ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ, ਦੇਸ਼ 'ਚ ਹਾਲਾਤ ਗੰਭੀਰ
ਰਾਸ਼ਟਰਪਤੀ ਨੇ ਕੋਰੋਨਾ ਲੱਛਣਾ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹਾਲਾਂਕਿ ਉਨ੍ਹਾਂ ਰਾਸ਼ਟਰਪਤੀ ਦਫ਼ਤਰ 'ਚ ਇਕ ਬਿਆਨ 'ਚ ਕਿਹਾ ਸੀ ਕਿ ਜਾਂਚ ਰਿਪੋਰਟ ਮੰਗਲਵਾਰ ਆਵੇਗੀ। ਇਸ ਤੋਂ ਪਹਿਲਾਂ ਉਹ ਖੁਦ ਨੂੰ ਤੰਦਰੁਸਤ ਦੱਸਦੇ ਰਹੇ ਸਨ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਬੋਲਸੁਨਾਰੋ ਦੀ ਸੋਮਵਾਰ ਕੋਰੋਨਾ ਜਾਂਚ ਕੀਤੀ ਗਈ ਸੀ। ਫੇਫੜਿਆਂ ਦਾ ਐਕਸ-ਰੇਅ ਕਰਾਉਣ ਮਗਰੋਂ ਉਨ੍ਹਾਂ ਦੀ ਜਾਂਚ ਕੀਤੀ ਗਈ।
ਰਾਸ਼ਟਰਪਤੀ ਨੇ ਕੋਰੋਨਾ ਲੱਛਣਾ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹਾਲਾਂਕਿ ਉਨ੍ਹਾਂ ਰਾਸ਼ਟਰਪਤੀ ਦਫ਼ਤਰ 'ਚ ਇਕ ਬਿਆਨ 'ਚ ਕਿਹਾ ਸੀ ਕਿ ਜਾਂਚ ਰਿਪੋਰਟ ਮੰਗਲਵਾਰ ਆਵੇਗੀ। ਇਸ ਤੋਂ ਪਹਿਲਾਂ ਉਹ ਖੁਦ ਨੂੰ ਤੰਦਰੁਸਤ ਦੱਸਦੇ ਰਹੇ ਸਨ।
ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਪੂਰੀ ਰਫ਼ਤਾਰ ਨਾਲ ਪੈਰ ਪਸਾਰ ਰਿਹਾ ਹੈ। ਹੁਣ ਤਕ ਦੇਸ਼ 'ਚ ਸਾਢੇ ਦਸ ਲੱਖ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ ਤੇ 65,000 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ:
ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!
ਭਾਰਤ 'ਚ ਕੋਰੋਨਾ ਵਾਇਰਸ ਬਾਰੇ ਸਿਹਤ ਮੰਤਰਾਲੇ ਦਾ ਵੱਡਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )