ਕੋਵਿਡ-19 ਸੰਕਟ ਦੌਰਾਨ ਰਾਹਤ! ਬ੍ਰਿਟੇਨ ਜਾਰੀ ਕਰੇਗਾ ਕੋਰੋਨਾ ਵੈਕਸੀਨ ਟ੍ਰਾਇਲ ਡਾਟਾ
ਵਿਦੇਸ਼ੀ ਸਮਾਚਾਰ ਏਜੰਸੀ ਦੇ ਮੁਤਾਬਕ ਡਾਟਾ ਦਾ ਪ੍ਰਕਾਸ਼ਨ 20 ਜੁਲਾਈ ਨੂੰ ਲਾਂਸਟ ਮੈਗਜ਼ੀਨ 'ਚ ਹੋਵੇਗਾ। ਔਕਸਫੋਰਡ ਯਨੀਵਰਸਿਟੀ AstraZeneca Plc ਮਿਲ ਕੇ ਵੈਕਸੀਨ ਦੇ ਟ੍ਰਾਇਲ 'ਤੇ ਕੰਮ ਕਰ ਰਹੀ ਸੀ। ਕੋਵਡ-19 ਵੈਕਸੀਨ AZD1222 ਹੁਣ ਤਕ ਦੇ ਪਰੀਖਣ 'ਚ ਸੁਰੱਖਿਅਤ ਰਹੀ ਹੈ।
ਬ੍ਰਿਟੇਨ: ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆਂ ਨੂੰ ਆਪਣੀ ਲਪੇਟ 'ਚ ਲਿਆ ਹੈ। ਮਹਮਾਰੀ ਤੋਂ ਬਚਣ ਲਈ ਇਲਾਜ ਅਤੇ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਸ ਦਰਮਿਆਨ ਬ੍ਰਿਟੇਨ ਤੋਂ ਰਾਹਤ ਭਰੀ ਖ਼ਬਰ ਆ ਰਹੀ ਹੈ। ਇੱਥੇ ਕੋਵਿਡ 19 ਵੈਕਸੀਨ ਦੇ ਸ਼ੁਰੂਆਤੀ ਟ੍ਰਾਇਲ ਦਾ ਡਾਟਾ ਜਲਦ ਹੀ ਆਉਣ ਵਾਲਾ ਹੈ।
ਵਿਦੇਸ਼ੀ ਸਮਾਚਾਰ ਏਜੰਸੀ ਦੇ ਮੁਤਾਬਕ ਡਾਟਾ ਦਾ ਪ੍ਰਕਾਸ਼ਨ 20 ਜੁਲਾਈ ਨੂੰ ਲਾਂਸਟ ਮੈਗਜ਼ੀਨ 'ਚ ਹੋਵੇਗਾ। ਔਕਸਫੋਰਡ ਯਨੀਵਰਸਿਟੀ AstraZeneca Plc ਮਿਲ ਕੇ ਵੈਕਸੀਨ ਦੇ ਟ੍ਰਾਇਲ 'ਤੇ ਕੰਮ ਕਰ ਰਹੀ ਸੀ। ਕੋਵਡ-19 ਵੈਕਸੀਨ AZD1222 ਹੁਣ ਤਕ ਦੇ ਪਰੀਖਣ 'ਚ ਸੁਰੱਖਿਅਤ ਰਹੀ ਹੈ। ਜੁਲਾਈ ਦੇ ਅੰਤ ਤਕ ਪਹਿਲੇ ਗੇੜ ਦਾ ਡਾਟਾ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰੀ ਕਲੀਨੀਕਲ ਟ੍ਰਾਇਲ 'ਚ ਸੂਰਾਂ 'ਤੇ AZD1222 ਵੈਕਸੀਨ ਦਾ ਡੋਜ਼ ਦਿੱਤਾ ਗਿਆ ਸੀ।
ਖੋਜ ਦੌਰਾਨ ਪਤਾ ਲੱਗਾ ਕਿ ਇਕ ਡੋਜ਼ ਦੇ ਮੁਕਾਬਲੇ ਦੋ ਡੋਜ਼ ਨੇ ਜ਼ਿਆਦਾ ਐਂਟੀਬੌਡੀ ਵਿਕਸਤ ਕੀਤਾ। ਔਕਸਫੋਰਡ ਦੀ ਵੈਕਸੀਨ ਦਾ ਬ੍ਰਾਜ਼ੀਲ 'ਚ ਵੱਡੇ ਪੱਧਰ 'ਤੇ ਤੀਜੇ ਗੇੜ ਦੇ ਤਹਿਤ ਇਨਸਾਨਾਂ 'ਤੇ ਪਰੀਖਣ ਕੀਤਾ ਜਾ ਰਿਹਾ ਹੈ। ਪਰ ਵੈਕਸੀਨ ਵਿਕਸਤ ਕਰਨ ਵਾਲਿਆਂ ਨੂੰ ਪਹਿਲੇ ਗੇੜ ਦੇ ਨਤੀਜਿਆਂ ਦਾ ਇੰਤਜ਼ਾਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ