(Source: ECI/ABP News/ABP Majha)
ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਹੋਰ ਭਾਰਤੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਅਰੁਣ ਵੈਂਕਟਰਮਨ ਬਣੇ ਵਪਾਰ ਵਿਭਾਗ ਦੇ ਹੈੱਡ
ਅਰੁਣ ਵੈਂਕਟਰਮਨ ਨੇ ਓਬਾਮਾ ਪ੍ਰਸ਼ਾਸਨ ਦੌਰਾਨ ਅਮਰੀਕੀ ਸਰਕਾਰ ਲਈ ਵੀ ਕੰਮ ਕੀਤਾ ਹੈ। ਫਿਲਹਾਲ ਉਹ ਵਣਜ ਸਕੱਤਰ ਦਾ ਸਲਾਹਕਾਰ ਹੈ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਇੱਕ ਹੋਰ ਭਾਰਤੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਰਾਸ਼ਟਰਪਤੀ ਨੇ ਭਾਰਤੀ-ਅਮਰੀਕੀ ਨਾਗਰਿਕ ਅਰੁਣ ਵੈਂਕਟਰਮਨ ਨੂੰ ਸੰਯੁਕਤ ਰਾਜ ਤੇ ਵਿਦੇਸ਼ੀ ਵਪਾਰਕ ਸੇਵਾਵਾਂ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਉਸ ਨੂੰ ਵਣਜ ਵਿਭਾਗ ਵਿੱਚ ਗਲੋਬਲ ਮਾਰਕਿਟਾਂ ਲਈ ਸਹਾਇਕ ਸਕੱਤਰ ਲਈ ਵੀ ਨਾਮਜ਼ਦ ਕੀਤਾ ਗਿਆ ਹੈ।
ਅਰੁਣ ਵੈਂਕਟਰਮਨ ਫਿਲਹਾਲ ਵਣਜ ਸਕੱਤਰ ਦੇ ਸਲਾਹਕਾਰ ਹਨ। ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਮੁਤਾਬਕ, ਵੈਂਕਟਾਰਮਣ ਕੋਲ ਅੰਤਰਰਾਸ਼ਟਰੀ ਵਪਾਰ ਦੇ ਮੁੱਦਿਆਂ 'ਤੇ ਕੰਪਨੀਆਂ, ਅੰਤਰਰਾਸ਼ਟਰੀ ਸੰਗਠਨਾਂ ਤੇ ਅਮਰੀਕੀ ਸਰਕਾਰ ਨੂੰ ਸਲਾਹ ਦੇਣ ਦਾ 20 ਸਾਲ ਤੋਂ ਵੱਧ ਦਾ ਤਜ਼ਰਬਾ ਹੈ।
ਇਸ ਤੋਂ ਪਹਿਲਾਂ ਵੈਂਕਟਰਮਨ ਨੇ ਓਬਾਮਾ ਪ੍ਰਸ਼ਾਸਨ ਦੀ ਵੀ ਮਦਦ ਕੀਤੀ ਸੀ। ਉਨ੍ਹਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਕੰਪਨੀਆਂ ਨੂੰ ਦਰਪੇਸ਼ ਮਹੱਤਵਪੂਰਨ ਚੁਣੌਤੀਆਂ ਨਾਲ ਸਿੱਝਣ ਲਈ ਯੂਐਸ ਸਰਕਾਰ ਦੀ ਮਦਦ ਕੀਤੀ। ਅਮਰੀਕਾ ਦੇ ਵਪਾਰ ਪ੍ਰਤੀਨਿਧੀ (ਯੂਐਸਟੀਆਰ) ਦੇ ਦਫਤਰ ਵਿੱਚ ਕੰਮ ਕਰਦਿਆਂ ਭਾਰਤ ਦੇ ਡਾਇਰੈਕਟਰ ਵਜੋਂ ਯੂਐਸ-ਭਾਰਤ ਵਪਾਰ ਨੀਤੀ ਦੇ ਵਿਕਾਸ ਤੇ ਲਾਗੂ ਕਰਨ ਦੀ ਅਗਵਾਈ ਕੀਤੀ। ਇਸ ਲਈ ਉਨ੍ਹਾਂ ਨੂੰ ਏਜੰਸੀ ਦਾ ਕੈਲੀ ਐਵਾਰਡ ਵੀ ਮਿਲਿਆ ਹੈ।
ਅਰੁਣ ਵੈਂਕਟਰਮਨ ਨੇ ਐਸੋਸੀਏਟ ਜਨਰਲ ਕੌਂਸਲ ਵਜੋਂ ਵੀ ਸੇਵਾਵਾਂ ਨਿਭਾਈਆਂ। ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (WTO) ਨਾਲ ਅੰਤਰਰਾਸ਼ਟਰੀ ਵਪਾਰ ਸਮਝੌਤੇ ਲਈ ਸੰਯੁਕਤ ਰਾਜ ਦੀ ਪ੍ਰਤੀਕ੍ਰਿਆ ਕੀਤੀ। ਇਸ ਤੋਂ ਪਹਿਲਾਂ ਉਹ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਵਿੱਚ ਕਾਨੂੰਨੀ ਅਧਿਕਾਰੀ ਵਜੋਂ ਕੰਮ ਕਰ ਚੁੱਕਿਆ ਹੈ। ਇੱਕ ਕਾਨੂੰਨੀ ਅਧਿਕਾਰੀ ਸੰਗਠਨਾਂ ਨੂੰ ਦੇਸ਼ਾਂ ਵਿਚਕਾਰ ਵਪਾਰਕ ਝਗੜਿਆਂ ਦੀ ਅਪੀਲ ਵਿੱਚ ਉਠਾਏ ਮੁੱਦਿਆਂ ਬਾਰੇ ਸਲਾਹ ਦਿੰਦਾ ਹੈ।
ਇਹ ਵੀ ਪੜ੍ਹੋ: ਆਈਟੀ ਮੰਤਰਾਲੇ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਭੇਜਿਆ ਨੋਟਿਸ, ਅੱਜ ਹੀ ਮੰਗਿਆ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin