(Source: ECI/ABP News/ABP Majha)
ਵੱਡੀ ਖ਼ਬਰ: ਹੁਣ ਛੋਟੇ ਬੱਚਿਆਂ ਨੂੰ ਵੀ ਮਿਲੇਗੀ ਕੋਰੋਨਾ ਵੈਕਸੀਨ, Modernas ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ
ਹੁਣ 6 ਤੋਂ 11 ਸਾਲ ਦੇ ਛੋਟੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦਿੱਤੀ ਜਾ ਸਕਦੀ ਹੈ, ਬ੍ਰਿਟੇਨ ਦੀ ਮੋਡਰਨਾ ਇੰਕ. ਨੇ Spikevax ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਬੱਚਿਆਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਹੈ, ਜਾਣੋ ਵਧੇਰੇ ਜਾਣਕਾਰੀ:
Corona Vaccine For Children: ਹੁਣ ਛੋਟੇ ਬੱਚਿਆਂ ਲਈ ਵੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਬ੍ਰਿਟੇਨ ਨੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ Moderna Inca ਵਲੋਂ ਵਿਕਸਿਤ Spikevax ਨੂੰ ਵਰਤੋਂ ਦੀ ਮੰਜ਼ੂਰੀ ਮਿਲ ਗਈ ਹੈ। ਇਹ ਕੋਰੋਨਾ ਵੈਕਸੀਨ 6 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਲਗਾਈ ਜਾ ਸਕਦੀ ਹੈ। ਦੱਸ ਦੇਈਏ ਕਿ ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਇਸ ਵੈਕਸੀਨ-ਸਪਾਈਕਵੈਕਸ ਨੂੰ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਪਾਇਆ ਹੈ।
Coronavirus Updates : ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 949 ਨਵੇਂ ਕੋਰੋਨਾ ਕੇਸ, 6 ਮੌਤਾਂ
ਬ੍ਰਿਟੇਨ ਦੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (MHRA) ਮੁਤਾਬਕ, ਮਾਡਰਨਾ ਦਾ ਟੀਕਾ ਸਪਾਈਕਵੈਕਸ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਟੀਕਾ ਗੁਣਵੱਤਾ ਅਤੇ ਪ੍ਰਭਾਵ ਦੇ ਮਾਪਦੰਡਾਂ 'ਤੇ ਪੂਰੀ ਤਰ੍ਹਾਂ ਖਰਾ ਉਤਰਿਆ ਹੈ। MHRA ਦੇ ਮੁਖੀ ਜੂਨ ਰੇਨ ਨੇ ਮਾਡਰਨਾ ਦੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟੀਕਾਕਰਨ 'ਤੇ ਬ੍ਰਿਟੇਨ ਦੀ ਸੰਯੁਕਤ ਕਮੇਟੀ 'ਤੇ ਨਿਰਭਰ ਕਰੇਗਾ ਕਿ ਕੀ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਮਾਡਰਨਾ ਦੇ ਟੀਕੇ ਬੱਚਿਆਂ ਨੂੰ ਦਿੱਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਜੇਕਰ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਸ ਨੂੰ ਬ੍ਰਿਟੇਨ ਦੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਤੇਜ਼ੀ ਨਾਲ ਬੱਚਿਆਂ 'ਤੇ ਲਾਗੂ ਕੀਤਾ ਜਾ ਸਕਦਾ ਹੈ, ਤਾਂ ਜੋ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
ਸਪੁਟਨਿਕ ਦੀ ਰਿਪੋਰਟ ਮੁਤਾਬਕ, ਬ੍ਰਿਟੇਨ ਨੇ ਹੁਣ ਤੱਕ ਕੋਰੋਨਵਾਇਰਸ ਦੇ ਵਿਰੁੱਧ ਛੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਬਾਇਓਐਨਟੈਕ/ਫਾਈਜ਼ਰ, ਜੌਨਸਨ ਐਂਡ ਜੌਨਸਨ, ਮਾਡਰਨਾ, ਨੋਵਾਵੈਕਸ, ਐਸਟਰਾਜ਼ੇਨੇਕਾ ਅਤੇ ਵਾਲਨੇਵਾ ਵਲੋਂ ਨਿਰਮਿਤ ਟੀਕੇ ਸ਼ਾਮਲ ਹਨ।
ਇਹ ਵੀ ਪੜ੍ਹੋ: Water Wasting: ਹੁਣ ਜੇਕਰ ਚੰਡੀਗੜ੍ਹ 'ਚ ਕੀਤੀ ਪਾਣੀ ਦੀ ਬਰਬਾਦੀ ਤਾਂ ਆਵੇਗੀ ਸ਼ਾਮਤ, ਲੱਗੇਗਾ 5000 ਦਾ ਜੁਰਮਾਨਾ