹੈ। 

BCCI ਨੇ ਵਿਅਕਤੀਗਤ ਦੁੱਖ ਜਤਾਇਆ

ਇਸ ਘਟਨਾ ਬਾਰੇ BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, “BCCI ਪਕਤਿਕਾ ਪ੍ਰਾਂਤ ਵਿੱਚ ਹੋਈ ਕਾਇਰਾਨਾ ਏਅਰ ਸਟ੍ਰਾਈਕ ਵਿੱਚ ਤਿੰਨ ਨੌਜਵਾਨ ਅਫਗਾਨ ਕ੍ਰਿਕਟਰਾਂ, ਕਬੀਰ ਆਗਾ, ਸਿਬਗਤੁੱਲਾਹ ਅਤੇ ਹਾਰੂਨ ਦੀ ਮੌਤ 'ਤੇ ਗਹਿਰਾ ਦੁੱਖ ਅਤੇ ਸੰਵੇਦਨਾ ਪ੍ਰਗਟ ਕਰਦੀ ਹੈ।”

BCCI ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ, “BCCI ਇਸ ਮੁਸ਼ਕਲ ਸਮੇਂ ਵਿੱਚ ਅਫਗਾਨਿਸਤਾਨ ਕ੍ਰਿਕਟ ਬੋਰਡ, ਕ੍ਰਿਕਟ ਜਗਤ ਅਤੇ ਮਰਨ ਵਾਲੇ ਖਿਡਾਰੀਆਂ ਦੇ ਪਰਿਵਾਰਾਂ ਦੇ ਨਾਲ ਇੱਕਜੁੱਟ ਖੜਾ ਹਾਂ। ਇਹ ਹਮਲਾ ਨਿੰਦਣਯੋਗ ਹੈ। ਬੇਗੁਨਾਹਾਂ, ਖਾਸ ਕਰਕੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਮੌਤ ਬਹੁਤ ਦੁੱਖਦਾਇਕ ਅਤੇ ਚਿੰਤਾਜਨਕ ਹੈ।”

ਅਫਗਾਨਿਸਤਾਨ ਨੇ ਪਾਕਿਸਤਾਨ ਖਿਲਾਫ ਸੀਰੀਜ਼ ਤੋਂ ਕੀਤਾ ਇਨਕਾਰ

ਅਫਗਾਨਿਸਤਾਨ, ਪਾਕਿਸਤਾਨ ਅਤੇ ਸ਼੍ਰੀਲੰਕਾ ਦਰਮਿਆਨ ਇੱਕ T20 ਟਰਾਈ-ਸੀਰੀਜ਼ ਹੋਣੀ ਸੀ, ਜਿਸਦਾ ਆਯੋਜਨ ਪਾਕਿਸਤਾਨ ਵਿੱਚ ਹੋਣਾ ਸੀ। ਪਰ ਹੁਣ ਅਫਗਾਨਿਸਤਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਖਿਲਾਫ ਖੇਡੇਗਾ ਨਹੀਂ।

ਪਹਿਲਾਂ ਹੀ ਪਾਕਿਸਤਾਨ ਅਤੇ ਭਾਰਤ ਦਰਮਿਆਨ ਰਿਸ਼ਤਿਆਂ ਦੇ ਕਾਰਨ ਪਾਕਿਸਤਾਨ ਕ੍ਰਿਕਟ 'ਤੇ ਬੈਨ ਲਗਾਉਣ ਦੀ ਮੰਗ ਚੱਲ ਰਹੀ ਸੀ। ਹੁਣ ਅਫਗਾਨਿਸਤਾਨ ਦੇ ਇਹਨਾਂ ਖਿਡਾਰੀਆਂ ਦੀ ਮੌਤ ਦੇ ਬਾਅਦ ICC ਵੱਲੋਂ ਪਾਕਿਸਤਾਨ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਫਿਰ ਤੋਂ ਤੇਜ਼ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ICC ਇਸ ਪੂਰੇ ਮਾਮਲੇ ਵਿੱਚ ਕੀ ਕਦਮ ਚੁੱਕਦੀ ਹੈ।

ਟਾਪ ਹੈਡਲਾਈਨ

OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ
OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ
ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ
ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ
Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ
Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ
ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ
ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
Embed widget