Prince Philip Death: ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ 'ਚ ਮੌਤ
ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਦ ਰੌਏ ਫੈਮਿਲੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਵਿੰਡਸਰ ਕਾਸਲ ਵਿਖੇ ਆਖਰੀ ਸਾਹ ਲਏ। ਪ੍ਰਿੰਸ ਫਿਲਿਪ ਦਾ ਜਨਮ 10 ਜੂਨ 1921 ਨੂੰ ਯੂਨਾਨ ਦੇ ਟਾਪੂ ਕੋਰਫੂ ਵਿਖੇ ਹੋਇਆ ਸੀ।
ਫਰਵਰੀ ਮਹੀਨੇ ਵਿੱਚ ਪ੍ਰਿੰਸ ਫਿਲਿਪ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਉਸ ਦਾ ਲਾਗ ਅਤੇ ਦਿਲ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ। ਬਾਅਦ ਵਿੱਚ ਮਾਰਚ ਮਹੀਨੇ ਵਿੱਚ ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ (99) ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਿੰਸ ਫਿਲਿਪ ਦੀ ਮੌਤ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, "ਦ ਪ੍ਰਿੰਸ ਫਿਲਿਪ ਦੀ ਮੌਤ 'ਤੇ ਮੇਰੇ ਵਿਚਾਰ ਬ੍ਰਿਟਿਸ਼ ਲੋਕਾਂ ਅਤੇ ਸ਼ਾਹੀ ਪਰਿਵਾਰ ਨਾਲ ਹਨ। ਉਨ੍ਹਾਂ ਦਾ ਫੌਜ ਵਿੱਚ ਇੱਕ ਵਿਲੱਖਣ ਕਰੀਅਰ ਸੀ ਅਤੇ ਬਹੁਤ ਸਾਰੀਆਂ ਕਮਿਊਨਿਟੀ ਸੇਵਾਵਾਂ ਦੀਆਂ ਪਹਿਲਕਦਮੀਆਂ ਵਿੱਚ ਮੋਹਰੀ ਸੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''
ਫਿਲਿਪ ਨੂੰ ਡਿਊਕ ਆਫ਼ ਐਡੀਨਬਰਗ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਨੇ 1947 ਵਿੱਚ ਐਲਿਜ਼ਾਬੈਥ ਨਾਲ ਵਿਆਹ ਕਰਵਾ ਲਿਆ ਸੀ। 2017 ਵਿੱਚ ਫਿਲਿਪ ਨੇ ਜਨਤਕ ਜੀਵਨ ਤੋਂ ਸੰਨਿਆਸ ਲੈ ਲਿਆ। ਫਿਲਿਪ ਯੂਨਾਨੀ ਸ਼ਾਹੀ ਪਰਿਵਾਰ ਦਾ ਇੱਕ ਮੈਂਬਰ ਸੀ ਅਤੇ ਉਨ੍ਹਾਂ ਦਾ ਜਨਮ 1921 ਵਿੱਚ ਯੂਨਾਨ ਦੇ ਟਾਪੂ ਕੋਰਫੂ ਵਿੱਚ ਹੋਇਆ ਸੀ। ਉਨ੍ਹਾਂ ਦੀ ਖੇਡਾਂ ਵਿਚ ਬਹੁਤ ਰੁਚੀ ਸੀ। ਉਨ੍ਹਾਂ ਦੇ ਚਾਰ ਬੱਚੇ ਅਤੇ ਅੱਠ ਪੋਤੇ ਹਨ।
ਦੱਸ ਦਈਏ ਕਿ ਫਿਲਿਪ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਸੇਵਾ ਸਮੇਤ ਇੱਕ ਸ਼ਾਨਦਾਰ ਸਮੁੰਦਰੀ ਜ਼ਹਾਜ਼ ਦੇ ਕੈਰੀਅਰ ਵਿਚ ਬਹੁਤ ਮਾਣ ਨਾਲ ਸੇਵਾ ਕੀਤੀ।
ਇਹ ਵੀ ਪੜ੍ਹੋ: ਕਣਕਾਂ ਨੂੰ ਅੱਗ ਤੋਂ ਬਚਾਉਣ ਲਈ ਬਰਨਾਲਾ ਦੇ ਕਿਸਾਨਾਂ ਨੇ ਤਿਆਰ ਕੀਤੀਆਂ ਮਿੰਨੀ ਫ਼ਾਇਰ ਬ੍ਰਿਗੇਡ ਗੱਡੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904