ਪੜਚੋਲ ਕਰੋ
ਬ੍ਰਿਟੇਨ 'ਚ ਫਿਰ ਉੱਠਿਆ ਅਪਰੇਸ਼ਨ ਬਲਿਊ ਸਟਾਰ ਦਾ ਮੁੱਦਾ

ਲੰਡਨ: ਬ੍ਰਿਟੇਨ 'ਚ 1984 ਦੇ ਅਪਰੇਸ਼ਨ ਬਲਿਊ ਸਟਾਰ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਚਰਚਾ ਫੇਰ ਗਰਮ ਹੋ ਗਈ ਹੈ। ਹੁਣ ਫੇਰ ਮਾਰਗ੍ਰੇਟ ਥੈਚਰ ਸਰਕਾਰ ਦੇ ਅਪਰੇਸ਼ਨ ਬਲਿਊ ਸਟਾਰ 'ਚ ਰੋਲ ਸਬੰਧੀ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕਹੀ ਗਈ ਹੈ। ਪੱਤਰਕਾਰ ਫਿਲ ਮਿੱਲਰ ਵੱਲੋਂ ਕੇ.ਆਰ.ਡਬਲਿਊ. ਲਾਅ ਨੇ ਬ੍ਰਿਟਿਸ਼ ਟ੍ਰਿਬਿਊਨਲ ਸਾਹਮਣੇ ਇਹ ਮੰਗ ਰੱਖੀ ਹੈ।
ਫਰੀਡਮ ਆਫ ਇਨਫਾਰਮੇਸ਼ਨ ਦੀ ਬੇਨਤੀ 'ਤੇ ਯੂਕੇ ਦੀ ਕੈਬਨਿਟ ਦੀਆਂ ਉਸ ਸਮੇਂ ਦੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਹੁਣ ਤਾਂ ਇਸ ਗੱਲ ਕੋਈ ਡਿਪਲੋਮੇਸੀ 'ਤੇ ਵੀ ਅਸਰ ਨਹੀਂ ਪਵੇਗਾ ਕਿਉਂਕਿ ਇਹ ਕਹਾਣੀ ਬਹੁਤ ਪੁਰਾਣੀ ਹੋ ਚੁੱਕੀ ਹੈ। ਮਿੱਲਰ ਨੇ ਕਿਹਾ ਹੈ ਕਿ ਇਹ ਗੱਲ ਜਲਦ ਤੋਂ ਜਲਦ ਜਨਤਕ ਹੋਣੀ ਚਾਹੀਦੀ ਹੈ ਕਿਉਂਕਿ ਫਰੀਡਮ ਆਫ ਇਨਫਾਰਮੇਸ਼ਨ ਜ਼ਰੀਏ ਇਹ ਮੰਗ ਉੱਠ ਰਹੀ ਹੈ। ਭਾਰਤ ਤੇ ਬਰਤਾਨੀਆਂ ਦੇ ਕਈ ਸਿਆਸਤਦਾਨ ਵੀ ਇਸ ਪੱਖ 'ਚ ਹਨ।
2014 'ਚ ਯੂਕੇ ਸਰਕਾਰ ਨੇ ਇਸ ਸਬੰਧੀ ਆਪਣੇ ਕੁਝ ਦਸਤਾਵੇਜ਼ ਜਨਤਕ ਕੀਤੇ ਸਨ ਜਿਨ੍ਹਾਂ 'ਚ ਸਾਹਮਣੇ ਆਇਆ ਸੀ ਕਿ ਬ੍ਰਿਟਿਸ਼ ਮਿਲਟਰੀ ਨੇ ਇਸ ਸਬੰਧੀ ਭਾਰਤੀ ਸੈਨਾ ਨੂੰ ਸਲਾਹ ਦਿੱਤੀ ਸੀ। ਖ਼ਾਸ ਕਰ ਸਪੈਸ਼ਲ ਏਅਰ ਸਰਵਿਸ ਸਬੰਧੀ ਇਹ ਸਲਾਹ ਦਿੱਤੀ ਗਈ ਸੀ। ਉਸ ਤੋਂ ਬਾਅਦ ਬਾਕੀ ਦੇ ਦਸਤਾਵਜ਼ੇ ਰਿਲੀਜ਼ ਨਹੀਂ ਹੋਏ ਸਨ।
ਪੱਤਰਕਾਰ ਫਿਲ ਮਿੱਲਰ ਨੇ ਕਿਹਾ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਬਰਤਾਨੀਆਂ ਦਾ ਕੀ ਰੋਲ ਸੀ। ਉਸ ਨੇ ਕਿਹਾ ਕਿ ਉਦੋਂ ਥੈਚਰ ਸਰਕਾਰ ਨੇ ਭਾਰਤ ਨੂੰ ਮਿਲਟਰੀ ਸਲਾਹਾਂ ਦੇਣ ਬਦਲੇ ਬਰਤਾਨੀਆਂ ਨੂੰ ਵਪਾਰ ਤੇ ਹਥਿਆਰ ਵੇਚਣ ਦੀਆਂ ਵੱਡੀਆਂ ਡੀਲਾਂ ਮਿਲੀਆਂ ਸਨ। ਯੂਕੇ ਕੈਬਨਿਟ ਲਗਾਤਾਰ ਇਹ ਕਹਿ ਫਾਈਲਾਂ ਜਨਤਕ ਕਰਨ ਦੀ ਗੱਲ ਨੂੰ ਰੱਦ ਕਰਦੀ ਆਈ ਹੈ ਕਿਉਂਕਿ ਇਸ ਨਾਲ ਭਾਰਤ ਤੇ ਬਰਤਾਨੀਆਂ ਦੇ ਕੌਮਾਂਤਰੀ ਸਬੰਧਾਂ 'ਤੇ ਵੱਡਾ ਅਸਰ ਪਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















