ਪੜਚੋਲ ਕਰੋ
ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ
ਪੂਰਬੀ ਅਫਗਾਨੀਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਮਸਜਿਦ ‘ਚ ਹੋਏ ਧਮਾਕਿਆਂ ‘ਚ ਹੁਣਤਕ 62 ਨਮਾਜ਼ਿਆਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ‘ਚ ਭਾਰੀ ਗਿਣਤੀ ‘ਚ ਲੋਕ ਮੌਜੂਦ ਸੀ।
![ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ Blast at Afghan mosque kills 62 during prayers ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ](https://static.abplive.com/wp-content/uploads/sites/5/2019/10/19093525/afghanistan-blast.jpg?impolicy=abp_cdn&imwidth=1200&height=675)
ਕਾਬੁਲ: ਪੂਰਬੀ ਅਫਗਾਨੀਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਮਸਜਿਦ ‘ਚ ਹੋਏ ਧਮਾਕਿਆਂ ‘ਚ ਹੁਣਤਕ 62 ਨਮਾਜ਼ਿਆਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ‘ਚ ਭਾਰੀ ਗਿਣਤੀ ‘ਚ ਲੋਕ ਮੌਜੂਦ ਸੀ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਨੇ ਨਹੀ ਲਈ।
ਨਾਂਗਰਹਾਰ ਖੇਤਰ ਦੇ ਗਵਰਨਰ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਦੱਸਿਆ ਕਿ ਹਸਕਾ ਮੇਨਾ ਜ਼ਿਲ੍ਹੇ ਦੇ ਜਾਵ ਦਾਰਾ ਇਲਾਕੇ ਦੀ ਮਸਜਿਦ ਅੰਦਰ ਕਈ ਵਿਸਫੋਟ ਹੋਏ। ਧਮਾਕਿਆਂ ‘ਚ ਮਸਜਿਦ ਦੀ ਛੱਤ ਪੂਰੀ ਤਰ੍ਹਾਂ ਢਹਿ ਗਈ। ਇਲਾਕੇ ਦੀ ਕਮੇਟੀ ਮੈਂਬਰ ਸੋਹਰਾਬ ਕਾਦਰੀ ਨੇ ਦੱਸਿਆ ਕਿ ਸੌ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ‘ਚ ਕਈਆਂ ਦੀ ਹਾਲਤ ਗੰਭਰਿ ਹੈ। ਅਜਿਹੇ ‘ਚ ਮਰਣ ਵਾਲਿਆਂ ਦੀ ਗਿਣਤੀ ‘ਚ ਵੀ ਵਾਧਾ ਹੋ ਸਕਦਾ ਹੈ।
ਧਮਾਕੇ ਨਾਲ ਮਸਜਿਦ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਧਮਾਕੇ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਨੇ ਨਹੀ ਲਈ ਹੈ। ਨਿਊਜ਼ ਏਜੰਸੀ ਟੋਲੋ ਮੁਤਾਬਕ ਤਾਲਿਬਾਨ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।
![ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ](https://static.abplive.com/wp-content/uploads/sites/5/2019/10/19093548/afghanistan-blast-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਬਜਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)